News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਵਿਆਹ ਤੋਂ ਬਾਅਦ ਸੈਕਸ ਤੋਂ ਕੀਤੀ ਨਾਂਹ, ਤਾਂ ਹੋ ਸਕਦੈ ਤਲਾਕ

Share:
ਨਵੀਂ ਦਿੱਲੀ: ਵਿਆਹ ਤੋਂ ਬਾਅਦ ਜੇਕਰ ਜੀਵਨ ਸਾਥੀ ਸੈਕਸ ਕਰਨ ਤੋਂ ਇਨਕਾਰ ਕਰੇ ਤਾਂ ਇਸ ਅਧਾਰ 'ਤੇ ਤਲਾਕ ਲਿਆ ਜਾ ਸਕਦਾ ਹੈ। ਦਿੱਲੀ ਹਾਈਕੋਰਟ ਨੇ ਆਪਣੇ ਫੈਸਲੇ 'ਚ ਨੌਂ ਸਾਲ ਪਹਿਲਾਂ ਹੋਏ ਵਿਆਹ ਦੇ ਰਿਸ਼ਤੇ 'ਚ ਤਲਾਕ ਮਨਜ਼ੂਰ ਕਰਦਿਆਂ ਕਿਹਾ ਹੈ ਕਿ ਜੀਵਨ ਸਾਥੀ ਵੱਲੋਂ ਬਿਨਾਂ ਕਿਸੇ ਕਾਰਨ ਲੰਬੇ ਸਮੇਂ ਤੱਕ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਮਾਨਸਿਕ ਤੌਰ 'ਤੇ ਤਸ਼ੱਦਦ ਕਰਨ ਬਰਾਬਰ ਹੈ। ਅਜਿਹੇ 'ਚ ਇਹ ਤਲਾਕ ਦਾ ਅਧਾਰ ਬਣਦਾ ਹੈ।
ਹਾਈਕੋਰਟ ਦੇ ਦੋਹਰੇ ਜੱਜਾਂ ਦੇ ਬੈਂਚ ਨੇ ਆਪਣਾ ਫੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੂੰ ਤਲਾਕ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ 'ਚ ਪਤੀ ਨੇ ਕਿਹਾ ਸੀ ਕਿ ਉਸ ਦੇ ਵਿਆਹ ਤੋਂ ਬਾਅਦ ਅੱਜ ਤੱਕ ਆਪਣੀ ਪਤਨੀ ਨਾਲ ਸਰੀਰਕ ਸਬੰਧ ਨਹੀਂ ਬਣਿਆ ਹੈ। ਉਸ ਦੀ ਪਤਨੀ ਨੇ ਦਫਤਰ 'ਚ ਵੀ ਇੱਕ ਝੂਠੀ ਸ਼ਿਕਾਇਤ ਦਿੱਤੀ ਸੀ, ਜਿਸ ਦੇ ਚੱਲਦੇ ਉਸ ਦੀ ਨੌਕਰੀ ਚਲੀ ਗਈ। ਇਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪਤੀ ਨਾਲ ਨਿਰਦਈਪੁਣੇ ਨਾਲ ਪੇਸ਼ ਆਉਣ ਬਰਾਬਰ ਹੈ। ਅਜਿਹੇ 'ਚ ਹਾਈਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਤਹਿਤ ਪਤਨੀ ਨੂੰ ਸਰੀਰਕ ਸਬੰਧਾਂ ਦੇ ਅਯੋਗ ਕਰਾਰ ਦਿੰਦਿਆਂ ਤਲਾਕ ਦੀ ਇਜਾਜ਼ਤ ਦਿੱਤੀ ਸੀ। ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਪਤਨੀ ਨੇ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਅਦਾਲਤ 'ਚ 46 ਸਾਲਾ ਪਤੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2007 'ਚ ਹੋਇਆ ਸੀ ਪਰ ਪਤਨੀ ਨੇ ਕਿਸੇ ਬਿਮਾਰੀ ਦਾ ਹਵਾਲਾ ਦਿੰਦਿਆਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਅਗਲੇ ਸਾਲ ਜਨਵਰੀ 'ਚ ਹਨੀਮੂਨ ਮਨਾਉਣ ਲਈ ਸ਼ਿਮਲਾ ਗਏ ਪਰ ਇੱਥੇ ਵੀ ਪਤਨੀ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਹੱਥ ਲਾਇਆ ਤਾਂ ਉਹ ਬਾਲਕੋਨੀ 'ਚੋਂ ਛਾਲ ਮਾਰ ਕੇ ਜਾਨ ਦੇ ਦੇਵੇਗੀ। ਇਸ ਤੋਂ ਬਾਅਦ ਪਤਨੀ ਨੇ ਆਪਣੇ ਪਤੀ 'ਤੇ ਕਈ ਝੂਠੇ ਇਲਜ਼ਾਮ ਲਾ ਦਿੱਤੇ ਸਨ।
Published at : 13 Sep 2016 03:29 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sikhs in Haryana: ਗੁਰੂਘਰ 'ਚ ਜਗਰਾਤਾ ਕਰਨ ਤੋਂ ਰੋਕਿਆ ਤਾਂ ਸਿੱਖ ਨੌਜਵਾਨਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਥੇਦਾਰ ਸਾਹਿਬਾਨਾਂ ਤੋਂ ਕੀਤੀ ਮਦਦ ਦੀ ਅਪੀਲ

Sikhs in Haryana: ਗੁਰੂਘਰ 'ਚ ਜਗਰਾਤਾ ਕਰਨ ਤੋਂ ਰੋਕਿਆ ਤਾਂ ਸਿੱਖ ਨੌਜਵਾਨਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਥੇਦਾਰ ਸਾਹਿਬਾਨਾਂ ਤੋਂ ਕੀਤੀ ਮਦਦ ਦੀ ਅਪੀਲ

Haryana Elections 2024: ਕੁੜੀਆਂ ਨੂੰ ਮਿਲੇਗੀ ਸਕੂਟੀ, ਮਹਿਲਾਵਾਂ ਨੂੰ 2100 ਰੁਪਏ, ਨੌਜਵਾਨਾਂ ਲਈ ਵੀ ਵੱਡਾ ਐਲਾਨ

Haryana Elections 2024: ਕੁੜੀਆਂ ਨੂੰ ਮਿਲੇਗੀ ਸਕੂਟੀ, ਮਹਿਲਾਵਾਂ ਨੂੰ 2100 ਰੁਪਏ, ਨੌਜਵਾਨਾਂ ਲਈ ਵੀ ਵੱਡਾ ਐਲਾਨ

Liquor Policy: ਸਸਤੀ ਹੋਈ ਸ਼ਰਾਬ ! ਖ਼ਜ਼ਾਨਾ ਭਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਸਕੀਮ, 99 ਰੁਪਏ 'ਚ ਮਿਲਣਗੇ ਸਾਰੇ ਬ੍ਰਾਂਡ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਨਿਯਮ ?

Liquor Policy: ਸਸਤੀ ਹੋਈ ਸ਼ਰਾਬ ! ਖ਼ਜ਼ਾਨਾ ਭਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਸਕੀਮ, 99 ਰੁਪਏ 'ਚ ਮਿਲਣਗੇ ਸਾਰੇ ਬ੍ਰਾਂਡ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਨਿਯਮ ?

ਅਸ਼ਲੀਲ ਵੀਡੀਓ ਦੇਖ ਕੇ 11 ਸਾਲ ਦੇ ਲੜਕੇ ਨੇ 8 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ

ਅਸ਼ਲੀਲ ਵੀਡੀਓ ਦੇਖ ਕੇ 11 ਸਾਲ ਦੇ ਲੜਕੇ ਨੇ 8 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ

Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ

Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ

ਪ੍ਰਮੁੱਖ ਖ਼ਬਰਾਂ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ