ਨਵੀਂ ਦਿੱਲੀ: ਗੁਜਰਾਤ 'ਚ ਭਾਜਪਾ ਪੱਖੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪਾਰਟੀ ਵਰਕਰ ਲੋਕਾਂ ਦਾ ਮਿੱਠਾ ਮੂੰਹ ਕਰ ਰਹੇ ਹਨ, ਉੱਥੇ ਹੀ ਭਾਜਪਾ ਦੇ ਬੁਲਾਰੇ ਤੇਜਿੰਦਰ ਬੱਗਾ ਦਾ ਮਸ਼ਰੂਮ ਕੇਕ ਸੋਸ਼ਲ ਮੀਡੀਆ 'ਤੇ ਚਰਚਾ ਖੱਟ ਰਿਹਾ ਹੈ। ਭਾਜਪਾ ਬੁਲਾਰੇ ਤੇਜਿੰਦਰ ਬੱਗਾ ਮਸ਼ਰੂਮ ਕੇਕ ਲੈ ਕੇ ਦਿੱਲੀ ਭਾਜਪਾ ਦਫ਼ਤਰ ਪੁੱਜੇ ਤੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।



[embed]https://twitter.com/TajinderBagga/status/942577949345169408[/embed]


ਜ਼ਿਕਰਯੋਗ ਹੈ ਕਿ ਓ.ਬੀ.ਸੀ ਕਾਂਗਰਸ ਨੇਤਾ ਅਲਪੇਸ਼ ਠਾਕੁਰ ਨੇ ਆਪਣੇ ਭਾਸ਼ਨ 'ਚ ਕਿਹਾ ਸੀ ਕਿ ਪੀ.ਐਮ ਮੋਦੀ ਇੱਕ ਮਹੀਨੇ 'ਚ ਕਰੋੜਾਂ ਰੁਪਏ ਦੀ ਮਸ਼ਰੂਮ ਖਾ ਜਾਂਦੇ ਹਨ। ਅਲਪੇਸ਼ ਨੇ ਕਿਹਾ ਕਿ ਮੋਦੀ ਦੀ ਮਜ਼ਬੂਤੀ ਦਾ ਰਾਜ਼ ਕੀਮਤੀ ਮਸ਼ਰੂਮ 'ਚ ਛੁਪਿਆ ਹੈ।

ਮੋਦੀ ਹਰ ਰੋਜ਼ ਪੰਜ ਮਸ਼ਰੂਮ ਖਾਂਦੇ ਹਨ। ਇਹ ਮਸ਼ਰੂਮ ਤਾਇਵਾਨ ਤੋਂ ਮੰਗਵਾਈ ਜਾਂਦੀ ਹੈ। ਇੱਕ ਮਸ਼ਰੂਮ ਦੀ ਕੀਮਤ 80 ਹਜ਼ਾਰ ਰੁਪਏ ਦੇ ਕਰੀਬ ਹੈ। ਇੰਨਾ ਹੀ ਨਹੀਂ ਅਪਲੇਸ਼ ਨੇ ਕਿਹਾ ਕਿ ਮੋਦੀ ਪਹਿਲੇ ਮੇਰੇ ਵਰਗੇ ਕਾਲੇ ਸਨ ਪਰ ਇੰਨੀ ਮਹਿੰਗੀ ਮਸ਼ਰੂਮ ਖਾਣ ਕਾਰਨ ਉਹ ਗੋਰੇ ਹੋ ਗਏ।