ਪੜਚੋਲ ਕਰੋ
Advertisement
ਬਰਫ਼ ਹੇਠਾਂ ਦੱਬੇ ਛੇ ਜਵਾਨ, ਮੌਤਾਂ ਦੀ ਗਿਣਤੀ ਵਧ ਕੇ ਹੋਈ ਪੰਜ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਬਰਫ਼ ਦੇ ਤੋਦਿਆਂ ਹੇਠਾਂ ਛੇ ਜਵਾਨਾਂ ਦੇ ਦੱਬੇ ਜਾਣ ਦੀ ਖ਼ਬਰ ਹੈ। ਇਨ੍ਹਾਂ ਜਵਾਨਾਂ ਵਿੱਚੋਂ ਪੰਜਾਂ ਦੀ ਲਾਸ਼ ਬਰਾਮਦ ਹੋ ਗਈਆਂ ਹਨ ਤੇ ਇੱਕ ਦੀ ਭਾਲ ਜਾਰੀ ਹੈ। ਇਸ ਤੋਂ ਪਹਿਲਾਂ ਇੱਕ ਜਵਾਨ ਦੀ ਮੌਤ ਤੇ ਪੰਜ ਦੇ ਲਾਪਤਾ ਹੋਣ ਦੀ ਖ਼ਬਰ ਸੀ।
ਜ਼ਿਲ੍ਹਾ ਕਿੰਨੌਰ ਦੇ ਨਮਗਿਆ ਡੋਗਰੀ ਨੇੜੇ ਫ਼ੌਜ ਦੇ ਛੇ ਜਵਾਨ ਬਰਫ਼ ਦੇ ਤੋਦਿਆਂ ਹੇਠਾਂ ਛੇ ਜਵਾਨ ਦੱਬ ਗਏ। ਗਲੇਸ਼ੀਅਰ ਦੀ ਚਪੇਟ ਵਿੱਚ ਆਉਂਦੇ ਹੀ ਇੱਕ ਜਵਾਨ ਨੂੰ ਕੁਝ ਹੀ ਸਮੇਂ ਵਿੱਚ ਬਾਹਰ ਕੱਢ ਲਿਆ, ਪਰ ਉਸ ਦੀ ਜਾਨ ਨਾ ਬਚ ਸਕੀ। ਕੁਝ ਹੀ ਸਮੇਂ ਬਾਅਦ ਚਾਰ ਹੋਰ ਜਵਾਨਾਂ ਦੀ ਮੌਤ ਦੀ ਖ਼ਬਰ ਆ ਗਈ। ਸਾਰੇ ਜਵਾਨ ਜੇ.ਕੇ. ਰਾਈਫ਼ਲਜ਼ ਯੂਨਿਟ ਦੇ ਸਨ।
ਹਾਲਾਂਕਿ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਜਵਾਨਾਂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਏਡੀਐਮ ਘਟਨਾ ਸਥਾਨ 'ਤੇ ਪਹੁੰਚ ਰਹੇ ਹਨ। ਪਰ ਫ਼ੌਜ ਦੇ ਕਮਾਂਡਰ ਮੁਤਾਬਕ ਬੁੱਧਵਾਰ ਸਵੇਰੇ 16 ਜਵਾਨ ਨਮੱਗਿਆ ਤੋਂ ਸ਼ਿਪਕਿਲਾ ਨੇੜੇ ਪਾਣੀ ਦੇ ਪਾਈਪਾਂ ਦੀ ਮੁਰੰਮਤ ਕਰਨ ਲਈ ਨਿੱਕਲੇ ਸਨ। ਇਸੇ ਦੌਰਾਨ ਗਲੇਸ਼ੀਅਰ ਦੇ ਡਿੱਗਣ ਕਾਰਨ ਛੇ ਜਵਾਨ ਇਸ ਦੇ ਹੇਠਾਂ ਦੱਬ ਗਏ ਸਨ। ਘਟਨਾ ਸਥਾਨ ਲਈ ਬਚਾਅ ਇੰਡੋ ਤਿੱਬਤੀ ਸੀਮਾ ਪੁਲਿਸ ਤੇ ਪੁਲਿਸ ਦੀਆਂ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ। ਪਰ ਮੋਬਾਈਲ ਨੈੱਟਵਰਕ ਦੀ ਕਮੀ ਹੋਣ ਕਰਕੇ ਬਚਾਅ ਟੀਮਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ। ਹਾਲੇ ਜਵਾਨਾਂ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ।Himachal Pradesh: Operation underway to rescue 5 jawans trapped in snow after an avalanche hit them in Namgya region of Kinnaur district. pic.twitter.com/zqMslXBBgE
— ANI (@ANI) February 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement