ਜਲੰਧਰ: ਮਕਸੂਦਾਂ-ਨੰਦਨਪੁਰ ਰੋਡ 'ਤੇ ਸਥਿਤ ਨਿਊ ਜਵਾਲਾ ਨਗਰ ਵਿਖੇ ਸ਼ੁੱਕਰਵਾਰ ਰਾਤ ਨੂੰ ਇੱਕ ਨੌਜਵਾਨ ਦੀ ਲਾਸ਼ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਸੜਕ ‘ਤੇ ਸੁੱਟ ਦਿੱਤਾ ਗਿਆ। ਮ੍ਰਿਤਕ ਦੇ ਸਰੀਰ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਗਰਦਨ 'ਤੇ ਪੰਜ ਤੋਂ ਛੇ ਵਾਰ ਕੀਤੇ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਮੋਰਚਰੀ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ਦੀ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਜਵਾਲਾ ਨਗਰ ਵਿੱਚ ਇੱਕ ਚਾਰ ਪਹੀਆ ਵਾਹਨ ਵਿੱਚ ਸਵਾਰ ਕੁਝ ਵਿਅਕਤੀ ਸੜਕ ਦੇ ਕਿਨਾਰੇ ਇੱਕ ਲਾਸ਼ ਸੁੱਟ ਗਏ ਸੀ। ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਬਠਿੰਡਾ 'ਚ ਨਾਜਾਇਜ਼ ਸਬੰਧਾਂ ਦੇ ਚਲਦਿਆਂ ਡਬਲ ਮਰਡਰ
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਉਮਰ ਕਰੀਬ 30-35 ਸਾਲ ਹੈ, ਪਰ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਸਰੀਰ 'ਤੇ ਬਹੁਤ ਸਾਰੇ ਜ਼ਖਮ ਹਨ ਅਤੇ ਗਰਦਨ ਨੂੰ ਪੰਜ ਤੋਂ ਛੇ ਵਾਰ ਕੀਤੇ ਗਏ ਹਨ। ਪੁਲਿਸ ਇਸ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਪੜਤਾਲ ਕਰ ਰਹੀ ਹੈ, ਤਾਂ ਜੋ ਕਤਲ ਦੇ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ।
ਮਲੇਸ਼ੀਆ ਤੋਂ ਵਾਪਸ ਪਰਤੇ 300 ਪੰਜਾਬੀ ਨੌਜਵਾਨ, ਭਾਵੁਕ ਹੋਕੇ ਸੁਣਾਈ ਦਰਦਨਾਕ ਹੱਢਬੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਲੰਧਰ 'ਚ ਗਰਦਨ ਕੱਟ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਸੜਕ 'ਤੇ ਸਿੱਟ ਕੇ ਮੁਲਜ਼ਮ ਫਰਾਰ
ਏਬੀਪੀ ਸਾਂਝਾ
Updated at:
18 Jul 2020 12:38 PM (IST)
ਮਕਸੂਦਾਂ-ਨੰਦਨਪੁਰ ਰੋਡ 'ਤੇ ਸਥਿਤ ਨਿਊ ਜਵਾਲਾ ਨਗਰ ਵਿਖੇ ਸ਼ੁੱਕਰਵਾਰ ਰਾਤ ਨੂੰ ਇੱਕ ਨੌਜਵਾਨ ਦੀ ਲਾਸ਼ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਸੜਕ ‘ਤੇ ਸੁੱਟ ਦਿੱਤਾ ਗਿਆ। ਮ੍ਰਿਤਕ ਦੇ ਸਰੀਰ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਗਰਦਨ 'ਤੇ ਪੰਜ ਤੋਂ ਛੇ ਵਾਰ ਕੀਤੇ ਗਏ ਹਨ।
- - - - - - - - - Advertisement - - - - - - - - -