ਪੜਚੋਲ ਕਰੋ
Advertisement
3 ਭਾਰਤੀ ਟੀਮਾਂ ਨੇ NASA 'ਚ ਗੱਡੇ ਝੰਡੇ, ਜਿੱਤਿਆ ਨਾਸਾ ਰੋਵਰ ਚੈਲੇਂਜ
ਅਲਬਾਮਾ ਦੇ ਹੰਟਸਵਿਲੇ ਵਿੱਚ ਯੂਐਸ ਸਪੇਸ ਐਡ ਰਾਕੇਟ ਸੈਂਟਰ 'ਚ ਨਾਸਾ ਵੱਲੋਂ ਕਰਵਾਏ ਸਾਲਾਨਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ ਵਿੱਚ ਤਿੰਨ ਭਾਰਤੀ ਟੀਮਾਂ ਨੇ ਐਵਾਰਡ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ ਇਹ ਟੀਮ ਗਾਜ਼ੀਆਬਾਦ ਦੇ KIET ਗਰੁੱਪ ਆਫ ਇੰਸਟੀਚਿਊਟ ਦੀ ਹੈ ਜਿਨ੍ਹਾਂ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿੱਚ 'AIAA ਨੀਲ ਆਰਮਸਟਾਂਗ ਬੈਸਟ ਡਿਜ਼ਾਈਨ ਐਵਾਰਡ' ਹਾਸਲ ਕੀਤਾ।
ਵਾਸ਼ਿੰਗਟਨ: ਅਲਬਾਮਾ ਦੇ ਹੰਟਸਵਿਲੇ ਵਿੱਚ ਯੂਐਸ ਸਪੇਸ ਐਡ ਰਾਕੇਟ ਸੈਂਟਰ 'ਚ ਨਾਸਾ ਵੱਲੋਂ ਕਰਵਾਏ ਸਾਲਾਨਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ ਵਿੱਚ ਤਿੰਨ ਭਾਰਤੀ ਟੀਮਾਂ ਨੇ ਐਵਾਰਡ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ ਇਹ ਟੀਮ ਗਾਜ਼ੀਆਬਾਦ ਦੇ KIET ਗਰੁੱਪ ਆਫ ਇੰਸਟੀਚਿਊਟ ਦੀ ਹੈ ਜਿਨ੍ਹਾਂ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿੱਚ 'AIAA ਨੀਲ ਆਰਮਸਟਾਂਗ ਬੈਸਟ ਡਿਜ਼ਾਈਨ ਐਵਾਰਡ' ਹਾਸਲ ਕੀਤਾ।
ਇਸ ਦੇ ਨਾਲ ਹੀ ਮੁਕੇਸ਼ ਪਾਟੇਲ ਸਕੂਲ ਆਫ ਟੈਕਨਾਲੋਜੀ ਮੈਨੇਜਮੈਂਟ ਐਂਡ ਇੰਜਨਿਅਰਿੰਗ ਮੁੰਬਈ ਨੇ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿੱਚ 'ਫਰੈਂਕ ਜੋ ਸੈਕਸਟਨ ਮੈਮੋਰੀਅਲ ਪਿਟ ਕਰੂ ਐਵਾਰਡ' ਹਾਸਲ ਕੀਤਾ। ਇਸ ਤੋਂ ਇਲਾਵਾ ਮੁਕੇਸ਼ ਪਾਟੇਲ ਸਕੂਲ ਸਿਸਟਮ ਸੇਫਟੀ ਚੈਲੈਂਡ ਐਵਾਰਡ ਜਿੱਤਣ ਵਿੱਚ ਵੀ ਕਾਮਯਾਬ ਰਿਹਾ। ਇਹ ਚੈਲੇਂਜ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਵੱਲੋਂ ਕਰਾਇਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਫਗਵਾੜਾ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ STEM ਇੰਗੇਜਮੈਂਟ ਐਵਾਰਡ ਹਾਸਲ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।We’re excited to have Astronaut Sunita “Suni” Williams with us at #RoverChallenge today! pic.twitter.com/wJZp7zQ3PF
— NASA Rover Challenge (@RoverChallenge) April 13, 2019
ਇਸ ਮੁਕਾਬਲੇ ਵਿੱਚ ਜਰਮਨੀ ਦੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਆਫ ਲਿਪਜ਼ਿਗ ਨੇ ਹਾਈ ਸਕੂਲ ਡਿਵੀਜ਼ਨ ਵਿੱਚ 91 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਪਿਊਰਟੋ ਰਿਕੋ ਮੇਗਜ਼ ਟੀਮ-1 ਨੇ 101 ਅੰਕਾਂ ਨਾਲ ਕਾਲਜ/ਯੂਨੀਵਰਸਿਟੀ ਡਿਵੀਜ਼ਨ ਜਿੱਤਿਆ। ਦੱਸ ਦੇਈਏ ਇਸ ਚੈਲੇਂਜ ਵਿੱਚ ਮੰਗਲ, ਚੰਦਰਮਾ ਤੇ ਦੂਰ ਦੇ ਗ੍ਰਹਿਆਂ ਤੇ ਉਪਗ੍ਰਹਿਆਂ 'ਤੇ ਹਿਊਮਨ ਪਾਵਰਡ ਰੋਵਰ ਭੇਜਣ ਦਾ ਕੰਮ ਦਿੱਤਾ ਗਿਆ ਸੀ। ਇਸ ਮੁਕਾਬਲੇ ਵਿੱਚ ਪੂਰੀ ਦੁਨੀਆ ਦੀਆਂ 80 ਟੀਮਾਂ ਨੇ ਹਿੱਸਾ ਲਿਆ ਸੀ। ਇਹ ਚੈਲੇਂਜ 8 ਅਪਰੈਲ ਨੂੰ ਅਮਰੀਕੀ ਸਪੇਸ ਤੇ ਰਾਕੇਟ ਸੈਂਟਰ ਵਿੱਚ ਸ਼ੁਰੂ ਹੋਇਆ ਸੀ। ਇਸ ਵਿੱਚ ਅਮਰੀਕਾ, ਇਟਲੀ, ਜਰਮਨੀ, ਮੈਕਸਿਕੋ, ਰੂਸ ਤੇ ਕੋਲੰਬੀਆ ਵਰਗੇ ਮੁੱਖ ਦੇਸ਼ ਹਿੱਸੇਦਾਰ ਰਹੇ।KIET Group of Institution is proud to announce that Team Interstellars of SAE KIET particiapted in Human Exploration Rover Challenge (HERC) and through their dedication and hardwork secured the first position for the best design. #nasa #proud #first #sae #kiet #hardwork pic.twitter.com/9T3nsySMDV
— KIET Group Of Institutions (@OfKiet) April 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement