ਜੀ ਹਾਂ, ਸੋਸ਼ਲ ਮੀਡੀਆ ‘ਤੇ ਇਸ ਟੋਲ ਤੋਂ ਚੋਰੀ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਟੋਲ ‘ਤੇ ਇੱਕ ਕਾਰ ਆ ਕੇ ਰੁੱਕਦੀ ਹੈ। ਅੰਦਰ ਬੈਠਾ ਬੰਦਾ ਜਿਵੇਂ ਹੀ ਕਾਰ ਦਾ ਸ਼ੀਸ਼ਾ ਹੇਠਾਂ ਕਰਦਾ ਹੈ, ਅੰਦਰੋਂ ਬਾਂਦਰ ਨਿਕਲਦਾ ਹੈ ਤੇ ਉੱਥੇ ਪਈ ਪੈਸਿਆਂ ਦੀ ਗੁੱਥੀ ਚੁੱਕ ਕੇ ਭੱਜ ਜਾਂਦਾ ਹੈ।
https://www.facebook.com/mynewsuncle/videos/433083344113956/
ਵਾਇਰਲ ਵੀਡੀਓ ਨੂੰ ਦੇਖ ਕੇ ਸਾਫ਼ ਕਿਹਾ ਜਾ ਸਕਦਾ ਹੈ ਕਿ ਟੋਲ ਬੂਥ ‘ਤੇ ਬਾਂਦਰ ਦੀ ਇਹ ਹਰਕਤ ਦੇਖ ਬੂਥ ਆਪ੍ਰੇਟਰ ਵੀ ਹੈਰਾਨ ਹੋ ਜਾਂਦਾ ਹੈ। ਜਦੋਂ ਤਕ ਉਸ ਨੂੰ ਕੁਝ ਸਮਝ ਆਉਂਦੀ ਹੈ, ਉਦੋਂ ਤਕ ਬਾਂਦਰ ਪੈਸੇ ਚੋਰੀ ਕਰ ਰਫੂ ਚੱਕਰ ਹੋ ਜਾਂਦਾ ਹੈ।
ਵੀਡੀਓ ‘ਚ ਬਾਂਦਰ ਨੂੰ ਦੇਖ ਕੇ ਲਗੱਦਾ ਹੈ ਜਿਵੇਂ ਇਹ ਕੋਈ ਬਾਂਦਰ ਨਹੀਂ ਸਗੋਂ ਸ਼ਾਤਰ ਚੋਰ ਹੀ ਹੈ ਕਿਉਂਕਿ ਉਹ ਬੂਥ ‘ਚ ਪਏ ਸਿਰਫ ਪੈਸਿਆਂ ਨੂੰ ਹੀ ਹੱਥ ਪਾਉਂਦਾ ਹੈ।