ਨਵੀਂ ਦਿੱਲੀ: ਕੇਂਦਰ ਸਰਕਾਰ ਡੀਜ਼ਲ ਤੇ ਪੈਟਰੋਲ 'ਤੇ ਐਕਸਾਈਜ਼ ਡਿਊਟੀ ਦੋ ਰੁਪਏ ਘੱਟ ਕਰਨ ਤੋਂ ਬਾਅਦ ਹੁਣ ਸੂਬਿਆਂ ਨੂੰ ਵੀ ਵੈਟ ਘਟਾਉਣ ਦੀ ਅਪੀਲ ਕੀਤੀ ਜਾਵੇਗੀ। ਖਬਰਾਂ ਮੁਤਾਬਕ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਜਲਦ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਪੈਟਰੋਲ-ਡੀਜ਼ਲ 'ਤੇ ਲਾਗੂ ਵੈਟ ਘਟਾਉਣ ਦੀ ਗੁਜ਼ਾਰਿਸ਼ ਕਰਨਗੇ।


ਦਰਅਸਲ, ਕੇਂਦਰ ਸਰਕਾਰ ਸੂਬਾ ਸਰਕਾਰਾਂ 'ਤੇ ਵੈਟ 'ਚ ਕਟੌਤੀ ਦਾ ਦਬਾਅ ਨਹੀਂ ਪਾ ਸਕਦਾ। ਇਸ ਲਈ ਪੈਟਰੋਲੀਅਮ ਮੰਤਰੀ ਮੁੱਖ ਮੰਤਰੀਆਂ ਨੂੰ ਗੁਜ਼ਾਰਸ਼ ਹੀ ਕਰ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਪ੍ਰਧਾਨ ਪੈਟਰੋਲ-ਡੀਜ਼ਲ ਦੀ ਕੀਮਤ ਘੱਟ ਕਰਨ ਲਈ ਕੇਂਦਰ ਸਰਕਾਰ ਦੀ ਤਾਜ਼ਾ ਪਹਿਲ ਦਾ ਹਵਾਲਾ ਦੇ ਕੇ ਮੁੱਖ ਮੰਤਰੀਆਂ ਤੋਂ ਵੀ ਆਪਣੇ ਵੱਲੋਂ ਕਦਮ ਚੁੱਕੇ ਜਾਣ ਦੀ ਅਪੀਲ ਕਰਨਗੇ।