ਨਵੀਂ ਦਿੱਲੀ: ਗੁਜਰਾਤ ਅਤੇ ਹਿਮਾਚਲ ਚੋਣਾਂ ਤੋਂ ਬਾਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਹਿਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਵੋਟਾਂ ਦੇ ਰੁਝਾਨ ਤੋਂ ਨਿਰਾਸ਼ ਨਹੀਂ ਹਨ ਬਲਕਿ ਸੰਤੁਸ਼ਟ ਹਨ।
ਉਨ੍ਹਾਂ ਨੇ ਇਹ ਬਿਆਨ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤਾ। ਰਾਹੁਲ ਅਤੇ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨੇ, ਹਾਲਾਂਕਿ ਚੋਣ ਸੰਬੰਧੀ ਹੋਰ ਸਵਾਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਭਾਜਪਾ ਜਿੱਥੇ ਗੁਜਰਾਤ 'ਚ ਸੱਤਾ ਬਰਕਰਾਰ ਰੱਖਣ ਦੀ ਦਿਸ਼ਾ 'ਚ ਅੱਗੇ ਹਨ, ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਉਹ ਕਾਂਗਰਸ ਤੋਂ ਸੱਤਾ ਖੋਂਹਦੀ ਨਜ਼ਰ ਆ ਰਹੀ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਹੋਰ ਕਈ ਨੇਤਾਵਾਂ ਨੇ ਵੀ ਪਾਰਟੀ ਦੇ ਪ੍ਰਦਰਸ਼ਨ 'ਤੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਗੁਜਰਾਤ ਅਤੇ ਹਿਮਾਚਲ 'ਚ ਭਾਜਪਾ ਨੂੰ ਮਿਲ ਰਹੇ ਵਾਧੇ ਦਾ ਸਿਹਰਾ ਪਾਰਟੀ ਨੇਤਾ ਪੀ.ਐੱਮ. ਨਰਿੰਦਰ ਮੋਦੀ ਨੂੰ ਦੇ ਰਹੇ ਹਨ।