ਪੜਚੋਲ ਕਰੋ
Advertisement
ਪੁਲਵਾਮਾ 'ਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ, ਤਿੰਨ ਦਹਿਸ਼ਤਗਰਦ ਵੀ ਢੇਰ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਫ਼ੌਜ ਦੇ ਮੇਜਰ ਰੈਂਕ ਦੇ ਅਧਿਕਾਰੀ ਸਮੇਤ ਚਾਰ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇਹ ਐਨਕਾਊਂਟਰ ਪੁਲਵਾਮਾ ਵਿੱਚ ਵਾਪਰੇ ਦਰਦਨਾਕ ਫਿਦਾਈਨ ਹਮਲੇ ਤੋਂ ਕੁਝ ਹੀ ਦਿਨ ਮਗਰੋਂ ਵਾਪਰਿਆ, ਜਿਸ ਵਿੱਚ 40 ਸੀਆਰਪੀਐਫ ਜਵਾਨਾਂ ਨੇ ਆਪਣੀ ਜਾਨ ਗਵਾਈ ਸੀ।
ਬੀਤੀ ਰਾਤ ਤੋਂ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ ਵਿੱਚ ਦਹਿਸ਼ਤਗਰਦਾਂ ਦੇ ਮਕਾਨ ਵਿੱਚ ਲੁਕੇ ਹੋਣ ਹੀ ਸੂਚਨਾ ਮਿਲੀ ਤਾਂ ਫ਼ੌਜ ਨੇ ਘੇਰਾਬੰਦੀ ਕਰ ਲਈ। ਇਸ ਦੌਰਾਨ ਦੋਵਾਂ ਧਿਰਾਂ 'ਚ ਗੋਲ਼ੀਬਾਰੀ ਵੀ ਹੋਈ, ਜਿਸ ਵਿੱਚ ਮੇਜਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ। ਫ਼ੌਜ ਦੀ ਜਵਾਬੀ ਕਾਰਵਾਈ ਵਿੱਚ ਦੋ ਤੋਂ ਤਿੰਨ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਇਹ ਮੁਕਾਬਲਾ ਸੀਆਰਪੀਐਫ 'ਤੇ ਹੋਏ ਆਤਮਘਾਤੀ ਹਮਲੇ ਤੋਂ ਕੁਝ ਹੀ ਦੂਰੀ 'ਤੇ ਹੋਇਆ ਹੈ। ਹਾਲੇ ਸ਼ਹੀਦ ਜਵਾਨਾਂ ਤੇ ਦਹਿਸ਼ਤਗਰਦਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਚਾਰੇ ਜਵਾਨ 55 ਰਾਸ਼ਟ੍ਰੀਆ ਰਾਈਫ਼ਲ ਨਾਲ ਸਬੰਧਤ ਸਨ।Visuals: The 4 Army personnel including a Major, who were killed in action during encounter between terrorists and security forces, in Pinglan area of Pulwama district, belonged to 55 Rashtriya Rifles. #JammuAndKashmir (Visuals deferred by unspecified time) pic.twitter.com/Wa2sxz3bzT
— ANI (@ANI) February 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement