G-20 Summit: ਭਾਰਤ ਇਸ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤਹਿਤ ਕਈ ਦੇਸ਼ਾਂ ਦੇ ਆਗੂ ਇਸ ਸੰਮੇਲਨ ਵਿੱਚ ਪਹੁੰਚੇ ਜਿਨ੍ਹਾਂ ਦਾ ਪੀਐਮ ਨਰਿੰਦਰ ਮੋਦੀ ਨੇ ਨਿੱਘਾ ਸਵਾਗਤ ਕੀਤਾ। ਉੱਥੇ ਹੀ ਇਸ ਦੌਰਾਨ ਕਈ ਇਤਿਹਾਸਕ ਫੈਸਲੇ ਵੀ ਲਏ ਗਏ।


ਇਸ ਲੜੀ ਤਹਿਤ ਭਾਰਤ-ਮੱਧ ਪੂਰਬੀ ਯੂਰਪ ਕਨੈਕਟੀਵਿਟੀ ਕੋਰੀਡੋਰ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਭਾਰਤ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਈਯੂ, ਫਰਾਂਸ, ਇਟਲੀ, ਜਰਮਨੀ ਅਤੇ ਅਮਰੀਕਾ ਨੂੰ ਸ਼ਾਮਲ ਕਰਨ ਵਾਲੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ 'ਤੇ ਸਹਿਯੋਗ 'ਤੇ ਇੱਕ ਇਤਿਹਾਸਕ ਅਤੇ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ।


ਇਹ ਵੀ ਪੜ੍ਹੋ: Morocco Earthquake: ਮੋਰੱਕੋ 'ਚ ਭੂਚਾਲ ਨੇ ਲੋਕਾਂ ਤੋਂ ਖੋਹੇ ਆਪਣੇ, ਸਹਿਮੇ ਲੋਕ, ਵੇਖੋ ਤਬਾਹੀ ਦਾ ਇਹ ਮੰਜ਼ਰ


ਇਹ ਕੋਰੀਡੋਰ ਪੱਛਮੀ ਏਸ਼ੀਆ ਅਤੇ ਖਾੜੀ ਦੇਸ਼ਾਂ ਨੂੰ ਰੇਲਵੇ ਦੇ ਨੈੱਟਵਰਕ ਰਾਹੀਂ ਅਤੇ ਫਿਰ ਖੇਤਰ ਦੀਆਂ ਬੰਦਰਗਾਹਾਂ ਤੋਂ ਸ਼ਿਪਿੰਗ ਲੇਨਾਂ ਰਾਹੀਂ ਭਾਰਤ ਨਾਲ ਜੋੜੇਗਾ। ਕਾਰੀਡੋਰ ਦੀ ਸ਼ੁਰੂਆਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇਹ ਕਨੈਕਟੀਵਿਟੀ ਅਤੇ ਟਿਕਾਊ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਾਰੀਡੋਰ ਭਾਰਤ, ਮੱਧ ਪੂਰਬ ਅਤੇ ਯੂਰਪ ਦੇ ਆਰਥਿਕ ਏਕੀਕਰਨ ਲਈ ਇੱਕ ਪ੍ਰਭਾਵਸ਼ਾਲੀ ਜ਼ਰੀਆ ਬਣੇਗਾ।


ਇਸ ਮਾਮਲੇ 'ਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਅਮਰੀਕਾ ਅੰਗੋਲਾ ਤੋਂ ਹਿੰਦ ਮਹਾਸਾਗਰ ਤੱਕ ਨਵੀਂ ਰੇਲ ਲਾਈਨ 'ਚ ਨਿਵੇਸ਼ ਕਰੇਗਾ। ਬਿਡੇਨ ਨੇ ਕਿਹਾ ਕਿ ਇਸ ਨਾਲ ਨੌਕਰੀਆਂ ਮਿਲਣਗੀਆਂ ਅਤੇ ਭੋਜਨ ਸੁਰੱਖਿਆ ਵਧੇਗੀ। ਇਹ ਇੱਕ ਗੇਮ-ਚੇਂਜਿੰਗ ਨਿਵੇਸ਼ ਹੈ। ਦੁਨੀਆ ਇਤਿਹਾਸ ਦੇ ਇੱਕ ਮੋੜ 'ਤੇ ਖੜ੍ਹੀ ਹੈ। ਆਓ ਅਸੀਂ ਇੱਕ ਹੋ ਕੇ ਕੰਮ ਕਰੀਏ।


ਉੱਥੇ ਹੀ ਬਿਨ ਸਲਮਾਨ ਨੇ ਕਿਹਾ ਕਿ ਸਾਊਦੀ ਅਰਬ ਇਸ ਪਹਿਲ ਨੂੰ ਲਾਗੂ ਕਰਨ ਦੀ ਉਮੀਦ ਕਰਦਾ ਹੈ। ਯੂਰਪੀ ਸੰਘ ਦੇ ਪ੍ਰਧਾਨ ਉਰਸੁਲਾ ਵੌਨ ਡੇਰ ਲੇਯੇਨ ਨੇ ਕਿਹਾ ਕਿ ਇਹ ਭਾਰਤ, ਮੱਧ ਪੂਰਬ ਅਤੇ ਯੂਰਪ ਵਿਚਕਾਰ ਸਭ ਤੋਂ ਸਿੱਧਾ ਸੰਪਰਕ ਹੋਵੇਗਾ। ਇਸ ਨਾਲ ਯਾਤਰਾ ਵਿੱਚ 40 ਫੀਸਦੀ ਤੇਜ਼ੀ ਆਵੇਗੀ।


ਇਹ ਵੀ ਪੜ੍ਹੋ: Canada : ਕੈਨੇਡਾ ’ਚ ਵਧੇ ਪੰਜਾਬੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ, ਮੁੰਡਿਆਂ ਨੂੰ ਧੱਕਿਆ ਜਾ ਰਹੈ ਡਰੱਗਜ਼ ਦੇ ਧੰਦੇ ’ਚ, ਰਿਪੋਰਟ 'ਚ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ