ਅਹਿਮਦਾਬਾਦ: ਗੁਜਰਾਤ ਵਿੱਚ ਬੀਜੇਪੀ ਦੇ ਮੁੜ ਸੱਤਾ 'ਤੇ ਕਾਬਜ਼ ਹੋਣ 'ਤੇ ਕਾਂਗਰਸ ਲੀਡਰ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਰੁਖ ਨੂੰ ਵੇਖਦੇ ਹੋਏ, ਉਹ ਇਸ ਨੂੰ ਕਾਂਗਰਸ ਦੀ ਜਿੱਤ ਮੰਨਦੇ ਹਨ।
ਗੁਜਰਾਤ ਵਿੱਚ ਕਾਂਗਰਸ ਦੇ ਚੋਣ ਇੰਚਾਰਜ ਗਹਿਲੋਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਸੂਬੇ ਵਿੱਚ ਚੰਗਾ ਚੋਣ ਪ੍ਰਚਾਰ ਕੀਤਾ। ਸੂਬੇ ਦੇ 182 ਸੀਟਾਂ ਦੇ ਰੁਝਾਨ ਵਿੱਚ ਭਾਜਪਾ 100 ਤੋਂ ਜ਼ਿਆਦਾ ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ ਸਿਰਫ 76 ਸੀਟਾਂ 'ਤੇ ਅੱਗੇ ਹੈ। ਗੁਜਰਾਤ ਵਿੱਚ 182 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਜਿੱਤ ਲਈ 92 ਸੀਟਾਂ ਦੀ ਜ਼ਰੂਰਤ ਹੁੰਦੀ ਹੈ।
ਗਹਿਲੋਤ ਨੇ ਕਿਹਾ ਕਿ ਕਾਂਗਰਸ ਨੇ ਜਿਸ ਤਰ੍ਹਾਂ ਚੋਣ ਪ੍ਰਚਾਰ ਕੀਤਾ ਤੇ ਰਾਹੁਲ ਗਾਂਧੀ ਨੇ ਜਿਵੇਂ ਸਫਰ ਕੀਤਾ, ਉਹ ਚੰਗਾ ਰਿਹਾ। ਨਤੀਜੇ ਭਾਵੇਂ ਜੋ ਵੀ ਹੋਣ ਪਰ ਲੋਕ ਇਸ ਨੂੰ ਕਾਂਗਰਸ ਦੀ ਜਿੱਤ ਦੇ ਰੂਪ ਵਿੱਚ ਵੇਖ ਰਹੇ ਹਨ। ਗਹਲੋਤ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਰਾਹੁਲ 'ਤੇ ਹਮਲੇ ਕੀਤਾ, ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਦੇ ਬੰਦੇ ਅਜਿਹੀਆਂ ਗੱਲਾਂ ਨਹੀਂ ਕਰਦੇ।