ਪੜਚੋਲ ਕਰੋ
(Source: ECI/ABP News)
ਗੈਸ ਸਲੰਡਰ ਫੱਟਣ ਨਾਲ ਫੈਕਟਰੀ ‘ਚ ਧਮਾਕਾ, 7 ਦੀ ਮੌਤ-8 ਜ਼ਖ਼ਮੀ
![ਗੈਸ ਸਲੰਡਰ ਫੱਟਣ ਨਾਲ ਫੈਕਟਰੀ ‘ਚ ਧਮਾਕਾ, 7 ਦੀ ਮੌਤ-8 ਜ਼ਖ਼ਮੀ 7 dead in explosion at factory in West Delhi's Moti Nagar ਗੈਸ ਸਲੰਡਰ ਫੱਟਣ ਨਾਲ ਫੈਕਟਰੀ ‘ਚ ਧਮਾਕਾ, 7 ਦੀ ਮੌਤ-8 ਜ਼ਖ਼ਮੀ](https://static.abplive.com/wp-content/uploads/sites/5/2019/01/04104154/EXPLOSION-IN-DELHI.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਮੋਤੂ ਨਗਰ ਇਲਾਕੇ ‘ਚ ਵੀਰਵਾਰ ਰਾਤ ਕਰੀਬ ਪੌਨੇ ਨੌ ਵਜੇ ਇੱਕ ਫੈਕਟਰੀ ‘ਚ ਐਲਪੀਜੀ ਸਲੰਡਰ ਫੱਟ ਹਿਆ। ਜਿਸ ਨਾਲ ਇਮਾਰਤ ਦੀ ਛੱਟ ਗਿਰ ਗਈ। ਹਾਦਸੇ ‘ਚ ਪੰਜ ਸਾਲ ਦੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਫੈਕਟਰੀ ਮਾਲਕ ਸਮੇਤ ਅੱਠ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ‘ਚ ਚਾਰ ਦੀ ਹਾਲਤ ਗੰਭੀਰ ਹੈ।
ਡੀਸੀਪੀ ਮੋਨਿਕਾ ਭਾਰਦਵਾਜ ਦਾ ਕਹਿਣਾ ਹੈ ਕਿ ਘਟਨਾ ਸੁਦਰਸ਼ਨ ਪਾਰਕ ਇਲਾਕੇ ਦੀ ਹੈ। ਮਲਬੇ ‘ਚ 15 ਲੋਕਾਂ ਨੂੰ ਬਾਹਰ ਕੱਢ੍ਹ ਭੀਕਸ਼ੂ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਜਿੱਥੇ ਡਾਕਟਰਾਂ ਨੇ ਸੱਤ ਨੂੰ ਮ੍ਰਿਤ ਐਲਾਨ ਕਰ ਦਿੱਤਾ ਸੀ। ਗੰਭੀਰ ਜ਼ਖ਼ਮੀ ਹੋਏ 4 ਲੋਕਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ।
ਫੈਕਟਰੀ ‘ਚ ਸੀਲਿੰਗ ਫੈਨ ‘ਤੇ ਪੈਂਟ ਕਰਨ ਦਾ ਕੰਮ ਹੁੰਦਾ ਸੀ। ਇਸ ਦੇ ਨਾਲ ਹੀ ਫੈਕਟਰੀ ‘ਚ ਇੱਕ ਹੀ ਦਰਵਾਜਾ ਸੀ। ਅਜਿਹੇ ‘ਚ ਲੋਕਾਂ ਨੂੰ ਫੈਕਟਰੀ ਚੋਂ ਬਾਹਰ ਨਿਕਲ ਦਾ ਮੌਕਾ ਨਹੀਂ ਮਿਲਿਆ ਅਤੇ ਫੈਕਟਰੀ ‘ਚ ਅੱਗ ਬੁਝਾਉਣ ਦੇ ਵੀ ਪੁਖਤਾ ਇੰਤਜ਼ਾਮ ਨਹੀਂ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)