ਨਵੀਂ ਦਿੱਲੀ: ਗੁਜਰਾਤ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ 18 ਦਸੰਬਰ ਨੂੰ ਖੁੱਲ੍ਹ ਜਾਵੇਗਾ। ਗੁਜਰਾਤ ‘ਚ ਕੁੱਲ ਸੀਟਾਂ ਦੀ ਗਿਣਤੀ 182 ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 115, ਕਾਂਗਰਸ ਪਾਰਟੀ 61 ਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸੀ। 2012 ਦੇ ਵੋਟ ਪ੍ਰਤੀਸ਼ਤ ਬਾਰੇ, ਭਾਜਪਾ ਨੂੰ 48%, ਕਾਂਗਰਸ ਨੂੰ 39% ਤੇ ਹੋਰਾਂ ਨੂੰ 13% ਵੋਟਾਂ ਮਿਲੀਆਂ।
ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE
-ਬੀਜੇਪੀ ਦਾ ਵੋਟ ਸ਼ੇਅਰ ਹੁਣ 48.4 ਫੀਸਦੀ ਹੈ। ਉੱਥੇ ਹੀ ਕਾਂਗਰਸ ਦਾ ਵੋਟ ਸ਼ੇਅਰ 43 ਫੀਸਦੀ ਹੈ।
-ਗੁਜਰਾਤ ਚੋਣ ਦਾ ਪਹਿਲਾ ਨਤੀਜਾ ਆ ਗਿਆ ਹੈ। ਅਹਿਮਦਾਬਾਦ ਜ਼ਿਲੇ ਦੀ ਏਲਿਸ ਬ੍ਰਿਜ ਸੀਟ ਤੋਂ ਬੀਜੇਪੀ ਉਮੀਦਵਾਰ ਰਾਕੇਸ਼ ਸ਼ਾਹ 70 ਹਜ਼ਾਰ ਵੋਟਾਂ ਨਾਲ ਜਿੱਤ ਗਏ ਹਨ।
-ਸਾਰੀਆਂ 182 ਸੀਟਾਂ ਦੇ ਰੁਝਾਨ ਆ ਗਏ ਹਨ। ਹੁਣ ਤੱਕ ਬੀਜੇਪੀ 105 ਅਤੇ ਕਾਂਗਰਸ 76 ਸੀਟਾਂ 'ਤੇ ਅੱਗੇ ਹੈ।
-ਗੁਜਰਾਤ ਚੋਣ ਦਾ ਪਹਿਲਾ ਨਤੀਜਾ ਆ ਗਿਆ ਹੈ। ਅਹਿਮਦਾਬਾਦ ਜ਼ਿਲੇ ਦੀ ਏਲਿਸ ਬ੍ਰਿਜ ਸੀਟ ਤੋਂ ਬੀਜੇਪੀ ਉਮੀਦਵਾਰ ਰਾਕੇਸ਼ ਸ਼ਾਹ 70 ਹਜ਼ਾਰ ਸੀਟਾਂ ਨਾਲ ਜਿੱਤ ਗਏ ਹਨ।
-ਕਾਂਗਰਸ ਨੇ ਪਿਛਲੀ ਬਾਰ ਦੇ ਮੁਕਾਬਲੇ ਇਸ ਬਾਰੇ ਸ਼ਹਿਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅਹਿਮਦਾਬਾਦ,ਸੂਰਤ ਅਤੇ ਵਡੋਦਰਾ ਵਿੱਚ ਕਾਂਗਰਸ 4-4 ਸੀਟਾਂ ਉੱਤੇ ਅੱਗੇ ਹੈ। ਇਹ ਸ਼ਹਿਰ ਬੀਜੇਪੀ ਦੇ ਗੜ੍ਹ ਮੰਨੇ ਜਾਂਦੇ ਹਨ।
-ਗੁਜਰਾਤ ਦੇ ਰੁਝਾਨਾਂ ਵਿੱਚ ਬੀਜੇਪੀ ਨੂੰ ਇੱਕ ਬਾਰ ਫਿਰ ਬਹੁਮਤ ਮਿਲ ਗਿਆ ਹੈ। ਹੁਣ ਤੱਕ ਦੇ ਰੁਝਾਨਾਂ ਦੇ ਮੁਕਾਬਲੇ ਬੀਜੇਪੀ 96 ਅਤੇ ਕਾਂਗਰਸ 83 ਸੀਟਾਂ ਤੇ ਅੱਗੇ ਹੈ।
-ਸੂਰਤ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ। ਸੂਰਤ ਦੀ 14 ਸੀਟਾਂ ਵਿੱਚੋਂ 10 ਸੀਟਾਂ ਉੱਤੇ ਕਾਂਗਰਸ ਅਤੇ ਚਾਰ ਸੀਟਾਂ ਉੱਤੇ ਬੀਜੀਪੀ ਅੱਗੇ ਚੱਲ ਰਹੀ ਹੈ। ਉੱਥੇ ਬੀਜੇਪੀ ਦੱਖਣ ਗੁਜਰਾਤ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ।