ਨਵੀਂ ਦਿੱਲੀ: ਬੀਜੇਪੀ ਲੀਡਰ ਤੇ ਸਾਂਸਦ ਸ਼ਤਰੂਘਨ ਸਿਨਹਾ ਨੇ ਆਪਣੇ ਹੀ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਸਿਨਹਾ ਨੇ ਲਗਾਤਾਰ ਤਿੰਨ ਟਵੀਟ ਕਰ ਨੋਟਬੰਦੀ ਲਈ ਕਰਵਾਏ ਗਏ ਸਰਵੇ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ 'ਭਰਮ ਭੁਲੇਖੇ ਦੀ ਦੁਨੀਆਂ 'ਚ ਜਿਉਣਾ ਬੰਦ ਕਰੋ।'

ਸਿਨਹਾ ਨੇ ਕੱਲ੍ਹ ਦੇਰ ਰਾਤ ਟਵੀਟ ਕਰ ਪੀਐਮ ਨਰੇਂਦਰ ਮੋਦੀ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਟਵੀਟ ਕੀਤਾ, "ਭਰਮ ਦੀ ਦੁਨੀਆਂ 'ਚ ਜਿਉਣਾ ਬੰਦ ਕਰੋ। ਇਹ ਮਨਘੜਤ ਕਹਾਣੀਆਂ ਅਤੇ ਸਰਵੇ ਨਿੱਜੀ ਜਿੱਤ ਲਈ ਕਰਵਾਏ ਗਏ ਹਨ।"

ਜਿਕਰਯੋਗ ਹੈ ਕਿ ਪੀਐਮ ਮੋਦੀ ਨੇ ਨੋਟਬੰਦੀ 'ਤੇ ਟਵੀਟ ਕਰ ਲੋਕਾਂ ਤੋਂ ਰਾਇ ਮੰਗੀ ਸੀ। ਇਸ ਸਰਵੇ ਦਾ ਰਿਜ਼ਲਟ ਆ ਗਿਆ ਹੈ। ਸਰਵੇ ਮੁਤਾਬਕ ਐਪ 'ਤੇ 5 ਲੱਖ ਲੋਕਾਂ ਨੇ ਆਪਣੀ ਰਾਇ ਦਿੱਤੀ ਹੈ। ਇਹਨਾਂ 'ਚ ਕਰੀਬ 93 ਪ੍ਰਤੀਸ਼ਤ ਲੋਕਾਂ ਨੇ ਨੋਟਬੰਦੀ ਦਾ ਸਮਰਥਨ ਕੀਤਾ ਹੈ। ਇਹ ਸਰਵੇ ਨਰੇਂਦਰ ਮੋਦੀ ਐਪ 'ਤੇ ਕੀਤਾ ਗਿਆ ਹੈ।