ਚੰਡੀਗੜ੍ਹ: ਯਮੁਨਾਨਗਰ ਇੰਡਸਟਰੀ ਵਿੱਚ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ 7 ਕਰਮਚਾਰੀਆਂ ਦੇ ਝੁਲਸਣ ਦੀ ਖ਼ਬਰ ਆ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


ਦਰਅਸਲ ਕਾਰਖ਼ਾਨੇ ਵਿੱਚ ਇੱਕ ਗੈਸ ਸਿਲੰਡਰ ਲੀਕ ਹੋ ਰਿਹਾ ਸੀ। ਇਸ ਸਿਲੰਡਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸਿਲੰਡਰ ਨੇ ਅਚਾਨਕ ਅੱਗ ਪਕੜ ਲਈ ਤੇ ਇਸ ਹਾਦਸੇ ਵਿੱਚ 78 ਕਰਮਚਾਰੀ ਝੁਲਸ ਗਏ।