ਨਵੀਂ ਦਿੱਲੀ: ਏਸ਼ੀਆ ਪੈਸੇਫਿਕ ਖੇਤਰ 'ਚ ਭਾਰਤ 'ਚ ਸਾਈਬਰਸਟਾਕਿੰਗ ਤੇ ਸ਼ਰੀਰਕ ਹਿੰਸਾ ਦੇ ਖਤਰੇ ਦੇ ਲਿਹਾਜ਼ ਤੋਂ ਸਭ ਤੋਂ ਵੱਧ ਆਨਲਾਈਨ ਸੋਸ਼ਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਦੇਸ਼ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਸਟ੍ਰੇਲੀਆ ਤੇ ਜਾਪਾਨ ਵਰਗੇ ਦੇਸ਼ਾਂ ਤੋਂ ਵੀ ਜ਼ਿਆਦਾ ਹੁੰਦੀਆਂ ਹਨ। ਨਾਰਟਨ ਸਿਮਨਟੇਕ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।


ਰਿਪੋਰਟ ਮੁਤਾਬਕ 10 'ਚੋਂ 8 ਭਾਰਤੀਆਂ ਨੇ ਕਿਸੇ ਵੀ ਰੂਪ 'ਚ ਆਨਲਾਈਨ ਸੋਸ਼ਣ ਦੀ ਗੱਲ ਮੰਨੀ ਹੈ। ਦੇਸ਼ 'ਚ ਇਹ ਸਰਵੇਖਣ 1,035 ਬੰਦਿਆਂ 'ਤੇ ਕੀਤਾ ਗਿਆ। ਗਾਲ੍ਹਾਂ ਕੱਢਣ ਤੇ ਬੇਇੱਜ਼ਤੀ ਕੀਤੇ ਜਾਣ ਦੇ ਮਾਮਲੇ ਸਭ ਤੋਂ ਵੱਧ ਹਨ। ਇੰਟਰਨੈਟ 'ਤੇ ਸਰਫ ਕਰਨ ਵਾਲੇ ਕਰੀਬ 63 ਫੀਸਦੀ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਰੀਬ 45 ਫੀਸਦੀ ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਰੀਰਕ ਹਿੰਸਾ ਦੀ ਵੀ ਧਮਕੀ ਮਿਲੀ। ਆਸਟ੍ਰੇਲੀਆ 'ਚ ਅਜਿਹੇ 35 ਫੀਸਦੀ, ਨਿਊਜ਼ੀਲੈਂਡ 'ਚ 37 ਫੀਸਦੀ ਤੇ ਜਾਪਾਨ 'ਚ 20 ਫੀਸਦੀ ਮਾਮਲੇ ਵੇਖਣ ਨੂੰ ਮਿਲੇ ਹਨ।