ਪੜਚੋਲ ਕਰੋ
ਜਦੋਂ ਕੁੜੀ ਘੋੜੀ ਚੜ੍ਹ ਮੁੰਡਾ ਵਿਆਹ ਲਿਆਈ

ਨਵੀਂ ਦਿੱਲੀ: ਤੁਸੀਂ ਆਮ ਤੌਰ 'ਤੇ ਵਿਆਹਾਂ ਵਿੱਚ ਮੁੰਡੇ ਜਾਂ ਕੁੜੀ ਨੂੰ ਬਹੁਤ ਸਾਰੀਆਂ ਰਸਮਾਂ ਨਿਭਾਉਂਦੇ ਵੇਖਿਆ ਹੋਵੇਗਾ। ਇਹ ਵੀ ਵੇਖਿਆ ਹੋਵੇਗਾ ਕਿ ਮੁੰਡਾ ਘੋੜੀ ਚੜ੍ਹ ਕੇ ਜਾਂ ਫਿਰ ਕਾਰ ਵਿੱਚ ਕੁੜੀ ਵਿਆਹੁਣ ਜਾਂਦਾ ਹੈ ਪਰ ਰਾਜਸਥਾਨ ਦੇ ਝੁਨਝੁਨੂ ਇਲਾਕੇ ਵਿੱਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਇੱਥੇ ਦੇ ਨਵਲਗੜ੍ਹ ਦੀ ਰਹਿਣ ਵਾਲੀ ਇੱਕ ਕੁੜੀ ਘੋੜੀ 'ਤੇ ਸਵਾਰ ਹੋ ਕੇ ਮੁੰਡਾ ਵਿਆਹੁਣ ਨਿਕਲੀ। ਇਸ ਮੌਕੇ 'ਤੇ ਪੂਰੇ ਪਰਿਵਾਰ ਨੇ ਉਸ ਨਾਲ ਡਾਂਸ ਕੀਤਾ। ਕੁੜੀ ਪੇਸ਼ੇ ਤੋਂ ਆਈਓਸੀਐਲ ਅਫਸਰ ਹੈ। ਵਿਆਹ ਦੀ ਇਸ ਰਸਮ ਵਿੱਚ ਨੀਲਮ ਨੇ ਲਾੜੇ ਵਰਗੇ ਕੱਪੜੇ ਪਾਏ ਸਨ।

ਹੋਰ ਪੜ੍ਹੋ























