ਨਵੀਂ ਦਿੱਲੀ: ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਸਾਈਟਸ ‘ਤੇ ਆਫਰਸ ਦੀ ਬਾਰਸ਼ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਫਲਿਪਕਾਰਟ ਤੇ ਐਮਜੌਨ ਨੇ ਕੁਝ ਦਿਲਚਸਪ ਆਫਰਸ ਦੀ ਸ਼ੁਰੂਆਤ ਕੀਤੀ ਹੈ। ਇਸ ਸੇਲ ‘ਚ ਜੇਕਰ ਤੁਸੀਂ ਵੀ ਨਵਾਂ ਟੀਵੀ ਲੈਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ 20 ਹਜ਼ਾਰ ਰੁਪਏ ਤਕ ਦਾ ਹੈ ਤਾਂ ਇਹ ਲਿਸਟ ਤੁਹਾਡੇ ਲਈ ਹੀ ਹੈ।
Flipkart ਤੋਂ ਤੁਸੀਂ ਇਹ ਪੰਜ ਸਮਾਰਟ ਟੀਵੀ ਖਰੀਦ ਸਕਦੇ ਹੋ:
1. Xiaomi Mi TV 4A Pro (Rs 10,999): ਸਭ ਤੋਂ ਸਸਤਾ Xiaomi Mi TV 4A Pro ਫਲਿਪਕਾਰਟ ‘ਤੇ ਸਿਰਫ 10,999 ਰੁਪਏ ‘ਚ ਮਿਲ ਰਿਹਾ ਹੈ। ਇਹ 32 ਇੰਚੀ ਟੀਵੀ ਐਚਡੀ ਡਿਸਪਲੇ ਨਾਲ ਆਉਂਦਾ ਹੈ। ਇਸ ‘ਚ ਨੈੱਟਫਲਿਕਸ ਤੇ ਐਮਜੌਨ ਪ੍ਰਾਈਮ ਵੀਡੀਓ ਦੀ ਸੁਵਿਧਾ ਵੀ ਹੈ। ਐਕਸਚੇਂਜ ਆਫਰ ‘ਚ ਇਸ ‘ਤੇ ਗਾਹਕਾਂ ਨੂੰ 6500 ਰੁਪਏ ਤਕ ਦਾ ਹੋਰ ਫਾਇਦਾ ਹੋ ਸਕਦਾ ਹੈ।
2-iFFALCON (Rs 16,499): Flipkart ‘ਤੇ iFFALCON ਦਾ 40-ਇੰਚ ਸਮਾਰਟ ਐਂਡ੍ਰਾਈਡ ਟੀਵੀ 16,499 ਰੁਪਏ ਦਾ ਮਿਲ ਰਿਹਾ ਹੈ। ਇਹ ਟੀਵੀ ਓਐਸ ਦੇ ਨਾਲ ਆਉਂਦਾ ਹੈ ਜਿਸ ‘ਚ ਹੌਟ ਸਟਾਰ, ਨੈੱਟਫਲਿਕਸ ਤੇ ਯੂ-ਟਿਊਬ ਸਪੋਰਟ ਦਿੱਤਾ ਗਿਆ ਹੈ। ਐਕਸਚੇਂਜ ਆਫਰ ‘ਚ ਇਸ ‘ਤੇ ਵਧੇਰੇ 7500 ਰੁਪਏ ਦੀ ਹੋਰ ਛੂਟ ਮਿਲ ਸਕਦੀ ਹੈ।
3-iFFALCON K31 (Rs 27,999): ਜੇਕਰ ਤੁਹਾਡਾ ਬਜਟ 30 ਹਜ਼ਾਰ ਰੁਪਏ ਤਕ ਹੈ ਤਾਂ iFFALCON 4K LED Android TV ਤੁਹਾਡੇ ਲਈ ਚੰਗੀ ਚੋਣ ਹੈ। ਸੇਲ ‘ਚ ਇਹ ਟੀਵੀ 27,999 ਰੁਪਏ ‘ਚ ਮਿਲ ਰਿਹਾ ਹੈ। ਜੋ ਐਚਡੀਆਰ 10 ਸਟੈਂਡਰਡ ਤਕ ਦੇ ਐਚਡੀਆਰ ਕੰਟੈਂਟ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਕਈ ਸਕਰੀਨ ਫੀਚਰ ਵੀ ਦਿੱਤੇ ਗਏ ਹਨ।
4-Xiaomi Mi TV 4X Pro (Rs 37,999): ਇਸ ਤੋਂ ਬਾਅਦ 40 ਹਜ਼ਾਰ ਰੁਪਏ ਤਕ ਦੇ ਬਜਟ ਵਾਲਿਆਂ ਲਈ Xiaomi Mi TV 4X Pro ਇੱਕ ਵਧੀਆ ਆਪਸ਼ਨ ਹੈ। 55 ਇੰਚ (2160x3840 ਪਿਕਸਲ) 4 ਕੇ ਯੂਐਚਡੀ ਡਿਸਪਲੇ ਨੂੰ ਐਚਡੀਆਰ 10 ‘ਤੇ ਸਪੋਰਟ ਕਰਨ ਵਾਲਾ ਇਹ ਸਮਾਰਟ ਟੀਵੀ ਫਲਿਪਕਾਰਟ ਸੇਲ ‘ਚ 37,999 ਰੁਪਏ ਦਾ ਮਿਲ ਰਿਹਾ ਹੈ। ਜਿਸ ‘ਚ ਕਨੈਕਟੀਵੀਟੀ ਦੇ ਲਈ ਵਾਈਫਾਈ ਦੇ ਨਾਲ ਹੋਰ ਵਧੇਰੇ ਕਈ ਆਪਸ਼ਨ ਹਨ।
5-Samsung 4K QLED TV (Rs 84,999): ਇਸ ਸਮਾਰਟ ਟੀਵੀ ਦੀ ਵੀ ਬਾਜ਼ਾਰ ‘ਚ ਕਾਫੀ ਡਿਮਾਂਡ ਹੈ। ਇਸ ਟੀਵੀ ਦਾ ਇੰਟੇਲੀਜੇਂਟ ਮੋਸ਼ਨ ਅਤੇ ਬ੍ਰਾਈਟਨੈਸ ਸੇਂਸਰ ਯੂਜ਼ਰ ਦੇ ਹੋਣ ਅਤੇ ਨਾ ਹੋਣ ਨੂੰ ਡਿਟੇਕਟ ਕਰ ਸਕਦਾ ਹੈ। Samsung Frame QLED TV ਸੇਲ ਦੌਰਾਨ 84,990 ਰੁਪਏ ਦਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਐਕਸਚੇਂਜ ਆਫਰ ‘ਚ ਖਰੀਦਦਾਰ ਨੂੰ 5000 ਰੁਪਏ ਤਕ ਦਾ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ।
Billion Days Sale: Flipkart ਇਨ੍ਹਾਂ ਪੰਜ ਸਮਾਰਟ ਟੀਵੀ ‘ਤੇ ਦੇ ਰਿਹਾ ਭਾਰੀ ਛੂਟ
ਏਬੀਪੀ ਸਾਂਝਾ
Updated at:
02 Oct 2019 05:16 PM (IST)
ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਈ-ਕਾਮਰਸ ਸਾਈਟਸ ‘ਤੇ ਆਫਰਸ ਦੀ ਬਾਰਸ਼ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਫਲਿਪਕਾਰਟ ਤੇ ਐਮਜੌਨ ਨੇ ਕੁਝ ਦਿਲਚਸਪ ਆਫਰਸ ਦੀ ਸ਼ੁਰੂਆਤ ਕੀਤੀ ਹੈ। ਇਸ ਸੇਲ ‘ਚ ਜੇਕਰ ਤੁਸੀਂ ਵੀ ਨਵਾਂ ਟੀਵੀ ਲੈਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ 20 ਹਜ਼ਾਰ ਰੁਪਏ ਤਕ ਦਾ ਹੈ।
- - - - - - - - - Advertisement - - - - - - - - -