ਪੜਚੋਲ ਕਰੋ
5 ਸਾਲਾ ਬੱਚੀ ਕਿਆਰਾ ਕੌਰ ਨੇ 105 ਮਿੰਟਾਂ ’ਚ 36 ਕਿਤਾਬਾਂ ਪੜ੍ਹ ਕੇ ਬਣਾਇਆ ਵਿਸ਼ਵ ਰਿਕਾਰਡ
ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਮਾਪਿਆਂ ਦੀ 5 ਸਾਲਾ ਬੱਚੀ ਕਿਆਰਾ ਕੌਰ ਨੇ ਬਿਨਾ ਰੁਕੇ 105 ਮਿੰਟਾਂ ’ਚ 36 ਕਿਤਾਬਾਂ ਪੜ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

5 ਸਾਲਾ ਬੱਚੀ ਕਿਆਰਾ ਕੌਰ ਨੇ 105 ਮਿੰਟਾਂ ’ਚ 36 ਕਿਤਾਬਾਂ ਪੜ੍ਹ ਕੇ ਬਣਾਇਆ ਵਿਸ਼ਵ ਰਿਕਾਰਡ
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕਾ ’ਚ ਰਹਿੰਦੇ ਭਾਰਤੀ ਮੂਲ ਦੇ ਮਾਪਿਆਂ ਦੀ 5 ਸਾਲਾ ਬੱਚੀ ਕਿਆਰਾ ਕੌਰ ਨੇ ਬਿਨਾ ਰੁਕੇ 105 ਮਿੰਟਾਂ ’ਚ 36 ਕਿਤਾਬਾਂ ਪੜ੍ਹ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਕਿਆਰਾ ਕੌਰ ਇਸ ਵੇਲੇ ਸੰਯੁਕਤ ਅਰਬ ਅਮੀਰਾਤ (UAE) ’ਚ ਰਹਿ ਰਹੀ ਹੈ। ਉਸ ਦਾ ਨਾਂ ਹੁਣ ਲੰਡਨ ਦੀ ‘ਵਰਲਡ ਬੁੱਕ ਆਫ਼ ਰਿਕਾਰਡਜ਼’ ਤੇ ‘ਏਸ਼ੀਆ ਬੁੱਕ ਆਫ਼ ਰਿਕਾਰਡਜ਼’ ਵਿੱਚ ਲਿਖਿਆ ਗਿਆ ਹੈ। ਸਰਟੀਫ਼ਿਕੇਟ ਜਾਰੀ ਕਰਦਿਆਂ ਉਸ ਨੂੰ ‘ਚਾਈਲਡ ਪ੍ਰੌਡਿਗੀ’ ਕਰਾਰ ਦਿੱਤਾ ਗਿਆ ਹੈ।
ਬੀਤੀ 13 ਫ਼ਰਵਰੀ ਨੂੰ ਜਦੋਂ ਕਿਆਰਾ ਕੌਰ ਨੇ ਰਿਕਾਰਡ ਬਣਾਇਆ ਸੀ, ਤਦ ਉਹ ਸਿਰਫ਼ 4 ਸਾਲਾਂ ਦੀ ਸੀ। ‘ਐਨਡੀ ਟੀਵੀ’ ਵੱਲੋਂ ਪ੍ਰਕਾਸ਼ਿਤ ਜੇ. ਸੈਮ ਡੈਨੀਅਲ ਸਟਾਲਿਨ ਦੀ ਰਿਪੋਰਟ ਅਨੁਸਾਰ ਬੱਚੀ ਕਿਆਰਾ ਕੌਰ ਦੀ ਕਿਤਾਬਾਂ ਇੰਨੀ ਤੇਜ਼ੀ ਨਾਲ ਪੜ੍ਹਨ ਦੀ ਪ੍ਰਤਿਭਾ ਦਾ ਪਤਾ ਪਹਿਲੀ ਵਾਰ ਅਬੂ ਧਾਬੀ ਦੇ ਇੱਕ ਨਰਸਰੀ ਸਕੂਲ ਦੇ ਅਧਿਆਪਕਾਂ ਨੇ ਲਾਇਆ ਸੀ ਪਰ ਲੌਕਡਾਊਨ ਕਾਰਨ ਉਹ ਸਕੂਲ ਇੱਕ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।
ਖ਼ੁਦ ਕਿਆਰਾ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਤੇ ਉਸ ਨੂੰ ਕਿਤਾਬਾਂ ਵਿੱਚ ਛਪੀਆਂ ਰੰਗ-ਬਿਰੰਗੀਆਂ ਤਸਵੀਰਾਂ ਬਹੁਤ ਵਧੀਆ ਜਾਪਦੀਆਂ ਹਨ। ਉਸ ਨੇ ਕਿਹਾ ਕਿ ਕਿਤਾਬਾਂ ਵਿੱਚ ਵੱਡੇ-ਵੱਡੇ ਅੱਖਰ ਲਿਖੇ ਹੁੰਦੇ ਹਨ, ਇਸੇ ਲਈ ਉਹ ਉਨ੍ਹਾਂ ਨੂੰ ਛੇਤੀ ਪੜ੍ਹ ਲੈਂਦੀ ਹੈ। ਕਹਾਣੀਆਂ ਦੀਆਂ ਕਿਤਾਬਾਂ ਕਈ–ਕਈ ਵਾਰ ਪੜ੍ਹਦੀ ਹੈ। ‘ਐਲਿਸ ਇਨ ਵੰਡਰਲੈਂਡ’, ‘ਸਿੰਡਰੈਲਾ’, ‘ਲਿਟਲ ਰੈੱਡ ਰਾਈਡਿੰਗ ਹੁੱਡ’ ਤੇ ‘ਸ਼ੂਟਿੰਗ ਸਟਾਰ’ ਉਸ ਦੀਆਂ ਮਨਪਸੰਦ ਕਿਤਾਬਾਂ ਹਨ।
ਕਿਆਰਾ ਕੌਰ ਦੀ ਡੈਂਟਿਸਟ ਮਾਂ ਡਾ. ਲਿਟਲ ਮਹਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਆਪਣਾ ਜ਼ਿਆਦਾਤਰ ਸਮਾਂ ਪੜ੍ਹਨ ’ਚ ਹੀ ਬਿਤਾਉਂਦੀ ਹੈ। ਉਹ ਛੁੱਟੀ ਵਾਲੇ ਸਮੇਂ, ਰੈਸਟ ਦੇ ਸਮੇਂ, ਕਾਰ ਵਿੱਚ ਵੀ ਕਿਤਾਬਾਂ ਹੀ ਪੜ੍ਹਦੀ ਰਹਿੰਦੀ ਹੈ। ਦੁਕਾਨਾਂ ਉੱਤੇ ਜਾ ਕੇ ਵੀ ਉਹ ਕਿਤਾਬਾਂ ਹੀ ਖ਼ਰੀਦਦੀ ਹੈ।
ਕਿਆਰਾ ਕੌਰ ਦੇ ਪਿਤਾ ਡਾ. ਰਵਿੰਦਰਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ ਕਿ ਉਸ ਨੇ ਇੰਨੀ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ। ਖ਼ਾਸ ਗੱਲ ਇਹ ਵੀ ਹੈ ਕਿ ਕਿਆਰਾ ਕੌਰ ਕਿਤਾਬਾਂ ਸਿੱਧੀਆਂ ਪੜ੍ਹਦੀਆਂ ਹਨ- ਕਿਸੇ ਮੋਬਾਇਲ ਜਾਂ ਕੰਪਿਊਟਰ ਜਾਂ ਲੈਪਟੌਪ ਉੱਤੇ ਨਹੀਂ।
ਕਿਆਰਾ ਕੌਰ ਡਾਕਟਰ ਬਣਨਾ ਲੋਚਦੀ ਹੈ ਤੇ ਉਸ ਨੂੰ ਤੈਰਾਕੀ ਅਤੇ ਲੰਮਾ ਸਮਾਂ ਸੈਰ ਕਰਨਾ ਪਸੰਦ ਹੈ। ਉਸ ਦੇ ਮਾਪੇ ਪਹਿਲਾਂ ਚੇਨਈ ’ਚ ਰਹਿੰਦੇ ਰਹੇ ਹਨ ਪਰ ਬਾਅਦ ’ਚ ਅਮਰੀਕਾ ਜਾ ਕੇ ਵੱਸ ਗਏ ਸਨ। ਕਿਆਰਾ ਕੌਰ ਦਾ ਜਨਮ ਅਮਰੀਕਾ ’ਚ ਹੀ ਹੋਇਆ ਹੈ; ਇਸੇ ਲਈ ਉਹ ਅਮਰੀਕਨ ਨਾਗਰਿਕ ਹੈ। ਕਿਆਰਾ ਕੌਰ ਨੂੰ ਪੜ੍ਹਨ ਦੀ ਚੇਟਕ ਆਪਣੇ ਫ਼ੌਜੀ ਨਾਨਾ ਲੈਫ਼ਟੀਨੈਂਟ ਕਰਨਲ ਐੱਮਪੀ ਸਿੰਘ ਤੋਂ ਲੱਗੀ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ