ਚੱਲਦੀ ਟਰੇਨ 'ਚ ਚੜ੍ਹਨ ਵਾਲੇ ਦਾ ਇਹ ਹਾਲ ਹੋਇਆ

ਮੁੰਬਈ: ਇਥੋਂ ਦੇ ਪਨਵੇਲ ਤੋਂ ਵਾਇਰਲ ਇੱਕ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਾਨ ਉਸ ਵੇਲੇ ਜ਼ੋਖਮ 'ਚ ਪੈ ਗਈ ਜਦੋਂ ਉਹ ਚੱਲਦੀ ਟ੍ਰੇਨ ਨਾਲ ਲਮਕ ਗਿਆ। ਦਰਅਸਲ ਇਹ ਵਿਅਕਤੀ ਭੱਜ ਕੇ ਟਰੇਨ ਫੜ੍ਹਨ ਦੀ ਕੋਸ਼ਿਸ਼ 'ਚ ਸੀ ਪਰ ਦਰਵਾਜ਼ੇ ਨਾਲ ਲਮਕਣ ਤੋਂ ਬਾਅਦ ਆਪਣਾ ਬੈਲੇਂਸ ਬਣਾਉਣ 'ਚ ਕਾਮਯਾਬ ਨਾ ਹੋ ਸਕਿਆ।
ਹਾਲਾਂਕਿ ਵਿਅਕਤੀ ਪੂਰੇ ਜ਼ੋਰ ਨਾਲ ਇਸ ਕੋਸ਼ਿਸ਼ 'ਚ ਸੀ ਕਿ ਉਹ ਕਿਸੇ ਤਰ੍ਹਾਂ ਟਰੇਨ ਦੇ ਅੰਦਰ ਜਾ ਸਕੇ। ਮੋਢਿਆਂ 'ਤੇ ਟੰਗਿਆਂ ਬੈਗ ਉਸ ਲਈ ਹੋਰ ਵੀ ਮੁਸੀਬਤ ਬਣਿਆ। ਪਰ "ਜਾਖੋ ਰਾਖੇ ਸਾਈਆਂ ਮਾਰ ਸਕੈ ਨਾ ਕੋਇ" ਦੇ ਕਥਨ ਮੁਤਾਬਕ ਇਹ ਵਿਅਕਤੀ ਵੀ ਟਰੇਨ ਹੇਠਾਂ ਆਉਣੋ ਵਾਲ-ਵਾਲ ਬਚ ਗਿਆ।
ਜਦੋਂ ਵਿਅਕਤੀ ਟਰੇਨ ਦੇ ਦਰਵਾਜ਼ੇ ਨਾਲ ਲਮਕ ਰਿਹਾ ਸੀ ਤਾਂ ਪਲੇਟਫਾਰਮ 'ਤੇ ਮੌਜੂਦ ਇੱਕ ਵਿਅਕਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਦੋਂ ਟਰੇਨ ਨਾਲ ਲਮਕ ਰਿਹਾ ਵਿਅਕਤੀ ਪਲੇਟਫਾਰਮ 'ਤੇ ਆਕੇ ਡਿੱਗਿਆ ਤਾਂ ਬਚਾਉਣ ਦੇ ਇਰਾਦੇ ਨਾਲ ਆਇਆ ਵਿਅਕਤੀ ਵੀ ਡਰ ਗਿਆ ਪਰ ਉੱਥੇ ਮੌਜੂਦ ਇੱਕ ਪੁਲਿਸ ਵਾਲੇ ਨੇ ਜਦ ਅੱਗੇ ਆਉਣ ਦੀ ਹਿੰਮਤ ਦਿਖਾਈ ਤਾਂ ਉਸ ਵਿਅਕਤੀ ਨੇ ਵੀ ਪੂਰੀ ਮਦਦ ਕੀਤੀ। ਰਾਹਤ ਦੀ ਗੱਲ ਹੈ ਕਿ ਟਰੇਨ ਨਾਲ ਲਮਕੇ ਵਿਅਕਤੀ ਦੀ ਜਾਨ ਬਚ ਗਈ ਹੈ।
ਪੂਰਾ ਵੀਡੀਓ ਇੱਥੇ ਦੇਖੋ:
https://twitter.com/ANI/status/1018681507651751936Before You Go
ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਟ੍ਰੈਂਡਿੰਗ ਟੌਪਿਕ






















