ਮੁੰਬਈ-ਮੁੰਬਈ ਦੇ ਸਾਕੀ ਨਾਕਾ ਕੁਰਲਾ ਖੇਤਰ 'ਚ ਕੱਲ ਸਵੇਰੇ ਇਕ ਦੁਕਾਨ 'ਚ ਲੱਗੀ ਨਾਲ 12 ਮੌਤਾਂ ਹੋ ਗਈਆਂ ਹੈ। ਇਹ ਸਾਰੇ ਭਿਆਨਕ ਅੱਗ ਵਿੱਚ ਝੁਲਸ ਗਏ ਸਨ।


ਜਿਕਰਯੋਗ ਹੈ ਕਿ ਕੱਲ ਤੜਕੇ 4.25 ਵਜੇ ਖੈਰਾਨੀ ਰੋਡ 'ਤੇ ਮਕਾਰੀਆ ਕੰਪਾਊਾਡ 'ਤੇ ਸਥਿਤ ਭਾਨੂ ਫਰਸਨ (ਪਕੌੜਿਆਂ ਦੀ ਦੁਕਾਨ) ਨਾਂਅ ਦੀ ਦੁਕਾਨ 'ਤੇ ਅੱਗ ਲੱਗ ਗਈ, ਜਿਸ ਨਾਲ ਦੁਕਾਨ ਦੀ ਇਮਾਰਤ ਬੁਰੀ ਤਰ੍ਹਾਂ ਢਹਿ ਗਈ।ਅਧਿਕਾਰੀਆਂ ਮੁਤਾਬਕ ਉਸ ਵੇਲੇ ਦੁਕਾਨ 'ਚ ਕੰਮ ਕਰਨ ਵਾਲੇ 12 ਵਿਅਕਤੀ ਜ਼ਿਆਦਾ ਧੂਏਂ ਤੇ ਗਰਮੀ ਕਾਰਨ ਦੁਕਾਨ ਦੇ ਅੰਦਰ ਹੀ ਫਸ ਗਏ।

ਦੁਕਾਨ 'ਚ ਲੱਗੀ ਵਾਇਰਿੰਗ ਤੇ ਬਿਜਲਈ ਸਾਮਾਨ ਕਾਰਨ ਅੱਗ ਛੇਤੀ ਹੀ ਪੂਰੀ ਦੁਕਾਨ 'ਚ ਫੈਲ ਗਈ। ਕੁਝ ਹੀ ਦੇਰ 'ਚ ਅੱਗ ਨੇ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਦੁਕਾਨ ਦੀ ਛੱਤ ਹੇਠਾਂ ਡਿਗ ਗਈ, ਜਿਸ ਦੇ ਮਲਬੇ ਹੇਠਾਂ ਆਉਣ ਨਾਲ ਦੁਕਾਨ 'ਚ ਕੰਮ ਕਰਨ ਵਾਲੇ ਵਰਕਰਾਂ ਦੀ ਮੌਤ ਹੋਈ ਗਈ।