ਪੜਚੋਲ ਕਰੋ

AC Blast: ਬੰਬ ਵਾਂਗ ਫਟਿਆ AC, ਪਤੀ-ਪਤਨੀ ਦੀ ਮੌਤ, ਪਰਿਵਾਰ ਲਈ ਕਹਿਰ ਬਣਿਆ ਏਸੀ

ਕੜਾਕੇ ਦੀ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਹੁਣ ਤੱਕ ਤੁਸੀਂ ਹੀਟ ਸਟ੍ਰੋਕ ਨਾਲ ਮੌਤਾਂ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਬੀਤੀ ਰਾਤ ਰਾਜਸਥਾਨ ਵਿੱਚ ਏਸੀ 'ਚ ਧਮਾਕਾ ਹੋਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।

AC Blast in House Husband Wife Killed: ਕੜਾਕੇ ਦੀ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਹੁਣ ਤੱਕ ਤੁਸੀਂ ਹੀਟ ਸਟ੍ਰੋਕ ਨਾਲ ਮੌਤਾਂ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਬੀਤੀ ਰਾਤ ਰਾਜਸਥਾਨ ਵਿੱਚ ਏਸੀ 'ਚ ਧਮਾਕਾ ਹੋਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਜੈਪੁਰ ਸ਼ਹਿਰ ਦੀ ਹੈ। ਮ੍ਰਿਤਕਾਂ ਦੀ ਪਛਾਣ ਇੰਟੀਰੀਅਰ ਡਿਜ਼ਾਈਨਰ ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ, ਜੋ ਸੇਵਾਮੁਕਤ ਬੈਂਕ ਮੈਨੇਜਰ ਸੀ, ਵਜੋਂ ਹੋਈ ਹੈ।

ਪੁਲਿਸ ਨੇ ਦੋਵੇਂ ਪਤੀ-ਪਤਨੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ। ਬਲਾਸਟ ਹੋਣ ਨਾਲ ਘਰ ਨੂੰ ਵੀ ਅੱਗ ਲੱਗ ਗਈ। ਪੁਲਿਸ ਦੋਵਾਂ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਥਾਈਲੈਂਡ 'ਚ ਰਹਿਣ ਵਾਲੇ ਉਸ ਦੇ ਬੇਟੇ ਨੂੰ ਬੁਲਾਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਜੈਪੁਰ ਦੇ ਜਵਾਹਰ ਨਗਰ ਇਲਾਕੇ ਦੀ ਰਾਮ ਕਾਲੋਨੀ ਗਲੀ ਨੰਬਰ 7 'ਚ ਵਾਪਰਿਆ। ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ ਘਰ ਵਿੱਚ ਸਨ। ਅਚਾਨਕ ਏਸੀ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦੌੜ ਕੇ ਆਏ। ਉਨ੍ਹਾਂ ਨੇ ਦੇਖਿਆ ਕਿ ਸਾਰਾ ਘਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ। 

ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਚਲਾਇਆ। ਅੱਗ ਬੁਝਾਊ ਅਮਲਾ ਖਿੜਕੀ ਰਾਹੀਂ ਘਰ ਅੰਦਰ ਦਾਖਲ ਹੋਇਆ। ਉਨ੍ਹਾਂ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਪ੍ਰਵੀਨ ਤੇ ਉਸ ਦੀ ਪਤਨੀ ਰੇਣੂ ਬੈੱਡ 'ਤੇ ਬੇਹੋਸ਼ ਪਏ ਸਨ।

ਫਾਇਰ ਕਰਮੀਆਂ ਮੁਤਾਬਕ ਪ੍ਰਵੀਨ ਤੇ ਰੇਣੂ ਸੌਂ ਰਹੇ ਸਨ। ਇਸ ਲਈ ਉਨ੍ਹਾਂ ਨੂੰ ਏਸੀ ਦੇ ਧਮਾਕੇ ਦਾ ਪਤਾ ਹੀ ਨਹੀਂ ਲੱਗਾ। ਇਸ ਤੋਂ ਪਹਿਲਾਂ ਕਿ ਉਹ ਜਾਗਦੇ ਅੱਗ ਦੇ ਧੂੰਏਂ ਕਾਰਨ ਉਹ ਬੇਹੋਸ਼ ਹੋ ਗਏ। ਘਰ ਅੰਦਰ ਕਾਲੇ ਧੂੰਏਂ ਦਾ ਬੱਦਲ ਛਾਇਆ ਹੋਇਆ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਪਰ ਜਦੋਂ ਕਮਰੇ ਵਿੱਚ ਦਾਖਲ ਹੋਏ ਤਾਂ ਪ੍ਰਵੀਨ ਤੇ ਰੇਣੂ ਨੂੰ ਬੇਹੋਸ਼ ਪਾਇਆ। 

ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 65 ਸਾਲਾ ਪ੍ਰਵੀਨ ਵਰਮਾ ਤੇ 60 ਸਾਲਾ ਰੇਣੂ ਵਰਮਾ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਜੋੜੇ ਦਾ ਇਕਲੌਤਾ ਪੁੱਤਰ ਹਰਸ਼ਿਤ ਵਰਮਾ ਆਪਣੀ ਪਤਨੀ ਨਾਲ ਥਾਈਲੈਂਡ ਵਿਚ ਰਹਿੰਦਾ ਹੈ ਤੇ ਦੋਵੇਂ ਪੇਸ਼ੇ ਤੋਂ ਡਾਕਟਰ ਹਨ।

ਟਾਪ ਹੈਡਲਾਈਨ

SDC Arrest: ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਸੀਨੀਅਰ ਅਫ਼ਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਠੇਕੇਦਾਰ ਤੋਂ ਬਿੱਲ ਪਾਸ ਕਰਨ ਲਈ...
ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਸੀਨੀਅਰ ਅਫ਼ਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਠੇਕੇਦਾਰ ਤੋਂ ਬਿੱਲ ਪਾਸ ਕਰਨ ਲਈ...
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Dearness Allowance Hike: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਸਰਕਾਰ ਨੇ DA 'ਚ ਵਾਧਾ ਕੀਤਾ, ਜਾਣੋ ਕਿੰਨਾ ਵਾਧਾ ਹੋਇਆ?
ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਸਰਕਾਰ ਨੇ DA 'ਚ ਵਾਧਾ ਕੀਤਾ, ਜਾਣੋ ਕਿੰਨਾ ਵਾਧਾ ਹੋਇਆ?
5 Police Officers Suspended: ਪੁਲਿਸ ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ, 5 ਅਫ਼ਸਰਾਂ ਨੂੰ ਕੀਤਾ ਗਿਆ ਮੁਅੱਤਲ, ਜਾਣੋ ਵਜ੍ਹਾ...
ਪੁਲਿਸ ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ, 5 ਅਫ਼ਸਰਾਂ ਨੂੰ ਕੀਤਾ ਗਿਆ ਮੁਅੱਤਲ, ਜਾਣੋ ਵਜ੍ਹਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼! ਅਕਾਲੀ ਦਲ (PS) ਨੂੰ ਦੂਜਾ ਵੱਡਾ ਝਟਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼! ਅਕਾਲੀ ਦਲ (PS) ਨੂੰ ਦੂਜਾ ਵੱਡਾ ਝਟਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ...
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Punjab News: ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਆਗੂ ਖਿਲਾਫ ਐਕਸ਼ਨ ਮਗਰੋਂ ਹੁਣ FIR ਦਰਜ, ਲੱਗੇ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ...
ਪੰਜਾਬ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਆਗੂ ਖਿਲਾਫ ਐਕਸ਼ਨ ਮਗਰੋਂ ਹੁਣ FIR ਦਰਜ, ਲੱਗੇ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
Police Officer Suspended: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
Embed widget