ਪੜਚੋਲ ਕਰੋ
Advertisement
ਲੌਕਡਾਊਨ ਇੰਟਰਨੈੱਟ ਬਣਿਆ ਮਸੀਹਾ, 10 ਸਾਲ ਬਾਅਦ ਮਾਪਿਆਂ ਨੂੰ ਮਿਲਿਆ ਵੇਖਣ-ਸੁਣਨ 'ਚ ਅਸਮਰੱਥ ਬੱਚਾ
ਇੰਟਰਨੈੱਟ ਦੀ ਮਦਦ ਨਾਲ ਵੇਖਣ ਤੇ ਸੁਣਨ 'ਚ ਅਸਮਰੱਥ ਬੱਚਾ 10 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਤਾਲਾਬੰਦੀ ਦੌਰਾਨ ਉਸ ਨੇ ਇੰਟਰਨੈੱਟ ਦੀ ਵਰਤੋਂ ਕਰਦਿਆਂ ਪਰਿਵਾਰ ਨਾਲ ਸੰਪਰਕ ਕੀਤਾ। ਪਟਿਆਲਾ ਸਕੂਲ ਦੇ 11ਵੀਂ ਜਮਾਤ ਦੇ ਵੇਖਣ ਤੇ ਸੁਣਨ ਤੋਂ ਅਸਮਰੱਥ ਵਿਦਿਆਰਥੀ ਨੂੰ ਫੇਸਬੁਕ 'ਤੇ ਆਪਣੇ ਦੋਸਤ ਦਾ ਨਾਂ ਯਾਦ ਸੀ।
ਚੰਡੀਗੜ੍ਹ: ਇੰਟਰਨੈੱਟ ਦੀ ਮਦਦ ਨਾਲ ਵੇਖਣ ਤੇ ਸੁਣਨ 'ਚ ਅਸਮਰੱਥ ਬੱਚਾ 10 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਤਾਲਾਬੰਦੀ ਦੌਰਾਨ ਉਸ ਨੇ ਇੰਟਰਨੈੱਟ ਦੀ ਵਰਤੋਂ ਕਰਦਿਆਂ ਪਰਿਵਾਰ ਨਾਲ ਸੰਪਰਕ ਕੀਤਾ। ਪਟਿਆਲਾ ਸਕੂਲ ਦੇ 11ਵੀਂ ਜਮਾਤ ਦੇ ਵੇਖਣ ਤੇ ਸੁਣਨ ਤੋਂ ਅਸਮਰੱਥ ਵਿਦਿਆਰਥੀ ਨੂੰ ਫੇਸਬੁਕ 'ਤੇ ਆਪਣੇ ਦੋਸਤ ਦਾ ਨਾਂ ਯਾਦ ਸੀ। ਉਸ ਨੇ ਅਬਦੁੱਲ ਦੇ ਪਰਿਵਾਰ ਨੂੰ ਉਸ ਨਾਲ ਮਿਲਾਉਣ 'ਚ ਸਹਾਇਤਾ ਕੀਤੀ। 2010 ਵਿੱਚ ਅਬਦੁੱਲ ਲਤੀਫ਼ ਇੱਕ ਗੁਰਸਿੱਖ ਗੁਰਨਾਮ ਸਿੰਘ ਨੂੰ ਫਤਿਹਗੜ੍ਹ ਸਾਹਿਬ ਵਿੱਚ ਰੋ ਰਿਹਾ ਮਿਲਿਆ ਸੀ।
ਉਸ ਸਮੇਂ ਅਬਦੁੱਲ ਲਤੀਫ਼ ਅੱਠ ਸਾਲਾਂ ਦਾ ਸੀ। ਦਸ ਸਾਲ ਬਾਅਦ ਉਸ ਨੇ ਲੌਕਡਾਊਨ ਦੌਰਾਨ ਸਕੂਲ 'ਚ ਇੰਟਰਨੈੱਟ ਦੀ ਵਰਤੋਂ ਕੀਤੀ। ਯੂਪੀ ਦੇ ਫਰੂਖਾਬਾਦ ਦੇ ਰਹਿਣ ਵਾਲੇ ਬੱਚੇ ਨੂੰ ਫੇਸਬੁੱਕ 'ਤੇ ਆਪਣੇ ਪੁਰਾਣੇ ਦੋਸਤ ਦਾ ਨਾਂ ਯਾਦ ਸੀ। ਉਸ ਨੇ ਅਬਦੁੱਲ ਲਤੀਫ ਦੇ ਪਰਿਵਾਰ ਨੂੰ ਮਿਲਣ ਵਿੱਚ ਬੱਚੇ ਦੀ ਸਹਾਇਤਾ ਕੀਤੀ। ਅਬਦੁੱਲ ਦਾ ਪਿਤਾ ਤਾਹਿਬ ਅਲੀ ਬੁੱਧਵਾਰ ਨੂੰ ਆਪਣੇ ਬੇਟੇ ਨੂੰ ਮਿਲਣ ਲਈ ਪਟਿਆਲਾ ਸਕੂਲ ਪਹੁੰਚੇ।
ਕੋਰੋਨਾ ਵਾਇਰਸ ਕਾਰਨ ਨੋਬਲ ਪੁਰਸਕਾਰ ਸਮਾਗਮ ਰੱਦ
ਉਨ੍ਹਾਂ ਕਿਹਾ, “ਗਾਜ਼ੀਆਬਾਦ ਵਿੱਚ ਲਾਪਤਾ ਬੱਚੇ ਦੀ ਭਾਲ ਵਿੱਚ ਉਨ੍ਹਾਂ ਜ਼ਮੀਨ ਅਸਮਾਨ ਇੱਕ ਕਰ ਦਿੱਤਾ। ਪਤਾ ਨਹੀਂ ਬੱਚਾ ਕਿਵੇਂ ਫਤਿਹਗੜ ਸਾਹਿਬ ਪਹੁੰਚਿਆ।” ਇਸ ਦੌਰਾਨ ਅਬਦੁੱਲ ਦੀ ਮਾਂ ਸਲਮਾ ਨੇ ਆਪਣੇ ਬੇਟੇ ਬਾਰੇ ਜਾਣਨ ਲਈ ਕਈ ਵਾਰ ਫ਼ੋਨ ਕੀਤੇ। ਸਕੂਲ ਦੇ ਡਾਇਰੈਕਟਰ ਰਿਟਾਇਰਡ ਕਰਨਲ ਕਰਮਿੰਦਰ ਸਿੰਘ ਨੇ ਕਿਹਾ, “ਅਸੀਂ ਆਪਣੇ ਬੱਚਿਆਂ ਨੂੰ ਸੀਮਤ ਸਰੋਤ ਪ੍ਰਦਾਨ ਕਰਦੇ ਹਾਂ ਪਰ ਲੌਕਡਾਊਨ ਵਿੱਚ ਇੰਟਰਨੈਟ ਦੀ ਉਪਲਬਧਤਾ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਆਨਲਾਈਨ ਪੜ੍ਹਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਅਬਦੁੱਲ ਨੇ ਇਸ ਦੀ ਵਰਤੋਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਕੁਝ ਪੁਰਾਣੇ ਦੋਸਤਾਂ ਨੂੰ ਲੱਭਣ ਲਈ ਕੀਤੀ।" ਤਾਹਿਬ ਨੇ ਗੁਰਨਾਮ ਅਤੇ ਪਟਿਆਲਾ ਸਕੂਲ ਦੀ ਪ੍ਰਸ਼ੰਸਾ ਕੀਤੀ। ਉਸ ਨੇ ਕਿਹਾ ਕਿ ਉਸ ਨੇ ਬੱਚੇ ਨੂੰ ਜਨਮ ਦਿੱਤਾ ਸੀ, ਪਰ ਗੁਰਨਾਮ ਤੇ ਸਕੂਲ ਨੇ ਉਸ ਦਾ ਪਾਲਣ ਪੋਸ਼ਣ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement