ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕੋ ਪਰਿਵਾਰ ਦੇ 4 ਬੱਚੇ IAS/IPS ਅਫ਼ਸਰ ਹਨ। ਜਾਣਕਾਰੀ ਅਨੁਸਾਰ ਮਾਮਲਾ ਲਾਲਗੰਜ ਕੋਤਵਾਲੀ ਇਲਾਕੇ ਦੇ ਪਿੰਡ ਇਟੋਰੀ ਦਾ ਹੈ, ਜਿੱਥੇ ਅਨਿਲ ਮਿਸ਼ਰਾ ਬੈਂਕ ਮੈਨੇਜਰ ਵਜੋਂ ਨੌਕਰੀ ਕਰਦਾ ਸੀ। ਅਨਿਲ ਮਿਸ਼ਰਾ ਦੇ ਚਾਰ ਬੱਚੇ ਦੋ ਬੇਟੇ ਅਤੇ ਦੋ ਬੇਟੀਆਂ ਹਨ। 4 ਭੈਣ-ਭਰਾਵਾਂ ਵਿੱਚੋਂ 3 ਆਈਏਐਸ ਅਤੇ ਇੱਕ ਆਈਪੀਐਸ ਹੈ।
ਅਨਿਲ ਮਿਸ਼ਰਾ ਦੀ ਸਭ ਤੋਂ ਵੱਡੀ ਬੇਟੀ ਕਸ਼ਮਾ ਮਿਸ਼ਰਾ , ਦੂਜੇ ਨੰਬਰ 'ਤੇ ਯੋਗੇਸ਼, ਤੀਜੇ ਨੰਬਰ 'ਤੇ ਬੇਟੀ ਮਾਧਵੀ ਅਤੇ ਚੌਥੇ ਨੰਬਰ 'ਤੇ ਲੋਕੇਸ਼ ਮਿਸ਼ਰਾ ਸੀ। ਯੋਗੇਸ਼ ਨੇ ਪਹਿਲੀ ਵਾਰ 2013 ਵਿੱਚ ਯੂਪੀਐਸਸੀ ਸਿਵਲ ਪ੍ਰੀਖਿਆ ਪਾਸ ਕੀਤੀ ਅਤੇ ਆਈਏਐਸ ਬਣੇ, ਜਿਸ ਤੋਂ ਬਾਅਦ ਮਾਧਵੀ ਮਿਸ਼ਰਾ ਵੀ 2015 ਵਿੱਚ ਆਈਏਐਸ ਬਣ ਗਈ।
ਇਸ ਦੇ ਨਾਲ ਹੀ ਜੂਨ 2016 ਵਿੱਚ ਕਸ਼ਮਾ ਮਿਸ਼ਰਾ ਆਈਪੀਐਸ ਵਿੱਚ ਚੁਣੀ ਗਈ, ਜਦੋਂ ਕਿ ਸਭ ਤੋਂ ਛੋਟਾ ਪੁੱਤਰ ਲੋਕੇਸ਼ ਆਈਏਐਸ ਬਣਿਆ। ਇਸੇ ਤਰ੍ਹਾਂ ਅਨਿਲ ਮਿਸ਼ਰਾ ਦੇ ਚਾਰ ਬੱਚੇ ਅੱਜ ਆਈ.ਪੀ.ਐਸ ਅਤੇ ਆਈ.ਏ.ਐਸ ਹਨ। ਪ੍ਰਤਾਪਗੜ੍ਹ ਵਰਗੇ ਛੋਟੇ ਜਿਹੇ ਕਸਬੇ ਵਿੱਚ ਰਹਿ ਰਹੇ ਚਾਰੇ ਭੈਣ-ਭਰਾ ਪ੍ਰਤਾਪਗੜ੍ਹ ਅਤੇ ਸੂਬੇ ਦਾ ਮਾਣ ਉੱਚਾ ਕਰ ਰਹੇ ਹਨ। ਪ੍ਰਤਾਪਗੜ੍ਹ ਦੇ ਲੋਕ ਅੱਜ ਉਸ ਪਰਿਵਾਰ ਤੋਂ ਪ੍ਰੇਰਨਾ ਲੈ ਰਹੇ ਹਨ।
ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਭੈਣ ਕਸ਼ਮਾ ਮਿਸ਼ਰਾ ਆਈਪੀਐਸ ਹੈ ਅਤੇ ਕਮਾਂਡੈਂਟ ਸਟੇਟ ਪੁਲਿਸ ਲਾਈਨ ਬੰਗਲੌਰ ਵਜੋਂ ਤਾਇਨਾਤ ਹੈ। ਜਦੋਂ ਕਿ ਉਸਦਾ ਛੋਟਾ ਭਰਾ ਯੋਗੇਸ਼ ਆਈਏਐਸ ਹੈ, ਉਹ ਇਸ ਸਮੇਂ ਆਰਡੀਨੈਂਸ ਫੈਕਟਰੀ ਵਿੱਚ ਤਾਇਨਾਤ ਹੈ। ਮਾਧਵੀ ਮਿਸ਼ਰਾ ਨੂੰ ਆਈਏਐਸ ਵਿੱਚ ਚੁਣਿਆ ਗਿਆ ਸੀ, ਜੋ ਕਿ ਰਾਮਗੜ੍ਹ ਝਾਰਖੰਡ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹਨ। ਸਭ ਤੋਂ ਛੋਟਾ ਲੜਕਾ ਲੋਕੇਸ਼ ਮਿਸ਼ਰਾ ਆਈਏਐਸ ਬਣ ਗਿਆ ,ਉਸਦੀ ਪੋਸਟਿੰਗ ਝਾਰਖੰਡ ਰਾਜ ਦੇ ਕੋਡਰਮਾ ਵਿੱਚ ਡੀ.ਸੀ.ਸੀ. ਦੀ ਪੋਸਟ 'ਤੇ ਤਾਇਨਾਤ ਹੈ।