ਪੜਚੋਲ ਕਰੋ
5 ਤਾਰਾ ਹੋਟਲ ਨੇ ਚਾੜ੍ਹਿਆ ਨਵਾਂ ਚੰਨ, 2 ਉੱਬਲੇ ਆਂਡਿਆਂ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼
ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਤੋਂ ਬਾਅਦ ਇੱਕ ਹੋਰ ਹੋਟਲ ਨੇ ਇਸ ਤੋਂ ਵੀ ਵੱਡਾ ਕਾਰਾ ਕਰ ਦਿਖਾਇਆ ਹੈ। ਹੋਟਲ ਨੇ ਦੋ ਉੱਬਲੇ ਹੋਏ ਆਂਡਿਆਂ ਦੀ ਕੀਮਤ ਡੇਢ ਹਜ਼ਾਰ ਰੁਪਏ ਤੋਂ ਵੀ ਵੱਧ ਵਸੂਲੀ ਹੈ।

ਮੁੰਬਈ: ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਤੋਂ ਬਾਅਦ ਇੱਕ ਹੋਰ ਹੋਟਲ ਨੇ ਇਸ ਤੋਂ ਵੀ ਵੱਡਾ ਕਾਰਾ ਕਰ ਦਿਖਾਇਆ ਹੈ। ਹੋਟਲ ਨੇ ਦੋ ਉੱਬਲੇ ਹੋਏ ਆਂਡਿਆਂ ਦੀ ਕੀਮਤ ਡੇਢ ਹਜ਼ਾਰ ਰੁਪਏ ਤੋਂ ਵੀ ਵੱਧ ਵਸੂਲੀ ਹੈ। ਇੱਕ ਟਵਿੱਟਰ ਯੂਜ਼ਰ ਨੇ ਮੁੰਬਈ ਦੇ ਮਹਿੰਗੇ ਹੋਟਲ ਦੇ ਬਿਲ ਦੀ ਤਸਵੀਰ ਸਾਂਝੀ ਕੀਤੀ ਹੈ। ਬਿਲ 'ਚ ਦਿਖਾਈ ਦੇ ਰਿਹਾ ਹੈ ਕਿ ਹੋਟਲ ਨੇ ਉਸ ਕੋਲੋਂ ਦੋ ਉੱਬਲੇ ਹੋਏ ਆਂਡਿਆਂ ਲਈ 1700 ਰੁਪਏ ਵਸੂਲੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉੱਬਲਿਆ ਆਂਡਾ ਤੇ ਆਮਲੇਟ ਇੱਕੋ ਭਾਅ 'ਤੇ ਵਿਕ ਰਹੇ ਹਨ। ਤੁਸੀਂ ਵੀ ਮਾਰੋ ਬਿਲ 'ਤੇ ਨਜ਼ਰ-
2 eggs for Rs 1700 at the @FourSeasons Mumbai. @RahulBose1 Bhai Aandolan karein? pic.twitter.com/hKCh0WwGcy
— Kartik Dhar (@KartikDhar) August 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















