ਪੜਚੋਲ ਕਰੋ
Advertisement
ਟੋਲ ਪਲਾਜ਼ਾ ਵਾਲਿਆਂ ਨੂੰ ਟੱਕਰਿਆ ਬਾਂਦਰ, ਵੀਡੀਓ ਵਾਇਰਲ
ਟੋਲ ਬੂਥ ‘ਤੇ ਬਾਂਦਰ ਦੀ ਇਹ ਹਰਕਤ ਦੇਖ ਬੂਥ ਆਪ੍ਰੇਟਰ ਵੀ ਹੈਰਾਨ ਹੋ ਜਾਂਦਾ ਹੈ। ਜਦੋਂ ਤਕ ਉਸ ਨੂੰ ਕੁਝ ਸਮਝ ਆਉਂਦੀ ਹੈ, ਉਦੋਂ ਤਕ ਬਾਂਦਰ ਪੈਸੇ ਚੋਰੀ ਕਰ ਰਫੂ ਚੱਕਰ ਹੋ ਜਾਂਦਾ ਹੈ।
ਲਖਨਊ: ਚੋਰੀ ਦੀਆਂ ਕਈ ਘਟਨਾਵਾਂ ਤੁਸੀਂ ਦੇਖੀਆਂ ਤੇ ਸੁਣੀਆਂ ਹੋਣਗੀਆਂ। ਹੁਣ ਜਿਸ ਚੋਰੀ ਦੀ ਘਟਨਾ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਤੁਹਾਨੂੰ ਹੈਰਾਨ ਕਰ ਦਵੇਗੀ ਕਿਉਂਕਿ ਇਹ ਚੋਰੀ ਕਿਸੇ ਇਨਸਾਨ ਨੇ ਨਹੀਂ ਸਗੋਂ ਬਾਂਦਰ ਨੇ ਕੀਤੀ ਹੈ।
ਜੀ ਹਾਂ, ਸੋਸ਼ਲ ਮੀਡੀਆ ‘ਤੇ ਇਸ ਟੋਲ ਤੋਂ ਚੋਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਟੋਲ ‘ਤੇ ਇੱਕ ਕਾਰ ਆ ਕੇ ਰੁੱਕਦੀ ਹੈ। ਅੰਦਰ ਬੈਠਾ ਬੰਦਾ ਜਿਵੇਂ ਹੀ ਕਾਰ ਦਾ ਸ਼ੀਸ਼ਾ ਹੇਠਾਂ ਕਰਦਾ ਹੈ, ਅੰਦਰੋਂ ਬਾਂਦਰ ਨਿਕਲਦਾ ਹੈ ਤੇ ਉੱਥੇ ਪਈ ਪੈਸਿਆਂ ਦੀ ਗੁੱਥੀ ਚੁੱਕ ਕੇ ਭੱਜ ਜਾਂਦਾ ਹੈ। https://www.facebook.com/mynewsuncle/videos/433083344113956/ ਵਾਇਰਲ ਵੀਡੀਓ ਨੂੰ ਦੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਟੋਲ ਬੂਥ ‘ਤੇ ਬਾਂਦਰ ਦੀ ਇਹ ਹਰਕਤ ਦੇਖ ਬੂਥ ਆਪ੍ਰੇਟਰ ਵੀ ਹੈਰਾਨ ਹੋ ਜਾਂਦਾ ਹੈ। ਜਦੋਂ ਤਕ ਉਸ ਨੂੰ ਕੁਝ ਸਮਝ ਆਉਂਦੀ ਹੈ, ਉਦੋਂ ਤਕ ਬਾਂਦਰ ਪੈਸੇ ਚੋਰੀ ਕਰ ਰਫੂ ਚੱਕਰ ਹੋ ਜਾਂਦਾ ਹੈ। ਵੀਡੀਓ ‘ਚ ਬਾਂਦਰ ਨੂੰ ਦੇਖ ਕੇ ਲਗੱਦਾ ਹੈ ਜਿਵੇਂ ਇਹ ਕੋਈ ਬਾਂਦਰ ਨਹੀਂ ਸਗੋਂ ਸ਼ਾਤਰ ਚੋਰ ਹੀ ਹੈ ਕਿਉਂਕਿ ਉਹ ਬੂਥ ‘ਚ ਪਏ ਸਿਰਫ ਪੈਸਿਆਂ ਨੂੰ ਹੀ ਹੱਥ ਪਾਉਂਦਾ ਹੈ।A motorist at Barajod toll plaza in #Kanpur used a 'trained' #Monkey to steal cash from toll both. एक बन्दर टोल बूथ के अंदर। @MORTHIndia #NHAI pic.twitter.com/9WdbWbDMHv
— Saurabh Trivedi (@saurabh3vedi) 2 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement