ਇਸ ਮਾਮਲੇ 'ਚ ਏਸੀਬੀ ਨੇ ਦਿੱਲੀ ਮਹਿਲਾ ਅਯੋਗ ਦੀ ਚੇਅਰਮੈਨ ਸਵਾਤੀ ਮਾਲੀਵਾਲ 'ਤੇ ਵੀ ਪ੍ਰਿਵੇਂਸ਼ਨ ਆਫ ਕਰੱਪਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਮਾਲੀਵਾਲ 'ਤੇ 85 ਲੋਕਾਂ ਨੂੰ ਫਰਜੀ ਤਰੀਕੇ ਨਾਲ ਨੌਕਰੀ 'ਤੇ ਰੱਖਣ ਦਾ ਇਲਜ਼ਾਮ ਹੈ। ਏਸੀਬੀ ਨੇ ਸਵਾਤੀ ਮਾਲੀਵਾਲ ਦੇ ਖਿਲਾਫ ਐਫਆਈਆਰ ਦਰਜ ਕਰਦੇ ਹੋਏ ਪ੍ਰਿਵੇਂਸ਼ਨ ਆਫ ਕਰੱਪਸ਼ਨ ਐਕਟ 13, 409 IPC 120B ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਜਿਕਰਯੋਗ ਹੈ ਕਿ ਕਾਂਗਰਸ ਲੀਡਰ ਤੇ ਦਿੱਲੀ ਮਹਿਲਾ ਅਯੋਗ ਦੀ ਸਾਬਕਾ ਚੇਅਰਮੈਨ ਬਰਖਾ ਸਿੰਘ ਦੀ ਇੱਕ ਸ਼ਿਕਾਇਤ 'ਤੇ ਏਸੀਬੀ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਸ਼ਿਕਾਇਤ 'ਚ ਬਰਖਾ ਸਿੰਘ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਈ ਸਮਰਥਕਾਂ ਨੂੰ ਡੀਸੀਡਬਲਿਊ 'ਚ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਸ਼ਿਕਾਇਤ 'ਚ 85 ਲੋਕਾਂ ਦਾ ਨਾਮ ਵੀ ਦਿੱਤਾ ਹੈ। ਇਲਜ਼ਾਮ ਹਨ ਕਿ ਮਹਿਲਾ ਅਯੋਗ 'ਚ 85 ਪ੍ਰਤੀਸ਼ਤ ਕੰਟ੍ਰੈਕਟ 'ਤੇ ਰੱਖਿਆ ਸਟਾਫ ਆਮ ਆਦਮੀ ਪਾਰਟੀ ਤੋਂ ਹੈ।