ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਜਿੱਥੇ ਹੁਣ ਤਕ 80 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉੱਥੇ ਹੀ ਪੁਲਿਸ ਕਰਮੀ ਵੀ ਕੋਰੋਨਾ ਦੀ ਲਪੇਟ 'ਚ ਹਨ।
ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ 'ਚ ਇੱਕ ਪੁਲਿਸ ਕਰਮੀ ਨੂੰ ਕੋਰੋਨਾ ਪੀੜਤ ਪਾਇਆ ਗਿਆ ਹੈ। ਮਹਾਰਾਸ਼ਟਰ 'ਚ 2000 ਤੋਂ ਜ਼ਿਆਦਾ ਪੁਲਿਸ ਕਰਮੀਆਂ ਨੂੰ ਕੋਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ 'ਚੋਂ 33 ਪੁਲਿਸ ਕਰਮੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹੁਣ ਤਕ 2,562 ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ।
ਅਜਿਹੇ 'ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਐਲਾਨ ਕੀਤਾ ਕਿ ਸੂਬੇ 'ਚ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲੇ ਹਰ ਪੁਲਿਸ ਵਾਲੇ ਦੇ ਪਰਿਵਾਰ ਨੂੰ 65-65 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜੂਨ ਅੰਤ ਤਕ ਕੋਰੋਨਾ ਨਾਲ ਹੋਵੇਗੀ ਭਿਆਨਕ ਸਥਿਤੀ, ਡਾਕਟਰਾਂ ਨੇ ਸੌਂਪੀ ਰਿਪੋਰਟ
ਦੇਸ਼ ਦੀ ਸਭ ਤੋਂ ਸ਼ਰਮਨਾਕ ਤਸਵੀਰ! ਹਸਪਤਾਲ ਦਾ ਬਿੱਲ ਨਾ ਭਰ ਸਕਣ 'ਤੇ ਬਜ਼ੁਰਗ ਨੂੰ ਬੈੱਡ ਨਾਲ ਬੰਨ੍ਹਿਆ
ਜਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਬੀਜੇਪੀ ਤਲਖ਼
ਮਹਾਰਾਸ਼ਟਰ 'ਚ ਹੁਣ ਤਕ ਕੁੱਲ 82,968 ਲੋਕ ਕੋਰੋਨਾ ਪੌਜ਼ੇਟਿਵ ਪਾਏ ਜਾ ਚੁੱਕੇ ਹਨ। ਇਨ੍ਹਾਂ 'ਚੋਂ 37,390 ਨੇ ਕੋਰੋਨਾ ਜੰਗ ਜਿੱਤੀ ਹੈ। ਜਦਕਿ 2,969 ਲੋਕਾਂ ਦੀ ਜਾਨ ਗਈ ਹੈ। ਮੌਜੂਦਾ ਸਮੇਂ 42,609 ਐਕਟਿਵ ਮਰੀਜ਼ ਹਨ।
ਇਹ ਵੀ ਪੜ੍ਹੋ: ਸਿੱਧੂ ਦੇ ਨਾਂ ਤੋਂ ਡਰੇ ਭਗਵੰਤ ਮਾਨ, ਕਿਹਾ ਨਹੀਂ ਮੰਨੀ ਜਾਵੇਗੀ ਕੋਈ ਸ਼ਰਤ
ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
2,562 ਪੁਲਿਸ ਮੁਲਾਜ਼ਮ ਕੋਰੋਨਾ ਪੀੜਤ, 33 ਜਣਿਆਂ ਦੀ ਮੌਤ
ਏਬੀਪੀ ਸਾਂਝਾ
Updated at:
07 Jun 2020 02:20 PM (IST)
ਮਹਾਰਾਸ਼ਟਰ 'ਚ ਬੀਤੇ 24 ਘੰਟਿਆਂ 'ਚ ਇੱਕ ਪੁਲਿਸ ਕਰਮੀ ਨੂੰ ਕੋਰੋਨਾ ਪੀੜਤ ਪਾਇਆ ਗਿਆ ਹੈ। ਮਹਾਰਾਸ਼ਟਰ 'ਚ 2000 ਤੋਂ ਜ਼ਿਆਦਾ ਪੁਲਿਸ ਕਰਮੀਆਂ ਨੂੰ ਕੋਰੋਨਾ ਵਾਇਰਸ ਨੇ ਪ੍ਰਭਾਵਿਤ ਕੀਤਾ ਹੈ। ਜਿਨ੍ਹਾਂ 'ਚੋਂ 33 ਪੁਲਿਸ ਕਰਮੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹੁਣ ਤਕ 2,562 ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ।
- - - - - - - - - Advertisement - - - - - - - - -