Flights divert: ਵੈਸਟਰਨ ਡਿਸਟਰਬੈਂਸ ਕਾਰਨ ਦੇਰ ਰਾਤ ਦਿੱਲੀ ਦਾ ਮੌਸਮ ਕਾਫੀ ਖਰਾਬ ਹੋ ਗਿਆ। ਦੇਰ ਰਾਤ ਤੇਜ਼ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ 'ਤੇ ਉਤਰਨ ਵਾਲੀਆਂ 11 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਦੂਜੇ ਸ਼ਹਿਰਾਂ 'ਚ ਕਰਾਉਣੀ ਪਈ। ਰਾਤ 2 ਵਜੇ ਦੇ ਕਰੀਬ ਮੌਸਮ ਸਾਫ਼ ਹੋ ਗਿਆ ਤੇ ਇਹ ਉਡਾਣਾਂ ਮੁੜ ਦਿੱਲੀ ਲਈ ਰਵਾਨਾ ਹੋਈਆਂ।
ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਦੁਆਲੇ ਰਹੇਗਾ ਸੀਆਰਪੀਐਫ ਦਾ ਵੀਆਈਪੀ ਸੁਰੱਖਿਆ ਦਸਤਾ, 55 ਕੇਂਦਰੀ ਜਵਾਨਾਂ ਨੂੰ ਸੌਂਪੀ ਕਮਾਨ
ਹਾਸਲ ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਦਿੱਲੀ ਵਿੱਚ ਤੇਜ਼ ਹਵਾਵਾਂ ਤੇ ਮੀਂਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਇਸ ਵਿੱਚ 9 ਘਰੇਲੂ ਤੇ 2 ਅੰਤਰਰਾਸ਼ਟਰੀ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ। ਇਸ ਵਿੱਚ ਅੰਮ੍ਰਿਤਸਰ ਵਿੱਚ ਚਾਰ, ਜੈਪੁਰ ਵਿੱਚ ਤਿੰਨ ਉਡਾਣਾਂ ਤੋਂ ਇਲਾਵਾ ਗਵਾਲੀਅਰ, ਇੰਦੌਰ, ਚੇਨਈ, ਅਹਿਮਦਾਬਾਦ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਨੂੰ ਉਤਾਰਨਾ ਪਿਆ।
ਇਹ ਵੀ ਪੜ੍ਹੋ : ਅਸਮਾਨ ਤੋਂ ਕਿਉਂ ਡਿੱਗਦੀ ਹੈ ਬਿਜਲੀ ? ਕੀ ਅਜਿਹੀ ਸਥਿਤੀ 'ਚ ਦਰਖਤ ਹੇਠਾਂ ਖੜ੍ਹਨਾ ਸਹੀ ਹੈ ? ਜਵਾਬ ਪੜ੍ਹੋ
ਇਨ੍ਹਾਂ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ
ਇੰਦੌਰ-ਦਿੱਲੀ ਜਾ ਰਹੀ ਇੰਡੀਗੋ 6E2174 ਨੂੰ ਜੈਪੁਰ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।
ਪੁਣੇ-ਦਿੱਲੀ ਫਲਾਈਟ ਏਅਰ ਇੰਡੀਆ AI850 ਗਵਾਲੀਅਰ ਹਵਾਈ ਅੱਡੇ 'ਤੇ ਉੱਤਰੀ।
ਕੋਲਕਾਤਾ-ਦਿੱਲੀ ਫਲਾਈਟ ਇੰਡੀਗੋ 6E6183 ਇੰਦੌਰ ਹਵਾਈ ਅੱਡੇ 'ਤੇ ਉਤਰੀ ਹੈ।
ਹਾਂਗਕਾਂਗ-ਦਿੱਲੀ ਅੰਤਰਰਾਸ਼ਟਰੀ ਉਡਾਣ ਕੈਥੇ-ਪੈਸੀਫਿਕ ਸੀਐਕਸ 695 ਚੇਨਈ ਹਵਾਈ ਅੱਡੇ 'ਤੇ ਉੱਤਰੀ।
ਮੁੰਬਈ-ਦਿੱਲੀ ਦੀ ਫਲਾਈਟ ਏਅਰ ਇੰਡੀਆ AI888 ਨੂੰ ਅਹਿਮਦਾਬਾਦ ਹਵਾਈ ਅੱਡੇ 'ਤੇ ਉਤਾਰਿਆ ਗਿਆ।
ਭੁਵਨੇਸ਼ਵਰ-ਦਿੱਲੀ ਦੀ ਫਲਾਈਟ ਇੰਡੀਗੋ 6E2207 ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ ਹੈ।
ਰਾਜਕੋਟ-ਦਿੱਲੀ ਫਲਾਈਟ ਏਅਰ ਇੰਡੀਆ AI404 ਜੈਪੁਰ ਹਵਾਈ ਅੱਡੇ 'ਤੇ ਉੱਤਰੀ।
ਮੁੰਬਈ ਦਿੱਲੀ ਦੀ ਫਲਾਈਟ ਵਿਸਤਾਰਾ UK940 ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ।
ਝਾਰਸੁਗੁੜਾ ਦਿੱਲੀ ਦੀ ਸਪਾਈਸਜੈੱਟ SG8362 ਦੀ ਉਡਾਣ ਜੈਪੁਰ ਹਵਾਈ ਅੱਡੇ 'ਤੇ ਉਤਰੀ।
ਬੰਗਲੌਰ ਦਿੱਲੀ ਫਲਾਈਟ ਵਿਸਤਾਰਾ UK818 ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ।
ਰਿਆਦ, ਸਾਊਦੀ ਅਰਬ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI926 ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਾਰਿਆ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।