ਨਵੀਂ ਦਿੱਲੀ: ਨੋਟਬੰਦੀ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਸਰਕਾਰ ਇਸ ਨੂੰ ਵੱਡੀ ਕਾਮਯਾਬੀ ਦੱਸ ਰਹੀ ਹੈ ਤਾਂ ਵਿਰੋਧੀ ਇਸ ਨੂੰ ਵੱਡੀ ਨਾ-ਕਾਮਯਾਬੀ। ਨੋਟਬੰਦੀ 'ਤੇ ਦੋਵੇਂ ਹੀ ਅੰਕੜੇ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹਨ ਲੋਕ ਉਲਝ ਰਹੇ ਹਨ। ਇਸੇ ਵਿਚਾਲੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਸ਼ਾਇਦ ਹੀ ਤੁਸੀਂ ਸੁਣੀਆਂ ਹੋਣਗੀਆਂ।

1. ਜਦ ਮੋਦੀ ਨੂੰ ਨੋਟਬੰਦੀ ਦਾ ਆਇਡੀਆ ਭੇਜਿਆ ਗਿਆ ਸੀ ਤਾਂ ਉਨ੍ਹਾਂ ਨੇ ਇਸ 'ਤੇ ਚਰਚਾ ਕਰਨ ਲਈ ਸਿਰਫ 9 ਮਿੰਟ ਦਾ ਵੇਲਾ ਦਿੱਤਾ ਗਿਆ ਸੀ ਪਰ ਆਇਡੀਆ ਸੁਣਨ ਤੋਂ ਬਾਅਦ ਉਹ ਦੋ ਘੰਟੇ ਤੱਕ ਇਸ 'ਤੇ ਗੱਲ ਕਰਦੇ ਰਹੇ ਤੇ ਪੂਰੀ ਰਿਪੋਰਟ ਬਣਾਉਣ ਨੂੰ ਕਿਹਾ। ਇਸ ਤੋਂ ਸਾਫ ਹੋ ਗਿਆ ਕਿ ਇਸ ਪ੍ਰਤੀ ਉਹ ਗੰਭੀਰ ਸਨ। ਦੱਸਿਆ ਜਾਂਦਾ ਹੈ ਕਿ ਪੁਣੇ ਦੀ ਅਰਥਕ੍ਰਾਂਤੀ ਸੰਸਥਾ ਨੇ ਇਹ ਆਇਡੀਆ ਦਿੱਤਾ ਸੀ।

2. ਜਿਵੇਂ ਹੀ ਨੋਟਬੰਦੀ ਦਾ ਐਲਾਨ ਹੋਇਆ ਹੜਕੰਪ ਮਚ ਗਿਆ। ਕਈ ਥਾਵਾਂ ਤੋਂ ਖਬਰਾਂ ਆਈਆਂ ਕਿ ਨੋਟਾਂ ਨੂੰ ਜਾਂ ਤਾਂ ਸਾੜ ਦਿੱਤਾ ਗਿਆ ਹੈ ਜਾਂ ਪਾੜ ਕੇ ਸੁੱਟ ਦਿੱਤੇ ਗਏ ਹਨ। ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਵੀ ਐਕਟਿਵ ਹੋਇਆ ਤੇ ਕਈ ਥਾਵਾਂ ਤੋਂ ਛਾਪੇਮਾਰੀ ਕਰਕੇ 4 ਹਜ਼ਾਰ ਕਰੋੜ ਦੀ ਅਣਡਿਕਲੇਅਰਡ ਆਦਮਨ ਦਾ ਖੁਲਾਸਾ ਕੀਤਾ। ਇਹ ਅੰਕੜਾ ਸਿਰਫ 30 ਦਸੰਬਰ, 2016 ਤੱਕ ਦਾ ਹੈ।

3. ਨੋਟਬੰਦੀ ਦਾ ਇੱਕ ਪੱਖ ਇਹ ਵੀ ਹੈ ਕਿ ਕਈ ਮੁਲਕਾਂ 'ਚ ਨੋਟਬੰਦੀ ਦੀਆਂ ਕੋਸ਼ਿਸ਼ਾਂ ਫੇਲ੍ਹ ਹੋਈਆਂ ਤੇ ਕਈ ਮੁਲਕ ਇਸ ਨੂੰ ਲੈ ਕੇ ਇੰਨੇ ਡਰੇ ਕਿ ਇਸ ਨੂੰ ਲਾਗੂ ਹੀ ਨਹੀਂ ਕਰ ਸਕੇ। ਸੋਵੀਅਤ ਯੂਨੀਅਨ, ਘਾਨਾ, ਨਾਈਜੀਰੀਆ, ਜਾਇਰੇ, ਉੱਤਰ ਕੋਰੀਆ ਤੇ ਬਰਮਾ ਵਰਗੇ ਮੁਲਕਾਂ 'ਚ ਇਹ ਨਾਕਾਮਯਾਬ ਰਿਹਾ।

4. ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਭਰਨ ਵਾਲਿਆਂ ਦੀ ਗਿਣਤੀ 'ਚ ਬਹੁਤ ਵਾਧਾ ਦਰਜ ਕੀਤਾ ਗਿਆ। ਇਸ ਵਾਰ ਕਰੀਬ 25 ਫੀਸਦੀ ਜ਼ਿਆਦਾ ਲੋਕਾਂ ਨੇ ਇਨਕਮ ਟੈਕਸ ਭਰਿਆ। ਮਤਲਬ ਸਰਕਾਰ ਦਾ ਖਜ਼ਾਨਾ ਭਰਨ ਲੱਗਿਆ। ਇਸ ਲਈ ਅਕਸਰ ਕਿਹਾ ਜਾਂਦਾ ਸੀ ਕਿ ਉਹ ਖਾਲੀ ਹੈ ਤੇ ਭਰਨ 'ਤੇ ਇਸ ਦਾ ਇਸਤੇਮਾਲ ਵਿਕਾਸ ਦੇ ਕੰਮਾਂ 'ਚ ਕੀਤਾ ਜਾਵੇਗਾ।

5. ਨੋਟਬੰਦੀ ਦਾ ਸਭ ਤੋਂ ਵੱਡਾ ਅਸਰ ਪ੍ਰਾਪਰਟੀ ਦੀ ਖਰੀਦ-ਫਰੋਖਤ 'ਤੇ ਪਿਆ। ਇਸ ਨਾਲ ਰੀਅਲ ਅਸਟੇਟ ਬਾਜ਼ਾਰ ਬੇਹੱਦ ਨੁਕਸਾਨਿਆ ਗਿਆ। ਦਰਅਸਲ ਇਸ ਖੇਤਰ 'ਚ ਬਲੈਕ ਮਨੀ ਨੂੰ ਲਾਇਆ ਜਾਂਦਾ ਸੀ ਤੇ ਕੈਸ਼ 'ਚ ਖਰੀਦ-ਫਰੋਖਤ ਕੀਤੀ ਜਾਂਦੀ ਸੀ। ਨੋਟਬੰਦੀ ਲਾਗੂ ਹੋਣ ਤੋਂ ਬਾਅਦ ਕੈਸ਼ ਲੈਣ-ਦੇਣ 'ਚ ਵੱਡੀ ਘਾਟ ਆਈ।

6. ਬੈਂਕਾਂ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ 99 ਫੀਸਦੀ ਨੋਟ ਵਾਪਸ ਆ ਗਏ ਮਤਲਬ ਸਿਰਫ 16 ਹਜ਼ਾਰ ਕਰੋੜ ਵਾਪਸ ਨਹੀਂ ਆਏ। ਆਰਬੀਆਈ ਨੇ ਬਿਆਨ 'ਚ ਕਿਹਾ ਕਿ 15.44 ਲੱਖ ਕਰੋੜ 'ਚੋਂ 15.28 ਲੱਖ ਕਰੋੜ ਵਾਪਸ ਆ ਗਏ। 1000 ਰੁਪਏ ਦੇ 8.9 ਕਰੋੜ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਨਹੀਂ ਪਰਤੇ।

7. ਨੋਟਬੰਦੀ ਨਾਲ ਜ਼ਰੂਰੀ ਚੀਜ਼ਾਂ ਨੂੰ ਸਟੋਰ ਕਰਨ 'ਤੇ ਰੋਕ ਲੱਗ ਗਈ। ਮੰਨਿਆ ਜਾਂਦਾ ਹੈ ਕਿ ਇਸ ਕਾਰਨ ਜੁਲਾਈ-ਅਗਸਤ 'ਚ ਮਹਿੰਗਾਈ ਆਪਣੇ ਰਿਕਾਰਡ ਥੱਲੇ ਆ ਗਈ ਸੀ। ਸੀਪੀਆਈ 2012 ਤੋਂ ਬਾਅਦ ਸਭ ਤੋਂ ਥੱਲੇ ਆਇਆ। ਸਾਰੀਆਂ ਚੀਜ਼ਾਂ 'ਤੇ ਇਸ ਦਾ ਅਸਰ ਹੋਇਆ। ਸਿੱਧੇ ਸ਼ਬਦਾਂ 'ਚ ਕਈਏ ਤਾਂ ਲੋਕਾਂ ਕੋਲ ਖਰੀਦਾਰੀ ਲਈ ਪੈਸੇ ਨਾ ਹੋਣ ਕਾਰਨ ਚੀਜ਼ਾਂ ਦੇ ਰੇਟ ਘੱਟ ਗਏ।

8. ਨੋਟਬੰਦੀ ਤੋਂ ਬਾਅਦ ਡਿਜੀਟਲ ਪੇਮੇਂਟ 'ਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲਿਆ। ਲੋਕ ਮੋਬਾਈਲ ਤੋਂ ਪੇਮੇਂਟ ਕਰਨ ਲੱਗੇ। ਲੋਕਾਂ ਨੇ ਅਲਗ-ਅਲਗ ਪੇਮੇਂਟ ਵਾਲੇਟ ਦਾ ਇਸਤੇਮਾਲ ਕੀਤਾ ਪਰ ਸਭ ਤੋਂ ਜ਼ਿਆਦਾ ਮੁਨਾਫਾ ਹੋਇਆ ਪੇਟੀਐਮ ਨੂੰ। ਸਰਕਾਰ ਨੇ ਵੀ ਭੀਮ ਵਰਗੇ ਐਪ ਬਣਾਏ। ਇਸ ਤੋਂ ਬਾਅਦ ਗੂਗਲ ਨੇ ਵੀ ਤੇਜ਼ ਨਾਂ ਦਾ ਐਪ ਬਜ਼ਾਰ 'ਚ ਲਿਆਂਦਾ।

9. ਇਕ ਹੋਰ ਬਹੁਤ ਵੱਡਾ ਫਾਇਦਾ ਜੋ ਨੋਟਬੰਦੀ ਨਾਲ ਹੋਇਆ ਉਹ ਇਹ ਕਿ ਵੱਡੀ ਗਿਣਤੀ 'ਚ ਫਰਜ਼ੀ ਕੰਪਨੀਆਂ ਫੜੀਆਂ ਗਈਆਂ। ਕਰੀਬ ਸਵਾ ਦੋ ਲੱਖ ਕੰਪਨੀਆਂ ਨੂੰ ਸਰਕਾਰ ਨੇ ਬੰਦ ਕਰ ਦਿੱਤਾ। ਪਤਾ ਇਹ ਵੀ ਲੱਗਿਆ ਹੈ ਕਿ 35 ਹਜ਼ਾਰ ਕੰਪਨੀਆਂ ਨੇ 17 ਹਜ਼ਾਰ ਕਰੋੜ ਰੁਪਏ ਨੋਟਬੰਦੀ ਦੌਰਾਨ ਬੈਂਕਾਂ 'ਚ ਜਮਾ ਕਰਵਾਏ ਜਿਨ੍ਹਾਂ ਬਾਅਦ ਵਿੱਚ ਕੱਢ ਲਿਆ ਗਿਆ।

10. ਮੰਨਿਆ ਜਾ ਰਿਹਾ ਸੀ ਕਿ ਨੋਟਬੰਦੀ ਤੋਂ ਬੀਜੇਪੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਯੂਪੀ ਚੋਣਾਂ 'ਚ ਉਸ ਨੇ ਕਲੀਨ ਸਵੀਪ ਕੀਤਾ।