ਪੜਚੋਲ ਕਰੋ
Advertisement
(Source: ECI/ABP News/ABP Majha)
ਕਸ਼ਮੀਰ 'ਚੋਂ ਧਾਰਾ 370 ਹਟਾਉਣ ਮਗਰੋਂ ਸਭ ਤੋਂ ਵੱਡੀ ਕਾਰਵਾਈ
ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚੋਂ ਸੋਮਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਅੱਠ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਨੂੰ ਕਸ਼ਮੀਰ 'ਚੋਂ ਧਾਰਾ 370 ਹਟਾਉਣ ਮਗਰੋਂ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਸ਼੍ਰੀਨਗਰ: ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚੋਂ ਸੋਮਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਅੱਠ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਨੂੰ ਕਸ਼ਮੀਰ 'ਚੋਂ ਧਾਰਾ 370 ਹਟਾਉਣ ਮਗਰੋਂ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਅੱਤਵਾਦੀ ਦੁਕਾਨਦਾਰਾਂ ਤੇ ਆਮ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
ਸੂਤਰਾਂ ਮੁਤਾਬਕ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਲਕਸ਼ਰ ਕਮਾਂਡਰ ਸੱਜਾਦ ਅਹਿਮਦ ਮੀਰ ਸੂਰਫ ਅੱਬੂ ਹੈਦਰ ਦੇ ਹੁਕਮਾਂ ‘ਤੇ ਕੁਝ ਲੋਕ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਧਕਮੀ ਦੇ ਰਹੇ ਸੀ। ਇਸ ਲਈ ਪੋਸਟਰ ਵੀ ਚਿਪਕਾਏ ਗਏ ਸੀ। ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਬਾਰਾਮੂਲਾ ਜ਼ਿਲ੍ਹੇ ਦੇ ਕਨਿਸਪੋਰਾ ਤੇ ਡਾਂਗਰਪੋਰਾ ‘ਚ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਅੱਠ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਡਾਂਗਰਪੋਰਾ ‘ਚ ਇੱਕ ਘਰ ‘ਚ ਵੜ੍ਹਕੇ ਗੋਲੀਬਾਰੀ ਦੇ ਮਾਮਲੇ ‘ਚ ਵੀ ਪੁੱਛਗਿੱਛ ਕੀਤੀ। ਅੱਤਵਾਦੀਆਂ ਨੇ ਘਰ ‘ਚ ਵੜ 30 ਮਹੀਨੇ ਦੀ ਬੱਚੀ ਸਣੇ ਚਾਰ ਲੋਕਾਂ ਨੂੰ ਜ਼ਖ਼ਮੀ ਕੀਤਾ ਸੀ। ਐਨਐਸਏ ਅਜੀਤ ਡੋਭਾਲ ਨੇ ਜ਼ਖ਼ਮੀ ਕੁੜੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ‘ਚ ਭੇਜਿਆ ਸੀ। ਪੁਲਿਸ ਨੇ ਅੱਤਵਾਦੀਆਂ ਕੋਲੋਂ ਕੰਪਿਊਟਰ ਤੇ ਹੋਰ ਸਾਰੀਆਂ ਚੀਜਾਂ ਨੂੰ ਜ਼ਬਤ ਕੀਤਾ ਹੈ। ਇਸ ਤੋਂ ਪਹਿਲਾਂ ਵੀ 5 ਸਤੰਬਰ ਨੂੰ ਭਾਰਤੀ ਸੈਨਾ ਨੇ ਐਲਓਸੀ ਕੋਲੋਂ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।Terror module of #Laskar-e- Toiba outfit involving 8 individuals arrested in #Sopore. Investigation under progress.@JmuKmrPolice @SoporePolice
— Kashmir Zone Police (@KashmirPolice) September 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement