ਨਵੀਂ ਦਿੱਲੀ: ਚਾਰ ਸਾਲ ਪਹਿਲਾਂ ਦਿੱਲੀ ਦੇ ਗੀਤਾ ਨਗਰ ਕਲੋਨੀ ਖੇਤਰ ਵਿਚ ਇਕ 17 ਸਾਲਾ ਲੜਕੇ ਦਾ ਕਥਿਤ ਤੌਰ 'ਤੇ ਜ਼ਬਰਦਸਤੀ ਲਿੰਗ ਬਦਲਿਆ ਗਿਆ।ਇਸ ਮਗਰੋਂ ਕੁਝ ਲੋਕਾਂ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਵੀ ਕੀਤਾ।ਦਿੱਲੀ ਮਹਿਲਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀੜਤ ਚਾਰ ਸਾਲ ਪਹਿਲਾਂ ਇੱਕ ਸਮਾਗਮ ਵਿੱਚ ਕੁਝ ਲੋਕਾਂ ਨੂੰ ਮਿਲਿਆ ਸੀ। ਉਹ ਉਸਨੂੰ ਡਾਂਸ ਸਿਖਾਉਣ ਅਤੇ ਕੰਮ ਦੇਣ ਦੇ ਬਹਾਨੇ ਮੰਡਾਵਲੀ ਲੈ ਗਏ।
ਜਾਣਕਾਰੀ ਮੁਤਾਬਿਕ ਲੜਕੇ ਨੇ ਸ਼ੁਰੂ ਵਿੱਚ ਕੁਝ ਪ੍ਰੋਗਰਾਮਾਂ 'ਚ ਹਿੱਸਾ ਲਿਆ ਅਤੇ ਇਸ ਦੇ ਲਈ ਉਸਨੂੰ ਕੁਝ ਪੈਸਾ ਵੀ ਮਿਲੇ, ਪਰ ਕੁਝ ਸਮੇਂ ਬਾਅਦ ਉਹ ਉਸ ਤੇ ਦਬਾਅ ਪਾਉਣ ਲੱਗੇ ਅਤੇ ਕਹਿਣ ਲੱਗੇ ਕਿ ਉਹ ਹੁਣ ਉਨ੍ਹਾਂ ਨੂੰ ਛੱਡ ਕੇ ਘਰ ਨਹੀਂ ਜਾ ਸਕਦਾ ਅਤੇ ਉਨ੍ਹਾਂ ਲੋਕਾਂ ਨਾਲ ਹੀ ਉਸਨੂੰ ਮੰਡਾਵਲੀ 'ਚ ਰਹਿਣਾ ਪਏਗਾ।
ਲੜਕੇ ਦਾ ਜ਼ਬਰਦਸਤੀ ਬਦਲਿਆ ਗਿਆ ਲਿੰਗ
ਬਿਆਨ ਵਿਚ ਕਿਹਾ ਗਿਆ ਹੈ ਕਿ ਲੜਕੇ ਨੂੰ ਕਥਿਤ ਤੌਰ 'ਤੇ ਇੱਕ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਲੜਕੇ ਨੂੰ ਜ਼ਬਰਦਸਤੀ ਲਿੰਗ ਬਦਲਾਅ ਲਈ ਅਪ੍ਰੇਸ਼ਨ ਕੀਤਾ ਗਿਆ ਅਤੇ ਉਸ ਸਮੇਂ ਉਹ ਮਹਿਜ਼ 13 ਸਾਲਾਂ ਦੀ ਸੀ।ਲੜਕੇ ਨੇ ਕਿਹਾ ਕਿ ਉਸ ਨੂੰ ਕੁਝ ਹਾਰਮੋਨਲ ਡਰੱਗਜ਼ ਵੀ ਦਿੱਤੇ ਗਏ ਜਿਸ ਕਾਰਨ ਉਹ ਲੜਕੀਆਂ ਵਰਗਾ ਦਿਖਾਈ ਦੇਵੇ। ਬਿਆਨ ਵਿਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਲੜਕੇ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਸੜਕਾਂ 'ਤੇ ਉਸ ਕੋਲੋਂ ਭੀਖ ਵੀ ਮੰਗਵਾਈ।
13 ਸਾਲਾ ਲੜਕੇ ਦਾ ਜ਼ਬਰਦਸਤੀ ਬਦਲਿਆ ਸੈਕਸ, ਫੇਰ ਕਈ ਮਹੀਨੇ ਕੀਤਾ ਗੈਂਗਰੇਪ
ਏਬੀਪੀ ਸਾਂਝਾ
Updated at:
16 Jan 2021 12:45 PM (IST)
ਚਾਰ ਸਾਲ ਪਹਿਲਾਂ ਦਿੱਲੀ ਦੇ ਗੀਤਾ ਨਗਰ ਕਲੋਨੀ ਖੇਤਰ ਵਿਚ ਇਕ 17 ਸਾਲਾ ਲੜਕੇ ਦਾ ਕਥਿਤ ਤੌਰ 'ਤੇ ਜ਼ਬਰਦਸਤੀ ਲਿੰਗ ਬਦਲਿਆ ਗਿਆ।ਇਸ ਮਗਰੋਂ ਕੁਝ ਲੋਕਾਂ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਵੀ ਕੀਤਾ।
- - - - - - - - - Advertisement - - - - - - - - -