ਇਸ ਦੇ ਨਾਲ ਹੀ ਮੁਕੇਸ਼ ਪਾਟੇਲ ਸਕੂਲ ਆਫ ਟੈਕਨਾਲੋਜੀ ਮੈਨੇਜਮੈਂਟ ਐਂਡ ਇੰਜਨਿਅਰਿੰਗ ਮੁੰਬਈ ਨੇ ਕਾਲਜ/ਯੂਨੀਵਰਸਿਟੀ ਡਿਵੀਜ਼ਨ ਵਿੱਚ 'ਫਰੈਂਕ ਜੋ ਸੈਕਸਟਨ ਮੈਮੋਰੀਅਲ ਪਿਟ ਕਰੂ ਐਵਾਰਡ' ਹਾਸਲ ਕੀਤਾ। ਇਸ ਤੋਂ ਇਲਾਵਾ ਮੁਕੇਸ਼ ਪਾਟੇਲ ਸਕੂਲ ਸਿਸਟਮ ਸੇਫਟੀ ਚੈਲੈਂਡ ਐਵਾਰਡ ਜਿੱਤਣ ਵਿੱਚ ਵੀ ਕਾਮਯਾਬ ਰਿਹਾ। ਇਹ ਚੈਲੇਂਜ ਨਾਸਾ ਦੇ ਮਾਰਸ਼ਲ ਸਪੇਸ ਫਲਾਈਟ ਸੈਂਟਰ ਵੱਲੋਂ ਕਰਾਇਆ ਗਿਆ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਫਗਵਾੜਾ ਵਿੱਚ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਵੀ STEM ਇੰਗੇਜਮੈਂਟ ਐਵਾਰਡ ਹਾਸਲ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਇਸ ਮੁਕਾਬਲੇ ਵਿੱਚ ਜਰਮਨੀ ਦੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਆਫ ਲਿਪਜ਼ਿਗ ਨੇ ਹਾਈ ਸਕੂਲ ਡਿਵੀਜ਼ਨ ਵਿੱਚ 91 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਪਿਊਰਟੋ ਰਿਕੋ ਮੇਗਜ਼ ਟੀਮ-1 ਨੇ 101 ਅੰਕਾਂ ਨਾਲ ਕਾਲਜ/ਯੂਨੀਵਰਸਿਟੀ ਡਿਵੀਜ਼ਨ ਜਿੱਤਿਆ।
ਦੱਸ ਦੇਈਏ ਇਸ ਚੈਲੇਂਜ ਵਿੱਚ ਮੰਗਲ, ਚੰਦਰਮਾ ਤੇ ਦੂਰ ਦੇ ਗ੍ਰਹਿਆਂ ਤੇ ਉਪਗ੍ਰਹਿਆਂ 'ਤੇ ਹਿਊਮਨ ਪਾਵਰਡ ਰੋਵਰ ਭੇਜਣ ਦਾ ਕੰਮ ਦਿੱਤਾ ਗਿਆ ਸੀ। ਇਸ ਮੁਕਾਬਲੇ ਵਿੱਚ ਪੂਰੀ ਦੁਨੀਆ ਦੀਆਂ 80 ਟੀਮਾਂ ਨੇ ਹਿੱਸਾ ਲਿਆ ਸੀ। ਇਹ ਚੈਲੇਂਜ 8 ਅਪਰੈਲ ਨੂੰ ਅਮਰੀਕੀ ਸਪੇਸ ਤੇ ਰਾਕੇਟ ਸੈਂਟਰ ਵਿੱਚ ਸ਼ੁਰੂ ਹੋਇਆ ਸੀ। ਇਸ ਵਿੱਚ ਅਮਰੀਕਾ, ਇਟਲੀ, ਜਰਮਨੀ, ਮੈਕਸਿਕੋ, ਰੂਸ ਤੇ ਕੋਲੰਬੀਆ ਵਰਗੇ ਮੁੱਖ ਦੇਸ਼ ਹਿੱਸੇਦਾਰ ਰਹੇ।