ਨਵੀਂ ਦਿੱਲੀ: ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਸ਼ਨੀਵਾਰ ਨੂੰ 250 ਟਵਿੱਟਰ ਅਕਾਊਂਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ।ਇਹ ਹਦਾਇਤ ਗ੍ਰਹਿ ਮੰਤਰਾਲੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਬੇਨਤੀ 'ਤੇ ਦਿੱਤਾ ਗਿਆ ਸੀ ਤਾਂ ਜੋ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅਮਨ-ਕਾਨੂੰਨ ਵਿੱਚ ਕਿਸੇ ਕਿਸਮ ਦੀ ਗੜਬੜੀ ਨੂੰ ਰੋਕਿਆ ਜਾ ਸਕੇ।ਇਨ੍ਹਾਂ ਅਕਾਊਂਟਸ ਨੂੰ #ModiPlanningFarmerGenocide ਹੈਸ਼ਟੈਗ ਦਾ ਇਸਤਮਾਲ ਕਰਨ ਮਗਰੋਂ ਬਲਾਕ ਕੀਤਾ ਗਿਆ ਹੈ।
ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ ਨੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 69 ਏ ਦੇ ਤਹਿਤ ਇਨ੍ਹਾਂ ਟਵਿੱਟਰ ਅਕਾਊਂਟ ਅਤੇ ਟਵੀਟਸ ਨੂੰ ਰੋਕਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਟਵਿੱਟਰ ਨੇ ਇਨ੍ਹਾਂ ਟਵਿੱਟਰ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਹੈ।ਇਸ ਵਿੱਚ ਕਿਸਾਨ ਏਕਤਾ ਮੋਰਚਾ, ਮੀਡੀਆ ਸੰਸਥਾ 'ਦ ਕਾਰਵਾਂ ਇੰਡੀਆ' ਸਮੇਤ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦਾ ਅਕਾਊਂਟ ਬੰਦ ਕੀਤਾ ਗਿਆ ਹੈ।
ਕਿਸਾਨ ਏਕਤਾ ਮੋਰਚਾ ਦੇ ਆਈ ਸੈੱਲ ਦੇ ਹੈੱਡ ਬਲਜੀਤ ਸਿੰਘ ਨੇ ਦੱਸਿਆ ਕਿ,"ਸਰਕਾਰ ਨੇ ਕਿਸਾਨ ਏਕਤਾ ਮੋਰਚਾ ਤੇ ਉਸ ਨਾਲ ਜੁੜੇ ਕੁਝ ਹੋਰ ਟਵਿੱਟਰ ਹੈਂਡਲਾਂ ਤੇ ਰੋਕ ਲਾ ਦਿੱਤੀ ਹੈ।"
ਇਸ ਦੇ ਨਾਲ ਹੀ ਮੀਡੀਆ ਸੰਸਥਾ 'ਦ ਕਾਰਵਾਂ ਇੰਡੀਆ' (@theCaravanIndia) ਦਾ ਟਵਿੱਟਰ ਹੈਂਡਲ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦਿੱਲੀ ਬਾਰਡਰ ਤੋਂ ਪੱਤਰਕਾਰ ਮਨਦੀਪ ਪੂਨੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਨਦੀਪ ਇੱਕ ਅਜ਼ਾਦ ਪੱਤਰਕਾਰ ਹੈ ਪਰ ਉਹ ਦਾ ਕਾਰਵਾਂ ਨਾਲ ਵੀ ਸਬੰਧਤ ਹੈ।
ਕਿਸਾਨ ਏਕਤਾ ਮੋਰਚਾ ਸਮੇਤ ਕਿਸਾਨ ਅੰਦੋਲਨ ਨਾਲ ਜੁੜੇ 250 ਟਵਿੱਟਰ ਹੈਂਡਲ ਬਲਾਕ, IT ਮੰਤਰਾਲੇ ਨੇ ਇਸ ਵਜਾਹ ਕਾਰਨ ਦਿੱਤੇ ਆਦੇਸ਼
ਏਬੀਪੀ ਸਾਂਝਾ
Updated at:
01 Feb 2021 05:09 PM (IST)
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਸ਼ਨੀਵਾਰ ਨੂੰ 250 ਟਵਿੱਟਰ ਅਕਾਊਂਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ।ਇਹ ਹਦਾਇਤ ਗ੍ਰਹਿ ਮੰਤਰਾਲੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਬੇਨਤੀ 'ਤੇ ਦਿੱਤਾ ਗਿਆ ਸੀ
- - - - - - - - - Advertisement - - - - - - - - -