ਪੜਚੋਲ ਕਰੋ

ਪੱਛਮੀ ਬੰਗਾਲ 'ਚ ਭਾਜਪਾ ਨੇਤਾਵਾਂ 'ਤੇ ਫਾਇਰਿੰਗ, ਟੀਐਮਸੀ 'ਤੇ ਹਮਲਾ ਕਰਨ ਦੇ ਇਲਜ਼ਾਮ

ਮਾਲਦਾ ਜ਼ਿਲ੍ਹੇ ਦੇ ਰਤੂਆ ਵਿਚ ਸਥਾਨਕ ਭਾਜਪਾ ਨੇਤਾ ਸਾਬੇਕ ਅਲੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਹਮਲੇ ਦੌਰਾਨ ਅਲੀ ਦੀ ਕਾਰ ਇੱਕ ਟਰੱਕ ਦੇ ਪਿਛਲੇ ਹਿੱਸੇ ਵਿਚ ਰੁੱਕੀ ਸੀ।

ਆਸਨਸੋਲ: ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਰਾਜ ਕਮੇਟੀ ਦੇ ਮੈਂਬਰ ਸਣੇ ਦੋ ਪਾਰਟੀ ਨੇਤਾਵਾਂ 'ਤੇ ਕਥਿਤ ਤੌਰ 'ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸ਼ੱਕੀ ਲੋਕਾਂ ਨੇ ਵੱਖ-ਵੱਖ ਥਾਂਵਾਂ 'ਤੇ ਹਮਲਾ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਪੱਛਮੀ ਵਰਧਮਾਨ ਜ਼ਿਲ੍ਹੇ ਦੇ ਆਸਨਸੋਲ ਵਿੱਚ ਕ੍ਰਿਸ਼ਨੇਂਦੁ ਮੁਖਰਜੀ ਦੇ ਘਰ ਨੇੜੇ ਉਸਦੀ ਕਾਰ 'ਤੇ ਗੋਲੀਆਂ ਚਲਾਈਆਂ, ਪਰ ਹਮਲਾਵਰ ਕਾਰ ਦੀ ਦਰਵਾਜ਼ਾ ਖੋਲ੍ਹਣ ਵਿੱਚ ਅਸਫਲ ਰਹੇ ਤੇ ਉਸਦੀ ਜਾਨ ਬਚ ਗਈ। ਇਸ ਤੋਂ ਇਲਾਵਾ ਸਥਾਨਕ ਭਾਜਪਾ ਨੇਤਾ ਸਾਬੇਕ ਅਲੀ ਨੂੰ ਮਾਲਦਾ ਜ਼ਿਲ੍ਹੇ ਦੇ ਰਤੁਆ ਵਿਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਹਮਲੇ ਦੌਰਾਨ ਅਲੀ ਦੀ ਕਾਰ ਇੱਕ ਟਰੱਕ ਦੇ ਪਿਛਲੇ ਹਿੱਸੇ ਵਿਚ ਰੁੱਕੀ ਸੀ। ਦੋਵੇਂ ਨੇਤਾਵਾਂ ਨੇ ਇਨ੍ਹਾਂ ਹਮਲਿਆਂ ਲਈ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਪੱਛਮੀ ਬੰਗਾਲ 'ਚ ਭਾਜਪਾ ਨੇਤਾਵਾਂ 'ਤੇ ਫਾਇਰਿੰਗ, ਟੀਐਮਸੀ 'ਤੇ ਹਮਲਾ ਕਰਨ ਦੇ ਇਲਜ਼ਾਮ ਦੂਜੇ ਪਾਸੇ ਰਾਜ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ 'ਤੇ ਕ੍ਰਿਸ਼ਨੇਂਦੁ ਮੁਖਰਜੀ ਨੇ ਕਿਹਾ ਕਿ ਤਿੰਨ ਅਣਪਛਾਤੇ ਵਿਅਕਤੀਆਂ ਨੇ ਕਾਰ ਨੂੰ ਮੇਰੇ ਘਰ ਨੇੜੇ ਰੋਕਿਆ ਅਤੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦਰਵਾਜ਼ਾ ਖੋਲ੍ਹਣ ਵਿਚ ਅਸਫਲ ਹੋਣ 'ਤੇ ਉਨ੍ਹਾਂ ਨੇ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮੈਨੂੰ ਸ਼ੱਕ ਹੈ ਕਿ ਇਹ ਲੋਕ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਸੀ। ਉਨ੍ਹਾਂ ਨੇ ਅੱਗੇ ਕਿਹਾ, "ਡਰਾਈਵਰ ਨੇ ਮਦਦ ਲਈ ਰੌਲਾ ਪਾਇਆ ਅਤੇ ਮੈਂ ਸਥਾਨਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵਾਰ-ਵਾਰ ਹੌਰਨ ਵਜਾਇਆ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।" ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਾ, CBI ਨੂੰ ਹਾਈਕੋਰਟ ਤੋਂ ਵੱਡਾ ਝਟਕਾ ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਆਸਨਸੋਲ ਦੱਖਣ ਤੋਂ ਵਿਧਾਇਕ ਤਾਪਸ ਬੈਨਰਜੀ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੁਖਰਜੀ ਜ਼ਬਰਨ ਵਸੂਲੀ, ਤਸਕਰੀ ਅਤੇ ਕਤਲ ਦੇ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਇਸ ਘਟਨਾ ਦਾ ਕਾਰਨ ਉਸਦੀ ਪੁਰਾਣੀ ਦੁਸ਼ਮਣੀ ਹੋ ਸਕਦੀ ਹੈ। ਹੀਰਾਪੁਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਖਰਜੀ ਤੋਂ ਸ਼ਿਕਾਇਤ ਮਿਲੀ ਹੈ ਅਤੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ। ਉਧਰ ਇੱਕ ਹੋਰ ਘਟਨਾ ਵਿਚ ਬਰੇਲ ਖੇਤਰ ਵਿਚ ਬੰਦੂਕਧਾਰੀਆਂ ਨੇ ਸਾਬੇਕ ਅਲੀ 'ਤੇ ਗੋਲੀਬਾਰੀ ਕੀਤੀ ਗਈ। ਗੋਲੀ ਉਸ ਦੇ ਹੱਥ ਵਿਚ ਲੱਗੀ। ਪੁਲਿਸ ਨੇ ਦੱਸਿਆ ਕਿ ਅਲੀ ਨੂੰ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਸਥਾਨਕ ਤ੍ਰਿਣਮੂਲ ਪੰਚਾਇਤ ਮੁਖੀ ਦੇ ਪਤੀ ਅਤੇ ਧੀ 'ਤੇ ਹਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ। ਪ੍ਰਦੇਸ਼ ਭਾਜਪਾ ਦੇ ਜਨਰਲ ਸੈਕਟਰੀ ਸਯੰਤਨ ਬਾਸੂ ਨੇ ਹਸਪਤਾਲ ਵਿਚ ਅਲੀ ਨੂੰ ਮਿਲਣ ਤੋਂ ਬਾਅਦ ਇਸ ਨੂੰ ਯੋਜਨਾਬੱਧ ਹਮਲਾ ਦੱਸਿਆ ਹੈ। ਇਸ ਦੇ ਨਾਲ ਹੀ ਮਾਲਦਾ ਦੇ ਤ੍ਰਿਣਮੂਲ ਜ਼ਿਲ੍ਹਾ ਪ੍ਰਧਾਨ ਨੇ ਇਸ ਨੂੰ ਭਾਜਪਾ ਦੀ ਲੜਾਈ ਦਾ ਨਤੀਜਾ ਦੱਸਿਆ। Farmers Protest: ਮੁੜ ਬੇਸਿੱਟਾ ਰਹੀ ਮੀਟਿੰਗ ਮਗਰੋਂ ਅਗਲੀ ਜੁਗਤ ਘੜਣਗੇ ਕਿਸਾਨ ਨੇਤਾ, ਸਿੰਘੂ ਬਾਰਡਰ 'ਤੇ ਹੋਵੇਗੀ ਚਰਚਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
Advertisement
ABP Premium

ਵੀਡੀਓਜ਼

Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |ਰਾਮਪੁਰਾਫੂਲ ਦੇ ਥਾਣਾ ਸਦਰ ਦੇ ਮੁਨਸ਼ੀ ਦੀ ਭੇਦਭਰੇ ਹਾਲਾਤ 'ਚ ਮੌਤSKM ਵਲੋਂ CM ਹਾਊਸ ਦਾ ਘਿਰਾਓ! | Farmers | Paddy | SKM | Bhagwant MaanAadti | ਆੜਤੀਆ ਲਈ ਵੱਡੀ ਖ਼ੁਸ਼ਖ਼ਬਰੀ! CM Maan ਦਾ ਵੱਡਾ ਐਲਾਨ ! | Farmers | Bhagwant Maan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Punjabi Singer Accident: ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Embed widget