National Party Status: ਗੁਜਰਾਤ ਵਿੱਚ ਚੋਣ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਬਣ ਗਈ ਹੈ। ਹੁਣ ਤੱਕ ਦੇ ਰੁਝਾਨਾਂ 'ਚ 'ਆਪ' 5 ਸੀਟਾਂ 'ਤੇ ਅੱਗੇ ਹੈ, ਜਦਕਿ ਪਾਰਟੀ ਨੂੰ 12.85 ਫੀਸਦੀ ਵੋਟਾਂ ਮਿਲੀਆਂ ਹਨ। ਆਪਣੇ ਗਠਨ ਦੇ 10 ਸਾਲਾਂ ਦੇ ਅੰਦਰ ਹੀ 'ਆਪ' ਰਾਸ਼ਟਰੀ ਪਾਰਟੀਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।


ਪਹਿਲਾਂ ਜਾਣੋ ਰਾਸ਼ਟਰੀ ਪਾਰਟੀ ਕੀ ਹੁੰਦੀ ਹੈ?


ਲੋਕਤੰਤਰ ਵਿੱਚ ਰਾਜਨੀਤਿਕ ਪਾਰਟੀਆਂ ਜਨਤਕ ਪ੍ਰਤੀਨਿਧਤਾ ਅਤੇ ਨੀਤੀ-ਨਿਯਮਾਂ ਲਈ ਬਣਾਈਆਂ ਜਾਂਦੀਆਂ ਹਨ। ਜਦੋਂ ਕਿਸੇ ਪਾਰਟੀ ਦੀ ਪੂਰੇ ਦੇਸ਼ ਵਿੱਚ ਹੋਂਦ ਹੁੰਦੀ ਹੈ ਤਾਂ ਉਸ ਨੂੰ ਰਾਸ਼ਟਰੀ ਪਾਰਟੀ ਕਿਹਾ ਜਾਂਦਾ ਹੈ। ਭਾਰਤ ਵਿੱਚ ਚੋਣ ਕਮਿਸ਼ਨ ਕਿਸੇ ਵੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੰਦਾ ਹੈ। ਇਸ ਦੇ ਲਈ ਕੁਝ ਨਿਯਮ ਵੀ ਬਣਾਏ ਗਏ ਹਨ।
ਜਿਹੜੀ ਵੀ ਪਾਰਟੀ ਚਾਰ ਰਾਜਾਂ ਵਿੱਚ ਖੇਤਰੀ ਪਾਰਟੀ ਦਾ ਦਰਜਾ ਪ੍ਰਾਪਤ ਕਰਦੀ ਹੈ, ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਜਾਂਦਾ ਹੈ।


ਜੇਕਰ ਕਿਸੇ ਪਾਰਟੀ ਨੂੰ ਚਾਰ ਰਾਜਾਂ ਵਿੱਚ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ 4 ਲੋਕ ਸਭਾ ਸੀਟਾਂ ਅਤੇ 6% ਵੋਟਾਂ ਮਿਲਦੀਆਂ ਹਨ, ਤਾਂ ਉਹ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰ ਸਕਦੀ ਹੈ।
ਇੱਕ ਪਾਰਟੀ ਤਿੰਨ ਵੱਖ-ਵੱਖ ਰਾਜਾਂ ਨੂੰ ਮਿਲਾ ਕੇ ਲੋਕ ਸਭਾ ਦੀਆਂ 2% ਸੀਟਾਂ ਜਿੱਤਦੀ ਹੈ। ਯਾਨੀ ਘੱਟੋ-ਘੱਟ 11 ਸੀਟਾਂ ਜਿੱਤਣੀਆਂ ਜ਼ਰੂਰੀ ਹਨ, ਪਰ ਇਹ 11 ਸੀਟਾਂ ਕਿਸੇ ਇੱਕ ਸੂਬੇ ਦੀਆਂ ਨਹੀਂ ਸਗੋਂ 3 ਵੱਖ-ਵੱਖ ਰਾਜਾਂ ਦੀਆਂ ਹੋਣੀਆਂ ਚਾਹੀਦੀਆਂ ਹਨ।


ਆਪ ਰਾਸ਼ਟਰੀ ਪਾਰਟੀ ਕਿਵੇਂ ਬਣੀ?


'ਆਪ' ਦੇ ਦਿੱਲੀ 'ਚ 62 ਵਿਧਾਇਕ ਹਨ, ਜਿੱਥੇ 70 ਵਿਧਾਨ ਸਭਾ ਸੀਟਾਂ ਹਨ। ਪਾਰਟੀ ਦਾ ਵੋਟ ਸ਼ੇਅਰ 53.57% ਹੈ।


'ਆਪ' ਦੇ ਪੰਜਾਬ 'ਚ 117 ਸੀਟਾਂ ਦੇ ਨਾਲ 92 ਵਿਧਾਇਕ ਹਨ। ਇੱਥੇ ਪਾਰਟੀ ਕੋਲ 78.6% ਵੋਟਾਂ ਹਨ।
40 ਸੀਟਾਂ ਵਾਲੀ ਗੋਆ ਵਿਧਾਨ ਸਭਾ ਵਿੱਚ 'ਆਪ' ਦੇ 2 ਵਿਧਾਇਕ ਅਤੇ 6.77% ਵੋਟਾਂ ਹਨ।


ਹੁਣ ਗੁਜਰਾਤ 'ਚ ਪਾਰਟੀ ਨੂੰ 12 ਫੀਸਦੀ ਵੋਟਾਂ ਮਿਲੀਆਂ ਹਨ, ਜਦਕਿ ਪਾਰਟੀ ਦੇ ਉਮੀਦਵਾਰ 5 ਸੀਟਾਂ 'ਤੇ ਅੱਗੇ ਹਨ।


ਅੰਨਾ ਅੰਦੋਲਨ ਦੀ ਪੈਦਾਵਾਰ, 10 ਸਾਲਾਂ ਵਿੱਚ ਬਣੀ ਰਾਸ਼ਟਰੀ ਪਾਰਟੀ


ਆਮ ਆਦਮੀ ਪਾਰਟੀ 2011-12 ਵਿੱਚ ਦਿੱਲੀ ਵਿੱਚ ਅੰਨਾ ਅੰਦੋਲਨ ਤੋਂ ਬਾਅਦ ਬਣੀ ਸੀ। ਉਸ ਸਮੇਂ ਪਾਰਟੀ ਨੂੰ ਝਾੜੂ ਦਾ ਚੋਣ ਨਿਸ਼ਾਨ ਮਿਲਿਆ ਸੀ। 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ, 'ਆਪ' ਨੇ 28 ਸੀਟਾਂ ਜਿੱਤੀਆਂ ਅਤੇ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾਈ। ਇਸ ਤੋਂ ਬਾਅਦ ਪਾਰਟੀ ਨੇ ਦਿੱਲੀ ਵਿੱਚ ਲਗਾਤਾਰ ਦੋ ਵਾਰ ਸਰਕਾਰ ਬਣਾਈ।


ਇਸ ਵੇਲੇ ਪਾਰਟੀ ਦੇ 10 ਰਾਜ ਸਭਾ ਮੈਂਬਰ ਅਤੇ 157 ਵਿਧਾਇਕ ਹਨ। 2019 ਵਿੱਚ, ਪਾਰਟੀ ਨੇ ਇੱਕ ਲੋਕ ਸਭਾ ਸੀਟ (ਪੰਜਾਬ ਵਿੱਚ ਸੰਗਰੂਰ) ਵੀ ਜਿੱਤੀ। ਹਾਲਾਂਕਿ ਜ਼ਿਮਨੀ ਚੋਣ 'ਚ ਉਹ ਹਾਰ ਗਏ ਸਨ।


ਦੇਸ਼ ਵਿੱਚ ਕਿੰਨੀਆਂ ਰਾਸ਼ਟਰੀ ਪਾਰਟੀਆਂ, ਵੇਖੋ ਸੂਚੀ...


ਬੀ ਜੇ ਪੀ


ਕਾਂਗਰਸ


ਬਸਪਾ


ਐਨ.ਸੀ.ਪੀ


ਸੀਪੀਐਮ


ਐਨਪੀਪੀ


ਸੀਪੀਆਈ


ਟੀ.ਐਮ.ਸੀ


ਇਹ ਵੀ ਪੜ੍ਹੋ: Himachal Election: ਹਿਮਾਚਲ 'ਚ ਜੋੜ-ਤੋੜ ਸ਼ੁਰੂ, ਕਾਂਗਰਸ ਤੇ ਬੀਜੇਪੀ ਹਾਈਕਮਾਨ ਨੇ ਭੇਜੇ ਆਪਣੇ 'ਚਾਣਕਿਆ'