ਪੜਚੋਲ ਕਰੋ
Advertisement
ਕਰੋਲ ਬਾਗ ਦੇ ਹੋਟਲ ਨੂੰ ਲੱਗੀ ਅੱਗ, 2 ਦੀ ਮੌਤ 7 ਦੀ ਹਾਲਤ ਗੰਭੀਰ
ਨਵੀਂ ਦਿੱਲੀ: ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਅਰਪਿਤ ਹੋਟਲ ‘ਚ ਭਿਆਨਕ ਅੱਗ ਲੱਗ ਗਈ। ਜਿਸ ‘ਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਅੱਗ ‘ਚ ਸੱਤ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਅੱਗ ਬੁਝਾਊ ਵਿਭਾਗ ਦੀਆਂ 27 ਗੱਡੀਆਂ ਘਟਨਾ ਵਾਲੀ ਥਾਂ ‘ਤੇ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ‘ਤੇ ਅਫਰਾ-ਤਫਰੀ ਦਾ ਮਾਹੌਲ ਹੈ, ਅੱਗ ਸਵੇਰੇ ਚਾਰ ਵੱਜੇ ਦੇ ਕਰੀਬ ਲੱਗੀ। ਇਸ ਅੱਗ ‘ਚ ਪਹਿਲਾਂ ਨੌ ਲੋਕਾਂ ਦੀ ਮੌਤ ਦੀ ਖ਼ਬਰ ਸੀ ਪਰ ਫਾਈਅਰ ਬ੍ਰਿਗੇਡ ਨੇ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਹੁਣ ਤਕ 25 ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਹੈ, ਸਰਚ ਆਪ੍ਰੇਸ਼ਨ ਜਾਰੀ ਹੈ। ਅੱਗ ਲੱਗਣ ਕਾਰਨ ਮੱਚੇ ਹੜਕੰਪ ‘ਚ ਤਿੰਨ ਲੋਕਾਂ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੱਤੀ। ਹਾਦਸੇ ‘ਚ ਜ਼ਖ਼ਮੀਆਂ ਨੂੰ ਲੇਡੀ ਹਾਰਡਿੰਗ ਅਤੇ ਰਾਮ ਮਨੋਹਰ ਲੋਹਿਆ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਅੱਗ ਦੀ ਜਾਣਕਾਰੀ ਮਿਲਣ ਤੋਂ 15 ਮਿੰਟ ਬਾਅਦ ਹੀ ਫਾਈਅਰ ਬ੍ਰਿਗੇਡ ਦੀ ਗੱਡੀਆਂ ਮੌਕੇ ‘ਤੇ ਆ ਗਈਆਂ। ਉਧਰ ਹੋਟਲ ਦੇ ਮਾਲਿਕ ਨੇ ਫਾਈਅਰ ਬ੍ਰਿਗੇਡ ‘ਤੇ ਦੇਰੀ ਨਾਲ ਆਉਣ ਦਾ ਇਲਜ਼ਾਮ ਲਗਾਇਆ ਹੈ।Delhi: Fire breaks out in Hotel Arpit Palace in Karol Bagh. Fire tenders rushed to the spot. More details awaited. pic.twitter.com/YH2CZO6u3D
— ANI (@ANI) February 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement