ਪੜਚੋਲ ਕਰੋ

ਜ਼ਮੀਨੀ ਵਿਵਾਦ ਕਾਰਨ ਉੱਭਾ ਪਿੰਡ 'ਚ ਚੱਲੀਆਂ ਗੋਲ਼ੀਆਂ, 9 ਹਲਾਕ, 18 ਜ਼ਖ਼ਮੀ

ਪਿੰਡ ਉੱਭਾ ਵਿੱਚ ਬੁੱਧਵਾਰ ਦੁਪਹਿਰ ਨੂੰ ਜ਼ਮੀਨੀ ਵਿਵਾਦ ਕਾਰਨ ਬਹਿਸ ਸ਼ੁਰੂ ਹੋ ਗਈ। ਦੋਵਾਂ ਧਿਰਾਂ ਵਿੱਚ ਕਾਫੀ ਲੜਾਈ ਹੋਈ ਤੇ ਫਿਰ ਸਪਾਹੀ ਪਿੰਡ ਦੇ ਮੁਖੀਆ ਯੱਗਿਆ ਦੱਤ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਗੋਲ਼ੀਆਂ ਚਲਾ ਦਿੱਤੀਆਂ।

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਹੋਇਆ ਖ਼ੂਨੀ ਟਕਰਾਅ ਇਸ ਪੱਧਰ 'ਤੇ ਪਹੁੰਚ ਗਿਆ ਕਿ ਲਾਸ਼ਾਂ ਵਿੱਛ ਗਈਆਂ। ਪਿੰਡ ਦੇ ਮੁਖੀਆ ਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਗੋਲ਼ੀਆਂ ਚਲਾਉਣ ਕਾਰਨ ਕੁੱਲ 9 ਜਣਿਆਂ ਦੀ ਮੌਤ ਹੋ ਗਈ ਹੈ ਤੇ 18 ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਤੇ ਛੇ ਮਰਦ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਘੋਰਾਵਲ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਉੱਭਾ ਵਿੱਚ ਬੁੱਧਵਾਰ ਦੁਪਹਿਰ ਨੂੰ ਜ਼ਮੀਨੀ ਵਿਵਾਦ ਕਾਰਨ ਬਹਿਸ ਸ਼ੁਰੂ ਹੋ ਗਈ। ਦੋਵਾਂ ਧਿਰਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਵੀ ਕਾਫੀ ਲੜਾਈ ਹੋਈ ਤੇ ਇਸ ਦੌਰਾਨ ਸਪਾਹੀ ਪਿੰਡ ਦੇ ਮੁਖੀਆ ਯੱਗਿਆ ਦੱਤ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ ਤੇ ਡੀਐਮ ਨੂੰ ਜ਼ਖ਼ਮੀਆਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਡੀਜੀਪੀ ਨੂੰ ਖ਼ੁਦ ਇਸ ਮਾਮਲੇ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਧਰ, ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੇ ਰਾਜ ਅੰਦਰ ਭੂ-ਮਾਫੀਆ ਨੇ 9 ਲੋਕਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਇਸ ਨੂੰ ਦਹਿਸ਼ਤ ਤੇ ਦਮਨ ਦੀ ਖ਼ਤਰਨਾਕ ਉਦਾਹਰਣ ਦੱਸਿਆ। ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

ਟਾਪ ਹੈਡਲਾਈਨ

NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
NEET Paper Leak ਮਾਮਲੇ 'ਚ ਸਰਕਾਰ ਦਾ ਵੱਡਾ ਐਕਸ਼ਨ, NTA ਨੇ 47 ਅਧਿਕਾਰੀ ਕੀਤੇ ਬਰਖਾਸਤ
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Embed widget