ਨਵੀਂ ਦਿੱਲੀ: ਗੁਜਰਾਤ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ 18 ਦਸੰਬਰ ਨੂੰ ਖੁੱਲ੍ਹ ਜਾਵੇਗਾ। ਗੁਜਰਾਤ ‘ਚ ਕੁੱਲ ਸੀਟਾਂ ਦੀ ਗਿਣਤੀ 182 ਹੈ। ਸੌਰਾਸ਼ਟਰ ਵਿੱਚ 54 ਸੀਟਾਂ ਹਨ। ਜਾਣੋ ਇੱਥੇ ਕੌਣ ਰਿਹਾ ਭਾਰੂ:
ਗੁਜਰਾਤ: ਇਸ ਵੇਲੇ ਦੀ ਹਾਲਤ

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 115, ਕਾਂਗਰਸ ਪਾਰਟੀ 61 ਤੇ ਹੋਰਨਾਂ ਨੂੰ 6 ਸੀਟਾਂ ਮਿਲੀਆਂ ਸੀ। 2012 ਦੇ ਵੋਟ ਪ੍ਰਤੀਸ਼ਤ ਬਾਰੇ, ਭਾਜਪਾ ਨੂੰ 48%, ਕਾਂਗਰਸ ਨੂੰ 39% ਤੇ ਹੋਰਾਂ ਨੂੰ 13% ਵੋਟਾਂ ਮਿਲੀਆਂ।

ਸੌਰਾਸ਼ਟਰ ਕੱਛ ਚੋਣਾਂ 2017 ਨਤੀਜੇ ਲਾਈਵ ਅਪਡੇਟ

ਕੁੱਲ ਸੀਟਾਂ 54-ਬੀਜੇਪੀ-21, ਕਾਂਗਰਸ 33, ਹੋਰ-1

- 10:55 - ਕਾਂਗਰਸ 32, ਬੀਜੇਪੀ 22 ਅਤੇ ਦੂਜੇ ਜ਼ੀਰੋ ਸੰਭਵ ਹੈ ਕਿ ਅੰਕੜੇ ਇਸਦੇ ਨੇੜੇ-ਤੇੜੇ ਹੀ ਰਹਿਣਗੇ।

-10:00 - ਇਸ ਸਮੇਂ ਇੱਥੇ ਕੋਈ ਜ਼ਿਆਦਾ ਬਦਲਾਅ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪਾਰਟੀਦਰ ਸੀਟਾਂ ਦੀ ਸੰਖਿਆ ਸਥਿਰ ਨਜ਼ਰ ਆਉਂਦੀ ਹੈ। ਬੀਜੇਪੀ 21, ਕਾਂਗਰਸ 32, ਦੂਜੇ ਇੱਕ ਉੱਤੇ ਬਣੇ ਹੋਏ ਹਨ।


-9:52 - ਬੀਜੇਪੀ-21, ਕਾਂਗਰਸ 32 ਅਤੇ ਦੂਜੇ 1 ਉੱਤੇ ਅੱਗੇ, ਕਾਂਗਰਸ ਦੀ ਭਾਰੀ ਚੜ੍ਹਤ ਬਰਕਰਾਰ।


 -9:42 - 54 ਸੀਟਾਂ ਦਾ ਰੁਝਾਨ ਆਉਣ ਦੇ ਬਾਅਦ ਕਾਂਗਰਸ 31, ਬੀਜੇਪੀ 22 ਅਤੇ ਦੂਜੇ ਇੱਕ ਸੀਟ ਉੱਤੇ ਅੱਗੇ ਚੱਲ ਰਹੀ ਹਨ। ਜਬਰਦਸਤ ਟੱਕਰ ਦਿੱਖ ਰਹੀ ਹੈ।

-9: 35 ਸਾਰੀਆਂ ਸੀਟਾਂ ਦਾ ਰੁਝਾਨ ਆਉਣ ਦੇ ਬਾਅਦ ਸੌਰਾਸ਼ਟਰ ਕੱਛ ਵਿੱਚ ਕੁੱਲ 54 ਸੀਟਾਂ ਵਿੱਚ ਬੀਜੇਪੀ-21, ਕਾਂਗਰਸ 30 ਤੇ ਦੂਜੇ ਇੱਕ ਉੱਤੇ ਅੱਗੇ ਚੱਲ ਰਹੀ ਹੈ।