ਪੜਚੋਲ ਕਰੋ

Exclusive: ABP NEWS ਦੇ ਹੱਥ ਲੱਗੀ ਸੋਨਾਲੀ ਫੋਗਾਟ ਕਤਲ ਕੇਸ ਦੀ ਡਾਇਰੀ, ਹੋਏ ਵੱਡੇ ਖ਼ੁਲਾਸੇ

ਸੋਨਾਲੀ ਫੋਗਾਟ ਕਤਲ ਮਾਮਲੇ ਵਿੱਚ ਜਾਂਚ ਕਰ ਰਹੀ ਗੋਆ ਪੁਲਿਸ ਦੀ ਜਾਂਚ ਡਾਇਰੀ ABP ਨਿਊਜ਼ ਦੇ ਹੱਥ ਲੱਗੀ ਜਿਸ ਵਿੱਚ ਕਤਲ ਵਾਲੇ ਦਿਨ ਦੀ ਪੂਰੀ ਜਾਣਕਾਰੀ ਸ਼ਾਮਲ ਹੈ।

ਚੰਡੀਗੜ੍ਹ: ਸੋਨਾਲੀ ਫੋਗਾਟ ਕਤਲ ਮਾਮਲੇ ਦੀ ਗੁੱਥੀ ਹਾਲੇ ਤੱਕ ਸੁਲਝ ਨਹੀਂ ਸਕੀ ਹੈ, ਉੱਥੇ ਹੀ ਇਸ ਸਭ ਦੇ ਵਿਚਾਲੇ ਹੁਣ ਏਬੀਸੀ ਨਿਊਜ਼ ਦੇ ਹੱਥ ਗੋਆ ਪੁਲਿਸ ਦੀ ਕੇਸ ਡਾਇਰੀ ਲੱਗੀ ਹੈ ਜਿਸ ਵਿੱਚ ਸੋਨਾਲੀ ਫੋਗਾਟ ਦੀ ਮੌਤ ਦੇ ਦਿਨ ਦੀ ਪੂਰੀ ਕਹਾਣੀ ਲਿਖੀ ਹੋਈ ਹੈ। ਡਾਇਰੀ ਦੇ ਪੰਨਿਆਂ ਵਿੱਚ ਮੌਤ ਦੇ ਦਿਨ ਕੀ ਕੁਝ ਹੋਇਆ, ਇਸ ਦਾ ਜ਼ਿਕਰ ਤਾਂ ਹੈ ਹੀ ਨਾਲ ਹੀ ਸਗੋਂ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਤੇ ਉਸ ਦੇ ਸਾਥੀ ਸੁਖਵਿੰਦਰ ਦਾ ਕਬੂਲਨਾਮਾ ਵੀ ਮਿਲਿਆ ਹੈ।

ਡਾਇਰੀ ਵਿੱਚ ਲਿਖਿਆ ਹੈ, ਅੰਜੁਨਾ ਪੁਲਿਸ ਸਟੇਸ਼ਨ ਦੇ ਪੁਲਿਸ ਪੁਲਿਸ ਇੰਸਪੈਕਟਰ ਪ੍ਰਸ਼ਾਲ ਨਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਂਟ ਐਂਥਨੀ ਹਸਪਤਾਲ ਤੋਂ 23 ਅਗਸਤ ਦੀ ਸਵੇਰ 9.22 ਮਿੰਟ 'ਤੇ ਮੈਡੀਕਲ ਅਫ਼ਸਰ ਦਾ ਫੋਨ ਆਇਆ ਸੀ ਜਿਸ ਦੇ ਬਾਅਦ ਉਹ ਹਸਪਤਾਲ ਪਹੁੰਚੇ। ਹਸਪਤਾਲ ਪਹੁੰਚਣ 'ਤੇ ਇੰਸਪੈਕਟਰ ਵੱਲੋਂ ਪੁੱਛਗਿੱਛ 'ਚ ਦੱਸਿਆ ਕਿ ਸੋਨਾਲੀ ਫੋਗਾਟ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।

ਸੋਨਾਲੀ ਨੇ ਕੀਤੀ ਸੀ ਉਲਟੀ

ਉੱਥੇ ਹੀ ਡਾਇਰੀ ਵਿੱਚ ਇਹ ਵੀ ਲਿਖਿਆ ਸੀ ਕਿ ਸੁਧੀਰ ਤੇ ਸੁਖਵਿੰਦਰ ਨਾਲ ਪੁੱਛਗਿੱਛ ਵਿੱਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਕੁਰਲਿਸ ਰੇਸਟੋਰੈਂਟ ਵਿੱਚ ਸੀ ਤਾਂ ਸੁਨਾਲੀ ਨੇ ਸੁਧੀਰ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਜਿਸ ਤੋਂ ਬਾਅਦ ਰਾਤ 2.30 ਵਜੇ ਦੇ ਕਰੀਬ ਸੋਨਾਲੀ ਨੂੰ ਲੇਡੀਜ਼ ਪਖ਼ਾਨੇ ਲਜਾਇਆ ਗਿਆ ਜਿੱਥੇ ਉਸ ਨੇ ਉਲਟੀ ਕੀਤੀ ਅਤੇ ਵਾਪਸ ਆ ਕੇ ਡਾਂਸ ਕਰਨ ਲੱਗੀ।

ਸੇਂਟ ਐਂਥਨੀ ਹਸਪਤਾਲ ਲਜਾਇਆ ਗਿਆ

ਇਸ ਤੋਂ ਬਾਅਦ ਸਵੇਰੇ ਸੋਨਾਲੀ ਦੇ ਕਹਿਣ ਤੇ 4.30 ਵਜੇ ਸੁਧੀਰ ਸੋਨਾਲੀ ਨੂੰ ਪਖ਼ਾਨੇ ਲੈ ਕੇ ਗਿਆ ਜਿਸ ਤੋਂ ਬਾਅਦ ਉਹ ਕੁਝ ਸਮੇਂ ਲਈ ਸੌਂ ਗਈ। ਕਰੀਬ ਸਵੇਰੇ 6 ਵਜੇ 2 ਲੋਕਾਂ ਦੀ ਮਦਦ ਨਾਲ ਸੁਧੀਰ ਤੇ ਸੁਖਵਿੰਦਰ ਸੋਨਾਲੀ ਨੂੰ ਕੁਰਲਿਸ ਰੇਸਟੋਰੈਂਟ ਦੀ ਪਾਰਕਿੰਗ ਵਿੱਚ ਲੈ ਕੇ ਆਏ ਜਿੱਥੋਂ ਉਹ ਇੱਕ ਟੈਕਸੀ ਵਿੱਟਟ ਬੈਠਕੇ ਗ੍ਰਾਂਡ ਲੀਓਨੀ ਰਿਸੋਟ ਪਹੁੰਚੇ। ਜਿੱਥੇ ਪਹੁੰਚਣ ਤੋਂ ਬਾਅਦ ਸੋਨਾਲੀ ਦੀ ਸਿਹਤ ਖ਼ਰਾਬ ਹੋਣ ਲੱਗੀ ਜਿਸ ਤੋਂ ਬਾਅਦ ਉਸ ਨੂੰ ਸੇਂਟ ਐਂਥਨੀ ਹਸਪਤਾਲ ਲਜਾਇਆ ਗਿਆ।

ਸੁਧੀਰ ਸਾਂਗਵਾਨ ਦਾ ਕਬੂਲਨਾਮਾ ਏਬੀਪੀ ਨਿਊਜ਼ ਦੇ ਹੱਥ

ਡਾਇਰੀ ਦੇ ਤੀਜੇ ਪੰਨੇ ਤੇ ਸੁਧੀਰ ਸਾਂਗਵਾਨ ਦਾ ਕਬੂਲਨਾਮਾ ਮਿਲਿਆ। ਇਸ ਕਬੂਲਨਾਮੇ ਵਿੱਚ ਸੁਧੀਰ ਨੇ ਦੱਸਿਆ ਕਿ ਸੋਨਾਲੀ ਨੂੰ ਪਾਰਟੀ ਦੇ ਨਾਂਅ ਤੇ ਕੁਰਲਿਸ ਲੈ ਕੇ ਗਿਆ ਜਿੱਥੇ ਉਸ ਨੇ ਪਾਣੀ ਵਿੱਚ ਡ੍ਰੱਗਸ ਮਿਲਾਕੇ ਉਸ ਨੂੰ ਜ਼ਬਰਦਸਤੀ ਪਿਆ ਦਿੱਤਾ। ਆਪਣੇ ਕਬੂਲਨਾਮੇ ਵਿੱਚ ਸੁਧੀਰ ਨੇ ਇਹ ਵੀ ਦੱਸਿਆ ਕਿ ਸੁਖਵਿੰਦਰ ਨੇ ਡ੍ਰੱਗਸ ਲੈਣ ਵਿੱਚ ਉਸ ਦੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਇਸ ਗੱਲ ਨੂੰ ਸੁਖਵਿੰਦਰ ਨੇ ਵੀ ਕਬੂਲਿਆ।

ਕਬੂਲਨਾਮੇ ਵਿੱਚ ਸੁਧੀਰ ਨੇ ਅੱਗੇ ਦੱਸਿਆ ਕਿ ਉਸ ਨੇ ਡ੍ਰੱਗਸ ਇੱਕ ਪਾਣੀ ਦੀ ਬੋਤਲ ਵਿੱਚ ਮਿਲਾਏ ਸੀ ਜਿਸ ਨੂੰ ਉਸ ਨੇ ਖ਼ੁਦ ਤੇ ਸੋਨਾਲੀ ਤੇ ਸੁਖਵਿੰਦਰ ਨੂੰ ਪਿਆਇਆ ਸੀ। ਸੁਧੀਰ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੁਰਲਿਸ ਦੇ ਉਸ ਪਖ਼ਾਨੇ ਵਿੱਚ ਲੈ ਕੇ ਜਿੱਥੇ ਉਸ ਨੇ ਡ੍ਰੱਗਸ ਲਕੋਈ ਸੀ।

ਟਾਪ ਹੈਡਲਾਈਨ

ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
MP News : ਧੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਨਾਰਾਜ਼ ਪਿਤਾ ਨੇ ਜਿਉਂਦੀ ਧੀ ਦਾ ਕਰ ਦਿੱਤਾ ਅੰਤਿਮ ਸਸਕਾਰ!
MP News : ਧੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਨਾਰਾਜ਼ ਪਿਤਾ ਨੇ ਜਿਉਂਦੀ ਧੀ ਦਾ ਕਰ ਦਿੱਤਾ ਅੰਤਿਮ ਸਸਕਾਰ!
Govt Scheme : ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਸਰਕਾਰ ਦੇਵੇਗੀ ਹਰ ਮਹੀਨੇ 2,000 ਰੁਪਏ , ਇਸ ਮਹੀਨੇ ਤੋਂ ਮਿਲੇਗਾ ਫਾਇਦਾ
Govt Scheme : ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਸਰਕਾਰ ਦੇਵੇਗੀ ਹਰ ਮਹੀਨੇ 2,000 ਰੁਪਏ , ਇਸ ਮਹੀਨੇ ਤੋਂ ਮਿਲੇਗਾ ਫਾਇਦਾ
Election 2027: ਸਰਕਾਰ ਵੱਲੋ ਵੱਡਾ ਐਲਾਨ, ਮਹਿਲਾਵਾਂ ਨੂੰ 20-20 ਹਜ਼ਾਰ ਰੁਪਏ ਦਏਗੀ ਭਾਜਪਾ, ਇਸ ਸੂਬੇ 'ਚ ਚੋਣਾਂ ਤੋਂ ਪਹਿਲਾਂ ਹੋਏਗਾ...
ਸਰਕਾਰ ਵੱਲੋ ਵੱਡਾ ਐਲਾਨ, ਮਹਿਲਾਵਾਂ ਨੂੰ 20-20 ਹਜ਼ਾਰ ਰੁਪਏ ਦਏਗੀ ਭਾਜਪਾ, ਇਸ ਸੂਬੇ 'ਚ ਚੋਣਾਂ ਤੋਂ ਪਹਿਲਾਂ ਹੋਏਗਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
Embed widget