ਪੜਚੋਲ ਕਰੋ

ਸੀਬੀਆਈ ਦੀ ਜੰਗ ਦੇ ਵੱਡੇ ਖੁਲਾਸੇ, 7 ਗੰਭੀਰ ਮਾਮਲਿਆਂ ਦੀ ਜਾਂਚ ਨੇ ਲਈ ਚੀਫ ਦੀ ਬਲੀ..!

ਨਵੀਂ ਦਿੱਲੀ: ਵਿਵਾਦ ਤੋਂ ਬਾਅਦ ਸਰਕਾਰ ਨੇ ਮੰਗਲਵਾਰ ਦੇਰ ਰਾਤ ਕੇਂਦਰੀ ਜਾਂਚ ਬਿਊਰੋ ਦੇ ਮੁਖੀ ਆਲੋਕ ਵਰਮਾ ਤੇ ਵਧੀਕ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਜ਼ਬਰਨ ਛੁੱਟੀ 'ਤੇ ਭੇਜ ਦਿੱਤਾ ਹੈ। ਹੁਣ ਵਰਮਾ ਦੇ ਘਰ ਦੇ ਬਾਹਰੋਂ ਚਾਰ ਵਿਅਕਤੀ ਫੜੇ ਗਏ ਹਨ, ਜਿਨ੍ਹਾਂ 'ਤੇ ਜਾਸੂਸੀ ਕੀਤੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ੱਕੀਆਂ ਵੱਲੋਂ ਖ਼ੁਦ ਦੇ IB ਯਾਨੀ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਹੋਣ ਦਾ ਦਾਅਵਾ ਕੀਤਾ। ਸੀਬੀਆਈ ਦੀ ਜੰਗ ਦੇ ਵੱਡੇ ਖੁਲਾਸੇ, 7 ਗੰਭੀਰ ਮਾਮਲਿਆਂ ਦੀ ਜਾਂਚ ਨੇ ਲਈ ਚੀਫ ਦੀ ਬਲੀ..! ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਉਹ ਰੁਟੀਨ ਨਿਗਰਾਨੀ ਰੱਖ ਰਹੇ ਹਨ ਪਰ ਇਹ ਨਿਗਰਾਨੀ ਵੀ ਸ਼ੱਕੀ ਜਾਪਦੀ ਹੈ। ਇਸ ਪਿੱਛੇ ਆਲੋਕ ਵਰਮਾ ਦੇ ਹਥਲੇ ਕੇਸਾਂ ਦੀ ਜਾਂਚ ਵੀ ਹੋ ਸਕਦੀ ਹੈ। ਸੀਬੀਆਈ ਚੀਫ਼ ਆਲੋਕ ਵਰਮਾ ਅਧੀਨ ਸੱਤ ਬੇਹੱਦ ਅਹਿਮ ਮਾਮਲਿਆਂ ਦੀ ਜਾਂਚ ਜਾਰੀ ਸੀ। ਇਨ੍ਹਾਂ ਵਿੱਚੋਂ ਕੁਝ 'ਤੇ ਤਾਂ ਵਰਮਾ ਦੇ ਦਸਤਖ਼ਤ ਹੋਣੇ ਹੀ ਬਾਕੀ ਸਨ, ਪਰ ਇਸ ਤੋਂ ਐਨ ਪਹਿਲਾਂ ਸੀਬੀਆਈ ਮੁਖੀ ਨੂੰ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਆਓ ਤੁਸੀਂ ਵੀ ਜਾਣੋ ਕਿ ਛੁੱਟੀ 'ਤੇ ਜਾਣ ਤੋਂ ਪਹਿਲਾਂ ਸੀਬੀਆਈ ਦੇ ਮੁਖੀ ਕਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਸਨ- 1. ਰਾਫ਼ੇਲ ਡੀਲ- ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਲੋਕ ਵਰਮਾ ਜਿਨ੍ਹਾਂ ਮਾਮਲਿਆਂ ਨੂੰ ਦੇਖ ਰਹੇ ਸੀ, ਉਨ੍ਹਾਂ ਵਿੱਚੋਂ ਸਭ ਤੋਂ ਸੰਵੇਦਨਸ਼ੀਲ ਕੇਸ ਰਾਫ਼ੇਲ ਸੌਦਾ ਸੀ। ਦਰਅਸਲ, ਬੀਤੀ ਚਾਰ ਅਕਤੂਬਰ ਨੂੰ ਹੀ ਵਰਮਾ ਨੂੰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ, ਅਰੁਣ ਸ਼ੌਰੀ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਤੋਂ 132 ਸਫ਼ਿਆਂ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਇਸ ਸ਼ਿਕਾਇਤ ਵਿੱਚ 36 ਰਾਫ਼ੇਲ ਲੜਾਕੂ ਜਹਾਜ਼ ਖਰੀਦਣ ਦੀ ਸਰਕਾਰ ਦੀ ਸੌਦੇਬਾਜ਼ੀ ਵਿੱਚ ਹੋਈ ਕਥਿਤ ਗੜਬੜੀ ਬਾਰੇ ਜ਼ਿਕਰ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਇਸ ਸੌਦੇਬਾਜ਼ੀ ਵਿੱਚੋਂ 35% ਕਮਿਸ਼ਨ ਮਿਲਣ ਵਾਲਾ ਸੀ। ਦਾਅਵਾ ਹੈ ਕਿ ਆਲੋਕ ਵਰਮਾ ਨੂੰ ਜਦੋਂ ਹਟਾਇਆ ਗਿਆ, ਉਦੋਂ ਉਹ ਇਸ ਸ਼ਿਕਾਇਤ ਦੇ ਸਹੀ ਹੋਣ ਸਬੰਧੀ ਪੁਸ਼ਟੀ ਕਰ ਰਹੇ ਸਨ। 2. ਪੀਐਮਓ ਦੇ ਸਕੱਤਰ 'ਤੇ ਲੱਗੇ ਦੋਸ਼ਾਂ ਦੀ ਜਾਂਚ- ਦੂਜਾ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਨਾਲ ਜੁੜਿਆ ਹੋਇਆ ਹੈ। ਕੋਲਾ ਖੱਡਾਂ ਦੀ ਅਲਾਟਮੈਂਟ ਵਿੱਚ ਉਕਤ ਸਕੱਤਰ ਦੀ ਭੂਮਿਕਾ ਦੀ ਜਾਂਚ ਹੋਣੀ ਸੀ। ਇਹ ਫੈਸਲਾ ਹੋਣਾ ਸੀ ਕਿ ਮਾਮਲੇ ਵਿੱਚ ਸਕੱਤਰ ਨੂੰ ਗਵਾਹ ਬਣਾਇਆ ਜਾਵੇ ਜਾਂ ਮੁਲਜ਼ਮ। 3. ਵਿੱਤ ਸਕੱਤਰ 'ਤੇ ਲੱਗੇ ਦੋਸ਼- ਤੀਜਾ ਮਾਮਲਾ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਵੱਲੋਂ ਸੀਬੀਆਈ ਨੂੰ ਮਿਲੀ ਚਿੱਠੀ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਵਿੱਚੋਂ ਸਵਾਮੀ ਨੇ ਫਾਈਨਾਂਸ ਤੇ ਵਿੱਤ ਸਕੱਤਰ ਹਸਮੁੱਖ ਅਢੀਆ 'ਤੇ ਕੁਝ ਇਲਜ਼ਾਮ ਲਾਏ ਹਨ। 4. ਮੈਡੀਕਲ ਕੌਂਸਲ ਮਾਮਲਾ- ਚੌਥਾ ਮਾਮਲਾ ਮੈਡੀਕਲ ਕੌਂਸਲ ਆਫ਼ ਇੰਡੀਆ ਵਿੱਚ ਹੋਏ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ। ਇਸ ਵਿੱਚ ਸੇਵਾਮੁਕਤ ਹੋ ਚੁੱਕੇ ਹਾਈਕੋਰਟ ਦੇ ਜੱਜ ਖ਼ਿਲਾਫ਼ ਦੋਸ਼ ਪੱਤਰ ਤਕਰੀਬਨ ਤਿਆਰ ਹੋ ਚੁੱਕਿਆ ਸੀ। ਉਸ 'ਤੇ ਆਲੋਕ ਵਰਮਾ ਵੱਲੋਂ ਸਿਰਫ਼ ਦਸਤਖ਼ਤ ਹੀ ਕਰਨੇ ਬਾਕੀ ਸਨ। 5. ਮੈਡੀਕਲ ਕਾਲਜਾਂ ਵਿੱਚ ਦਾਖ਼ਲੇ- 5ਵੀਂ ਫਾਈਲ ਇਲਾਹਾਬਾਦ ਹਾਈਕੋਰਟ ਦੇ ਇੱਕ ਜਸਟਿਸ ਨਾਲ ਜੁੜੀ ਹੋਈ ਸੀ, ਜਿਸ 'ਤੇ ਮੈਡੀਕਲ ਕਾਲਜਾਂ ਵਿੱਚ ਦਾਖ਼ਲੇ ਦੌਰਾਨ ਹੋਏ ਭ੍ਰਿਸ਼ਟਾਚਾਰ ਨਾਲ ਜੁੜੇ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜੱਜ ਨੂੰ ਛੁੱਟੀ 'ਤੇ ਭੇਜਿਆ ਜਾ ਚੁੱਕਾ ਹੈ। ਮਾਮਲੇ ਦੀ ਐਫਆਈਆਰ ਦਰਜ ਕਰਨ ਲਈ ਕਾਗ਼ਜ਼ਾਤ ਤਿਆਰ ਸਨ ਤੇ ਉਸ 'ਤੇ ਵੀ ਵਰਮਾ ਦੇ ਦਸਤਖ਼ਤ ਹੋਣੇ ਹੀ ਬਾਕੀ ਸਨ। 6. ਨਿਯੁਕਤੀਆਂ ਵਿੱਚ ਭ੍ਰਿਸ਼ਟਾਚਾਰ- ਛੇਵੀਂ ਫ਼ਾਈਲ ਦਿੱਲੀ ਦੇ ਇੱਕ ਵਿਚੋਲੇ ਨਾਲ ਜੁੜੀ ਹੋਈ ਸੀ। ਉਸ ਕੋਲੋਂ ਤਿੰਨ ਕਰੋੜ ਰੁਪਏ ਕੈਸ਼ ਤੇ ਇੱਕ ਸੂਚੀ ਮਿਲੀ ਸੀ, ਜਿਨ੍ਹਾਂ ਵਿੱਚ ਜਨਤਕ ਖੇਤਰ ਵਿੱਚ ਸੀਨੀਅਰ ਅਹੁਦਿਆਂ 'ਤੇ ਨੇਤਾਵਾਂ ਤੇ ਵੱਡੇ ਅਫ਼ਸਰਾਂ ਦੀ ਕਥਿਤ ਸ਼ਮੂਲੀਅਤ ਦਾ ਜ਼ਿਕਰ ਸੀ। 7. ਬੈਂਕ ਫ੍ਰੌਡ- ਸੱਤਵਾਂ ਮਾਮਲਾ ਸਟ੍ਰਲਿੰਗ ਬਾਇਓਟੈੱਕ ਦੇ 8,100 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਨਾਲ ਸਬੰਧਤ ਸੀ। ਇਸ ਵਿੱਚ ਸੀਬੀਆਈ ਨੇ ਆਪਣੇ ਹੀ ਨੰਬਰ-ਦੋ 'ਤੇ ਤਾਇਨਾਤ ਅਫ਼ਸਰ ਰਾਕੇਸ਼ ਅਸਥਾਨਾ ਨੂੰ ਮੁਲਜ਼ਮ ਬਣਾਇਆ ਸੀ। ਕੇਂਦਰ ਸਰਕਾਰ ਨੇ ਮੰਗਲਵਾਰ ਰਾਤ ਨੂੰ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ। ਦੋਵਾਂ ਨੇ ਇੱਕ-ਦੂਜੇ ਖ਼ਿਲਾਫ਼ ਰਿਸ਼ਵਤਖੋਰੀ ਦੇ ਇਲਜ਼ਾਮ ਲਾਏ ਸਨ। ਅੰਤ੍ਰਿਮ ਵਿਵਸਥਾ ਲਈ ਸੰਯੁਕਤ ਨਿਰਦੇਸ਼ਕ ਐਮ. ਨਾਗੇਸ਼ਵਰ ਰਾਓ ਨੂੰ ਨਿਰਦੇਸ਼ਕ ਦਾ ਕਾਰਜਭਾਰ ਦਿੱਤਾ ਗਿਆ ਹੈ। ਸੀਬੀਆਈ ਦੀ ਜੰਗ ਦੇ ਵੱਡੇ ਖੁਲਾਸੇ, 7 ਗੰਭੀਰ ਮਾਮਲਿਆਂ ਦੀ ਜਾਂਚ ਨੇ ਲਈ ਚੀਫ ਦੀ ਬਲੀ..! ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਨੇ ਸੀਵੀਸੀ ਦੀਆਂ ਸਿਫ਼ਾਰਸ਼ਾਂ 'ਤੇ ਮੰਗਲਵਾਰ ਦੇਰ ਰਾਤ ਇਹ ਫੈਸਲੇ ਲਏ। ਸਰਕਾਰ ਦੇ ਫੈਸਲੇ ਖ਼ਿਲਾਫ਼ ਆਲੋਕ ਵਰਮਾ ਸੁਪਰੀਮ ਕੋਰਟ ਪਹੁੰਚ ਚੁੱਕੇ ਹਨ। ਉੱਥੇ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਜਾਂਚ ਸਰਕਾਰ ਦੇ ਮੁਤਾਬਕ ਹੀ ਚੱਲੇ, ਕੁਝ ਮੌਕਿਆਂ 'ਤੇ ਜਾਂਚ ਦੀ ਦਿਸ਼ਾ ਸਰਕਾਰ ਦੀ ਇੱਛਾ ਦੇ ਉਲਟ ਵੀ ਜਾ ਸਕਦੀ ਹੈ।

ਟਾਪ ਹੈਡਲਾਈਨ

ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ
ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
15 August Holiday Cancel: ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Embed widget