ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਨੌਕਰੀਆਂ ਦੇ ਅੰਕੜਿਆਂ ਦੀ ਭਵਿੱਖਬਾਣੀ ਇਹ ਦਰਸਾਉਂਦੀ ਹੈ ਕਿ ਕੋਰੋਨਾਵਾਇਰਸ ਕਾਰਨ ਅਰਥ ਵਿਵਸਥਾ ਨੂੰ ਵੱਡੀ ਸੱਟ ਲੱਗੇਗੀ ਤੇ ਨਾਲ ਹੀ ਬੇਰੁਜ਼ਗਾਰੀ ਵੀ ਤੇਜ਼ੀ ਨਾਲ ਵਧੇਗੀ। ਕੋਰੋਨਾਵਾਇਰਸ ਦੇ ਪ੍ਰਕੋਪ ਕਰਕੇ ਸ਼ਹਿਰੀ ਬੇਰੁਜ਼ਗਾਰੀ ਦੀ ਦਰ 30.9 ਪ੍ਰਤੀਸ਼ਤ ਤੱਕ ਵਧ ਗਈ ਹੈ ਤੇ ਕੁੱਲ ਬੇਰੁਜ਼ਗਾਰੀ ਦੀ ਦਰ 23.4 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਅੰਕੜੇ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ ਦੇ ਹਫਤਾਵਾਰੀ ਟ੍ਰੈਕਰ ਸਰਵੇਖਣ 'ਤੇ ਅਧਾਰਤ ਹਨ।
5 ਅਪ੍ਰੈਲ ਨੂੰ ਖ਼ਤਮ ਹੋਏ ਹਫਤੇ ਦੇ ਤਾਜ਼ਾ ਅੰਕੜੇ ਸੋਮਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਹਨ। ਸੀਐਮਆਈਈ ਮੁਤਾਬਕ ਬੇਰੁਜ਼ਗਾਰੀ ਦੀ ਦਰ ਮਾਰਚ ਦੇ ਅੱਧ ‘ਚ 8.4 ਪ੍ਰਤੀਸ਼ਤ ਤੋਂ ਵਧ ਕੇ 23 ਪ੍ਰਤੀਸ਼ਤ ਹੋ ਗਈ ਹੈ। ਦੇਸ਼ ਦੇ ਸਾਬਕਾ ਚੀਫ ਸਟੈਟਿਸਟਿਸਟ ਪ੍ਰਣਬ ਸੇਨ ਨੇ ਕਿਹਾ ਹੈ ਕਿ ਮੋਟੇ ਹਿਸਾਬ ਮੁਤਾਬਕ ਲਗਪਗ ਪੰਜ ਕਰੋੜ ਲੋਕਾਂ ਨੇ ਲੌਕਡਾਊਨ ਤੋਂ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨੌਕਰੀਆਂ ਗੁਆ ਦਿੱਤੀਆਂ ਹਨ।
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ, ਸੀਐਮਆਈਈ ਦੇ ਅੰਕੜਿਆਂ ਮੁਤਾਬਕ 15 ਮਾਰਚ 2020 ਨੂੰ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 8.21 ਪ੍ਰਤੀਸ਼ਤ ਸੀ। ਇਹ 22 ਮਾਰਚ 2020 ਨੂੰ 8.66 ਪ੍ਰਤੀਸ਼ਤ ‘ਤੇ ਆਇਆ, ਫਿਰ 24 ਮਾਰਚ ਨੂੰ ਲੌਕਡਾਊਨ ਦੇ ਐਲਾਨ ਤੋਂ ਬਾਅਦ ਇਸ ਨੇ ਜ਼ਬਰਦਸਤ ਸਪੀਡ ਫੜੀ। ਦੱਸ ਦਈਏ ਕਿ 29 ਮਾਰਚ 2020 ਨੂੰ ਇਹ ਅੰਕੜਾ 30.01% ‘ਤੇ ਪਹੁੰਚ ਗਿਆ ਤੇ ਫਿਰ 5 ਅਪ੍ਰੈਲ 2020 ਦੇ ਅੰਕੜਿਆਂ ਮੁਤਾਬਕ ਇਹ ਅੰਕੜਾ 30.93% ਹੇਠ ਆ ਗਿਆ।
ਆਮ ਕਰਮਚਾਰੀ ਦੇਸ਼ ‘ਚ ਕੰਮ ਕਰਨ ਵਾਲੇ ਕੁੱਲ ਕਰਮਚਾਰੀਆਂ ਦਾ ਇੱਕ ਤਿਹਾਈ ਹਿੱਸਾ ਹੈ। ਜੇ ਆਰਥਿਕਤਾ ਵਿੱਚ ਸੰਕਟ ਵਧਦਾ ਰਿਹਾ, ਤਾਂ ਉਨ੍ਹਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਦੇ ਸੰਭਾਵਨਾ ਕਾਫ਼ੀ ਘੱਟ ਜਾਣਗੇ। ਅਹਿੰਮ ਗੱਲ ਇਹ ਹੈ ਕਿ 25 ਮਾਰਚ ਤੋਂ ਪੂਰਾ ਲੌਕਡਾਊਨ ਦੇਸ਼ ‘ਚ ਲਾਗੂ ਹੋ ਗਿਆ ਸੀ। ਇਸ ਮਿਆਦ ਦੌਰਾਨ ਸਾਰੀਆਂ ਵਸਤਾਂ ਤੇ ਵਪਾਰਕ ਕੰਮ ਜ਼ਰੂਰੀ ਚੀਜ਼ਾਂ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬੰਦ ਕੀਤੇ ਜਾਂਦੇ ਹਨ।
ਕੋਰੋਨਾ ਨੇ ਉਜਾੜ ਸੁੱਟਿਆ ਭਾਰਤ, ਕਰੋੜਾਂ ਲੋਕਾਂ ਦੀਆਂ ਨੌਕਰੀਆਂ ਗਈਆਂ, ਬੇਰੁਜ਼ਗਾਰੀ ਦਰ 23.4 ਤੱਕ ਪਹੁੰਚੀ
ਮਨਵੀਰ ਕੌਰ ਰੰਧਾਵਾ
Updated at:
07 Apr 2020 03:05 PM (IST)
ਨੌਕਰੀਆਂ ਦੇ ਅੰਕੜਿਆਂ ਦੀ ਭਵਿੱਖਬਾਣੀ ਇਹ ਦਰਸਾਉਂਦੀ ਹੈ ਕਿ ਕੋਰੋਨਾਵਾਇਰਸ ਕਾਰਨ ਅਰਥ ਵਿਵਸਥਾ ਨੂੰ ਵੱਡੀ ਸੱਟ ਲੱਗੇਗੀ ਤੇ ਨਾਲ ਹੀ ਬੇਰੁਜ਼ਗਾਰੀ ਵੀ ਤੇਜ਼ੀ ਨਾਲ ਵਧੇਗੀ।
- - - - - - - - - Advertisement - - - - - - - - -