ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਚਿੰਤਾਜਨਕ ਰਫ਼ਤਾਰ ਨਾਲ ਵਧ ਰਿਹਾ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦਿੱਲੀ ਦੇ 14 ਪ੍ਰਾਈਵੇਟ ਤੇ 4 ਸਰਕਾਰੀ ਹਸਪਤਾਲਾਂ ਨੂੰ ਕੋਰੋਨਾ ਹਸਪਤਾਲ ਐਲਾਨਿਆ ਗਿਆ ਹੈ। ਇਸ ਨਾਲ ਦਿੱਲੀ ਸਰਕਾਰ ਦੇ ਦੋ ਹਸਪਤਾਲਾਂ ਨੂੰ ਅੰਸ਼ਕ ਤੌਰ 'ਤੇ ਕੋਰੋਨਾ ਹਸਪਤਾਲ ਬਣਾਇਆ ਹੈ।


ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਬਣਾਇਆ ਗਿਆ ਕੋਰੋਨਾ ਹਸਪਤਾਲ


ਸ੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ, ਪੱਛਮੀ ਵਿਹਾਰ


ਜੈਪੁਰ ਗੋਲਡਨ ਹਸਪਤਾਲ, ਰੋਹਿਨੀ


ਮਾਤਾ ਚਾਨਨ ਦੇਵੀ ਹਸਪਤਾਲ, ਜਨਕਪੁਰੀ


ਪੁਸ਼ਪਾਵਤੀ ਸਿੰਘਾਨੀਆ ਹਸਪਤਾਲ, ਸਾਕੇਤ


ਮਨੀਪਾਲ ਹਸਪਤਾਲ, ਦੁਆਰਕਾ


ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ


ਇੰਦਰਪ੍ਰਸਥ ਅਪੋਲੋ ਹਸਪਤਾਲ, ਸਰਿਤਾ ਵਿਹਾਰ


ਸਰ ਗੰਗਾ ਰਾਮ ਹਸਪਤਾਲ


ਹੋਲੀ ਫੈਮਲੀ ਹਸਪਤਾਲ, ਓਖਲਾ


ਮਹਾਰਾਜਾ ਅਗ੍ਰਸੇਨ, ਪੰਜਾਬੀ ਬਾਗ


ਮੈਕਸ ਹਸਪਤਾਲ, ਸ਼ਾਲੀਮਾਰ ਬਾਗ


ਫੋਰਟਿਸ ਹਸਪਤਾਲ, ਸ਼ਾਲੀਮਾਰ ਬਾਗ


ਮੈਕਸ ਹਸਪਤਾਲ, ਸਾਕੇਤ


ਵੈਂਕਟੇਸ਼ਵਾੜਾ ਹਸਪਤਾਲ, ਦੁਆਰਕਾ


ਇਨ੍ਹਾਂ ਸਰਕਾਰੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਨਾਲ ਕੋਰੋਨਾ ਹਸਪਤਾਲ ਬਣਾਇਆ ਗਿਆ-


ਆਰਜੀਐਸ ਹਸਪਤਾਲ


ਬੁੜਾਰੀ ਹਸਪਤਾਲ


ਡੀਸੀਬੀ ਹਸਪਤਾਲ


ਅੰਬੇਦਕਰ ਨਗਰ ਹਸਪਤਾਲ


ਇਸ ਦੇ ਨਾਲ ਹੀ ਡੀਡੀਯੂ ਹਸਪਤਾਲ ਤੇ ਬੀਐਸਏ ਹਸਪਤਾਲ ਨੂੰ ਅੰਸ਼ਕ ਤੌਰ 'ਤੇ ਕੋਰੋਨਾ ਹਸਪਤਾਲ ਬਣਾਇਆ ਗਿਆ ਹੈ।


ਸੋਮਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ 11491 ਨਵੇਂ ਕੇਸ ਆਏ ਤੇ 72 ਹੋਰ ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਸੰਕਰਮਣ ਦੀ ਦਰ 12.44 ਪ੍ਰਤੀਸ਼ਤ ਤੱਕ ਵੱਧ ਗਈ ਹੈ, ਜੋ ਇੱਕ ਦਿਨ ਪਹਿਲਾਂ 9.43 ਪ੍ਰਤੀਸ਼ਤ ਸੀ। ਦਿੱਲੀ ਵਿੱਚ 5 ਦਸੰਬਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 5 ਦਸੰਬਰ ਨੂੰ 77 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ।


ਇਹ ਵੀ ਪੜ੍ਹੋ: Sputnik V ਨੂੰ ਇਸਤੇਮਾਲ ਦੀ ਮਿਲੀ ਮਨਜ਼ੂਰੀ, ਜਾਣੋ ਇਸ ਨਾਲ ਜੁੜੀਆਂ ਪੰਜ ਸਭ ਤੋਂ ਅਹਿਮ ਗੱਲਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904