ਮੁੰਬਈ: ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸ਼ਿਵ ਸੈਨਾ ਦੀ ਰਾਹੁਲ ਗਾਂਧੀ ਦੀ ਤਾਰੀਫ ਕਰ ਦਿੱਤੀ ਹੈ। ਸ਼ਿਵ ਸੈਨਾ ਦੇ ਅਖਬਾਰ 'ਸਾਮਨਾ' 'ਚ ਛਪੇ ਇਕ ਸੰਪਾਦਕੀ 'ਚ ਲਿਖਿਆ ਹੈ,''ਰਾਹੁਲ ਗਾਂਧੀ ਨੇ ਬੇਹੱਦ ਨਾਜ਼ੁਕ ਮੋੜ 'ਤੇ ਕਾਂਗਰਸ ਪ੍ਰਧਾਨ ਦੇ ਤੌਰ 'ਤੇ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ। ਉਨ੍ਹਾਂ ਨੂੰ ਸ਼ੁੱਭਕਾਮਨਾ ਦੇਣ 'ਚ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ।''


ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਤੀਜੇ ਦੀ ਪਰਿਵਾਹ ਕੀਤੇ ਬਿਨਾਂ ਗੁਜਰਾਤ ਚੋਣਾਂ ਸੰਗ੍ਰਾਮ ਲੜਨ ਲਈ 'ਕਾਂਗਰਸ ਦੇ ਨਵੇਂ ਪ੍ਰਧਾਨ ਦੀ ਸ਼ਲਾਘਾ ਕੀਤੀ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਅਮੇਠੀ ਤੋਂ ਸੰਸਦ ਮੈਂਬਰ 47 ਸਾਲਾ ਰਾਹੁਲ ਗਾਂਧੀ ਨੇ ਬੇਹੱਦ ਨਾਜ਼ੁਕ ਮੋੜ 'ਤੇ ਇਸ ਸਭ ਤੋਂ ਪੁਰਾਣੀ ਪਾਰਟੀ ਦੀ ਵਾਗਡੋਰ ਸੰਭਾਲੀ ਹੈ।

ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਗੁਜਰਾਤ 'ਚ ਆਖਰੀ ਚੋਣ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਚੋਣ ਪ੍ਰਚਾਰ 'ਚ ਖੁਦ ਨੂੰ ਧੱਕਿਆ। ਇਸ ਦੇ ਅਨੁਸਾਰ,''ਜਦੋਂ ਹਾਰ ਦੇ ਡਰ ਨਾਲ (ਭਾਜਪਾ ਦੇ) ਵੱਡੇ-ਵੱਡੇ ਕਪਤਾਨਾਂ ਦੇ ਚਿਹਰੇ ਕਾਲੇ ਪੈ ਗਏ ਸਨ, ਉਦੋਂ ਰਾਹੁਲ ਗਾਂਧੀ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਚੋਣਾਵੀ ਰਣ 'ਚ ਲੜ ਰਹੇ ਸਨ। ਇਹੀ ਆਤਮਵਿਸ਼ਵਾਸ ਰਾਹੁਲ ਨੂੰ ਅੱਗੇ ਲੈ ਜਾਵੇਗਾ।''