ਨਵੀਂ ਦਿੱਲੀ: ਭਾਰਤ ਸਵਦੇਸ਼ੀ ਰੱਖਿਆ ਉਦਯੋਗ ਨੂੰ ਹੁਲਾਰਾ ਦੇਣ ਲਈ ਛੇ ਨਵੇਂ ਏਅਰ ਬੋਰਡ ਅਰਲੀ ਵਾਰਨਿੰਗ ਐਂਡ ਕੰਟੋਰਲਡ ਪਲੇਨਸ (AEW&C) ਤਿਆਰ ਕਰਨ ਜਾ ਰਿਹਾ ਹੈ। ਇਸ ਨੂੰ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਭਾਰਤੀ ਹਵਾਈ ਸੈਨਾ ਦੀ ਨਿਗਰਾਨੀ ਸਮਰੱਥਾ ਵਧਾਉਣ ਲਈ ਜਹਾਜ਼ 'ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਏਯੂਡਬਲਯੂ ਐਂਡ ਸੀ ਬਲਾਕ 2 ਜਹਾਜ਼ ਡੀਆਰਡੀਓ ਵਲੋਂ 10 ਹਜ਼ਾਰ 500 ਕਰੋੜ ਰੁਪਏ ਦੇ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾਣਗੇ।


ਛੇ ਜਹਾਜ਼ ਏਅਰ ਇੰਡੀਆ ਫਲੀਟ ਦੁਆਰਾ ਖਰੀਦੇ ਜਾਣਗੇ ਤੇ ਇਸ ਨੂੰ ਰਾਡਾਰ ਨਾਲ ਨਵਾਂ ਡਿਜ਼ਾਇਨ ਦਿੱਤਾ ਜਾਵੇਗਾ ਤਾਂ ਜੋ ਰੱਖਿਆ ਬਲ ਇਸ ਰਾਹੀਂ 360 ਡਿਗਰੀ ਦੀ ਨਿਗਰਾਨੀ ਕਰ ਸਕੇ। ਛੇ ਏਯੂਡਬਲਯੂ ਐਂਡ ਸੀ ਬਲਾਕ 2 ਏਅਰਕ੍ਰਾਫਟ ਪਿਛਲੇ NETRA ਦੇ ਜਹਾਜ਼ਾਂ ਨਾਲੋਂ ਕਿਤੇ ਵਧੇਰੇ ਆਧੁਨਿਕ ਹੋਣਗੇ ਤੇ ਮਿਸ਼ਨ ਦੌਰਾਨ ਦੁਸ਼ਮਣ ਦੇ ਖੇਤਰ ਦੇ ਅੰਦਰ 360 ਡਿਗਰੀ ਡੂੰਘਾਈ 'ਤੇ ਨਜ਼ਰ ਰੱਖ ਸਕਦੇ ਹਨ।

ਜ਼ਮੀਨੀ ਵਿਵਾਦ ਨੂੰ ਲੈ ਕੇ ਪੁਲਿਸ ਦੇ ਸਾਹਮਣੇ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ

ਸਰਕਾਰੀ ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਸਰਕਾਰ ਉਮੀਦ ਕਰ ਰਹੀ ਹੈ ਕਿ ਇਸ ਪ੍ਰਾਜੈਕਟ ਨੂੰ ਜਲਦੀ ਹੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ। ਏਅਰ ਇੰਡੀਆ ਫਲੀਟ 'ਤੇ ਏਯੂਡਬਲਯੂ ਐਂਡ ਸੀ ਸਿਸਟਮ ਬਣਾਉਣ ਦੇ ਪ੍ਰਾਜੈਕਟ ਦਾ ਇਹ ਅਰਥ ਵੀ ਹੋ ਸਕਦਾ ਹੈ ਕਿ ਭਾਰਤ ਛੇ ਏਅਰਬੱਸ 330 ਟਰਾਂਸਪੋਰਟ ਜਹਾਜ਼ ਨਾ ਖਰੀਦੇ, ਜਿਨ੍ਹਾਂ ਨੂੰ ਪਹਿਲਾਂ ਯੂਰਪੀਅਨ ਕੰਪਨੀ ਤੋਂ ਖਰੀਦਣ ਦੀ ਯੋਜਨਾ ਸੀ।

16 ਕਰੋੜ ਦੇ ਇੰਜੈਕਸ਼ਨ ਨਾਲ ਹੋਵੇਗਾ ਅੱਠ ਹਫਤਿਆਂ ਦੇ ਬੱਚੇ ਦਾ ਇਲਾਜ, ਮਾਤਾ-ਪਿਤਾ ਨੇ ਚੁੱਕਿਆ ਵੱਡਾ ਕਦਮ

ਯੋਜਨਾਵਾਂ ਦੇ ਅਨੁਸਾਰ ਛੇ ਨਵੇਂ ਜਹਾਜ਼ ਯੂਰਪ ਭੇਜ ਦਿੱਤੇ ਜਾਣਗੇ ਜਿਥੇ ਇਸ ਨੂੰ ਮੋਡੀਫਾਈ ਕੀਤਾ ਜਾਵੇਗਾ ਤੇ ਓਰੀਜਨਲ ਉਪਕਰਣਾਂ ਦੇ ਨਿਰਮਾਤਾਵਾਂ ਦੀ ਤਰਫੋਂ ਰਾਡਾਰ ਲਗਾਏ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਾਜੈਕਟ ਦੀ ਯੋਜਨਾ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਰੱਖਿਆ ਅਤੇ ਸਵੈ-ਨਿਰਭਰ ਭਾਰਤ ਵਿੱਚ ਮੇਕ ਇਨ ਇੰਡੀਆ ਨੂੰ ਅੱਗੇ ਵਧਾਇਆ ਜਾ ਸਕੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ