ਨਵੀਂ ਦਿੱਲੀ: ਦੇਸ਼ ਦੇ ਪੂਰਬੀ ਹਿੱਸੇ ਵਿੱਚ ਇੱਕ ਵਾਰ ਫਿਰ ਭਿਆਨਕ ਤੂਫਾਨ ਆਇਆ ਹੈ। ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਵਿੱਚ ਹਨ੍ਹੇਰੀ-ਤੂਫਾਨ ਤੇ ਬਿਜਲੀ ਡਿੱਗਣ ਨਾਲ 43 ਮੌਤਾਂ ਹੋਈਆਂ। ਬਿਹਾਰ 'ਚ 19, ਯੂਪੀ 'ਚ  12 ਤੇ ਝਾਰਖੰਡ 'ਚ  12 ਮੌਤਾਂ ਹੋਈਆਂ। ਬਿਹਾਰ ਦੇ ਗਯਾ, ਕਟਿਹਾਰ ਤੇ ਔਰੰਗਾਬਾਦ ਵਿੱਚ ਸਭ ਤੋਂ ਵੱਧ ਤਬਾਹੀ ਹੋਈ। ਯੂਪੀ ਦੇ ਉਨਾਵ ਵਿੱਚ ਵੀ ਹਨ੍ਹੇਰੀ-ਤੂਫ਼ਾਨ ਨੇ ਕਹਿਰ ਮਚਾਇਆ। ਇਸ ਤਬਾਹੀ ਵਿੱਚ 33 ਜਣਿਆਂ ਦੀ ਮੌਤ ਹੋਈ ਤੇ ਕਈ ਜ਼ਖ਼ਮੀ ਵੀ ਹੋ ਹੋਏ।

 

 

ਬਿਹਾਰ ਦੇ ਗਯਾ ਵਿੱਚ ਖਿਜਰਸਰਾਏ ਪ੍ਰਖੰਡ ਵਿੱਚ ਤਿੰਨ ਪਿੰਡਾਂ ਦੇ ਤਿੰਨ ਜਣਿਆਂ ਦਾ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਖਿਜਰਸਰਾਏ ਪ੍ਰਖੰਡ ਦੇ ਪਿੰਡ ਰੌਨੀਆ ਵਿੱਚ ਤੇਜ਼ ਹਨ੍ਹੇਰੀ ਕਾਰਨ ਘਰ ਦੀ ਕੰਧ ਡਿੱਗਣ ਨਾਲ ਮਹਿਲਾ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਖਿਜਰਸਰਾਏ ਦੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।

 

ਬਿਹਾਰ ਦੇ ਕਟਿਹਾਰ ਵਿੱਚ ਹੀ ਕੋਢਾ ਪ੍ਰਖੰਡ ਵਿੱਚ ਤੂਫਾਨ ਨਾਲ ਦੋ ਬੱਚਿਆਂ ਸਣੇ ਚਾਰ ਜਣਿਆਂ ਦਾ ਮੌਤ ਹੋਈ ਤੇ ਔਰੰਗਾਬਾਦ ਵਿੱਚ ਬਿਜਲੀ ਡਿੱਗਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਚਾਰ ਮਹਿਲਾਵਾਂ ਸ਼ਾਮਲ ਹਨ। ਸਾਰੇ ਮ੍ਰਿਤਕ ਖੇਤਾਂ ’ਚ ਕੰਮ ਕਰ ਰਹੇ ਸਨ ਤੇ ਡੰਗਰ ਚਰਾਉਣ ਲਈ ਬਾਹਰ ਨਿਕਲੇ ਸਨ।

 

ਯੂਪੀ ਦੇ ਉਨਾਵ ’ਚ ਤੂਫਾਨ ਤੇ ਬਿਜਲੀ ਡਿੱਗਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਪਿੰਡ ਮੰਡਈ ਵਿੱਚ ਵੀ ਕੰਧ ਡਿੱਗਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਪਿੰਡ ਖੈਰਾ ਵਿੱਚ ਦਰੱਖ਼ਤ ਡਿੱਗਣ ਨਾਲ ਨੌਜਵਾਨ ਦੀ ਜਾਨ ਚਲੀ ਗਈ।

https://twitter.com/ANINewsUP/status/1001159681039978496