ਪੜਚੋਲ ਕਰੋ
Advertisement
(Source: ECI/ABP News/ABP Majha)
ਕਿਸੇ ਵੀ ਅੰਦੋਲਨ ਨੂੰ ਕਿਵੇਂ ਦਬਾਉਂਦੀ ਬੀਜੇਪੀ? ਕੈਪਟਨ ਦੇ ਮੰਤਰੀ ਨੇ ਦੱਸੀ ਸਾਰੀ ਰਣਨੀਤੀ
ਬੀਜੇਪੀ ਦੇ ਲੀਡਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਕਿਸਾਨਾਂ ਨੂੰ ਗਲਤ ਬੋਲ ਰਹੇ ਹਨ। ਇਹ ਇਲਜ਼ਾਮ ਪੰਜਾਬ ਦੇ ਫੂਡ, ਸਿਵਿਲ ਸਪਲਾਈ ਤੇ ਕੰਜ਼ਿਊਮਰ ਅਫੇਅਰ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਬੀਜੇਪੀ ਵੱਲੋਂ ਉਨ੍ਹਾਂ ਖਿਲਾਫ ਉੱਠ ਰਹੇ ਕਿਸੇ ਵੀ ਅੰਦੋਲਨ ਨੂੰ ਦਬਾਇਆ ਜਾਂਦਾ ਹੈ।
ਚੰਡੀਗੜ੍ਹ: ਬੀਜੇਪੀ ਦੇ ਲੀਡਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਕਿਸਾਨਾਂ ਨੂੰ ਗਲਤ ਬੋਲ ਰਹੇ ਹਨ। ਇਹ ਇਲਜ਼ਾਮ ਪੰਜਾਬ ਦੇ ਫੂਡ, ਸਿਵਿਲ ਸਪਲਾਈ ਤੇ ਕੰਜ਼ਿਊਮਰ ਅਫੇਅਰ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰੀਕੇ ਨਾਲ ਬੀਜੇਪੀ ਵੱਲੋਂ ਉਨ੍ਹਾਂ ਖਿਲਾਫ ਉੱਠ ਰਹੇ ਕਿਸੇ ਵੀ ਅੰਦੋਲਨ ਨੂੰ ਦਬਾਇਆ ਜਾਂਦਾ ਹੈ। ਆਸ਼ੂ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਕਿਸਾਨ ਤੁਹਾਨੂੰ ਖਵਾਉਂਦਾ ਹੈ, ਉਹ ਹੀ ਮਰ ਰਿਹਾ ਹੈ। ਲਾਅ ਐਂਡ ਆਰਡਰ ਪੰਜਾਬ ਸਰਕਾਰ ਨੇ ਨਹੀਂ ਖਰਾਬ ਕੀਤਾ। ਇਸ ਲਈ ਕੇਂਦਰ ਹੀ ਜ਼ਿੰਮੇਵਾਰ ਹੈ। ਜੇ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਨਾਲ ਗਲ ਕਰ ਲੈਂਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ।
ਆਸ਼ੂ ਨੇ ਕਿਹਾ ਕਿ ਬੀਜੇਪੀ ਦੇ ਲੀਡਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਕਿਸਾਨਾਂ ਨੂੰ ਗਲਤ ਬੋਲ ਰਹੇ ਹਨ। ਇਨ੍ਹਾਂ ਦੀ ਇਹ ਹੀ ਰੀਤ ਰਹੀ ਹੈ ਕਿ ਜਦੋਂ ਵੀ ਕੋਈ ਅੰਦੋਲਨ ਆਉਂਦਾ ਹੈ ਤਾਂ ਉਸ ਨੂੰ ਇਸ ਤਰੀਕੇ ਨਾਲ ਦਬਾ ਦਿੰਦੇ ਹਨ। ਮੋਬਾਈਲ ਟਾਵਰ ਬੰਦ ਕੀਤੇ ਜਾਣ ਤੇ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਹੈ ਕਿ ਟਾਵਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਏਗਾ। ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਸਖਤੀ ਕੀਤੀ ਹੈ ਕਿ ਅਜਿਹੀ ਘਟਨਾ ਨਹੀਂ ਹੋਣ ਦਿੱਤੀ ਜਾਏਗੀ। ਕਿਸਾਨਾਂ ਵੱਲੋਂ ਕਿਸੇ ਵੀ ਮਾਲ ਦਾ ਨੁਕਸਾਨ ਕੀਤਾ ਗਿਆ। ਉਸ ਬਾਹਰੋਂ ਹੀ ਪ੍ਰਦਰਸ਼ਨ ਕਰ ਰਹੇ ਹਨ।
ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਬਾਹਰੀ ਸੂਬਿਆ ਤੋਂ ਪੰਜਾਬ 'ਚ ਆ ਕੇ ਕਣਕ ਦੀ ਫਸਲ ਵੇਚਣ 'ਤੇ ਵੀ ਅਸੀਂ ਰੋਕ ਲਾਵਾਂਗੇ ਕਿਉਂਕਿ ਸਾਡੀ ਸਟੇਟ ਦੀ ਸੀਸੀਐਲ ਸਾਡੇ ਸਟੇਟ ਦੇ ਕਿਸਾਨਾਂ ਲਈ ਹੈ, ਬਾਹਰ ਦੇ ਕਿਸਾਨਾ ਲਈ ਨਹੀਂ। ਝੋਨੇ ਦੇ ਸੀਜ਼ਨ 'ਚ 100 ਦੇ ਕਰੀਬ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਪਰ ਖੇਤੀ ਕਾਨੂੰਨਾਂ ਦਾ ਹਵਾਲਾ ਦੇ ਕੇ ਉਸ ਝੋਨੇ ਦੇ ਮਾਲਕ ਹਾਈਕੋਰਟ ਪਹੁੰਚ ਗਏ ਹਨ ਤੇ ਮੰਡੀ ਬੋਰਡ ਤੇ ਫੁਡ ਵਿਭਾਗ 'ਤੇ ਕੇਸ ਪਾਏ ਗਏ ਹਨ। ਆਸ਼ੂ ਨੇ ਆਪਣੇ ਵਿਭਾਗ ਦੀਆਂ ਉਪਲਬਧੀਆਂ ਗਿਣਵਾਈਆਂ।
ਪਿਛਲੀਆਂ ਸਰਕਾਰਾਂ ਦੌਰਾਨ 31 ਹਜ਼ਾਰ ਕਰੋੜ ਦੇ ਘੋਟਾਲੇ ਹੋਣ ਦੇ ਮਾਮਲੇ 'ਚ ਭਾਰਤ ਸਰਕਾਰ ਨੇ ਪੈਸਾ ਮੁਆਫ ਕੀਤਾ ਹੈ ਜਾਂ ਨਹੀਂ? ਇਸ ਸਵਾਲ 'ਤੇ ਭਾਰਤ ਭੁਸ਼ਨ ਆਸ਼ੂ ਨੇ ਕਿਹਾ ਕਿ ਫਾਇਨੈਂਸ ਕਮੀਸ਼ਨ ਨੇ ਇਸ ਮਾਮਲੇ 'ਚ ਮੰਨਿਆ ਹੈ ਕਿ ਭਾਰਤ ਸਰਕਾਰ ਦੀ ਦੇਣਦਾਰੀ ਪੰਜਾਬ ਸਰਕਾਰ 'ਤੇ ਬਣਦੀ ਹੈ। 6 ਹਜ਼ਾਰ 100 ਕਰੋੜ ਵੱਡੀ ਰਕਮ ਹੈ ਤੇ ਵਾਰ ਉਨ੍ਹਾਂ ਨਾਲ ਗਲਬਾਤ ਕਰਨ 'ਚ ਸਫਲ ਹੋ ਰਹੇ ਹਾਂ ਇਹ ਸਾਡੀ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਹੈ। ਮੰਤਰੀ ਆਸ਼ੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਆਰਡੀਐਫ ਰੋਕਿਆ ਹੋਇਆ ਹੈ। ਇਹ ਸੂਬਾ ਸਰਕਾਰ ਦਾ ਹੱਕ ਹੈ। ਇਸ ਵਿਸ਼ੇ 'ਤੇ ਵੀ ਮੁੱਖ ਮੰਤਰੀ ਪੱਧਰ 'ਤੇ ਭਾਰਤ ਸਰਕਾਰ ਨਾਲ ਗੱਲ ਚੱਲ ਰਹੀ ਹੈ ਤੇ ਅਗਲੇ ਹਫਤੇ ਤੱਕ ਇਹ ਮੁੱਦਾ ਵੀ ਸੁਲਝਾ ਲਿਆ ਜਾਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement