News
News
ਟੀਵੀabp shortsABP ਸ਼ੌਰਟਸਵੀਡੀਓ
X

ਗੌਰੀ ਲੰਕੇਸ਼ ਦੇ ਕਤਲ ਕੇਸ ਦੇ ਮੁਲਜ਼ਮ ਨੂੰ ਪੁਲਿਸ ਵੱਲੋਂ 30 ਲੱਖ ਦੀ ਪੇਸ਼ਕਸ਼..!

Share:
ਬੰਗਲੁਰੂ: ਦੱਖਣੀ ਭਾਰਤ ਦੀ ਮਸ਼ਹੂਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਇਲਜ਼ਾਮ ਵਿੱਚ ਫੜੇ ਪਰਸ਼ੂਰਾਮ ਵਾਘਮਾਰੇ ਨੇ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਪੁਲਿਸ ਵੱਲੋਂ ਜੁਰਮ ਕਬੂਲਣ ਬਦਲੇ 25-30 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਸ਼ਨੀਵਾਰ ਨੂੰ ਜਦ ਗੌਰੀ ਲੰਕੇਸ਼ ਦੇ ਕਤਲ ਕੇਸ ਦੇ 13 ਮੁਲਜ਼ਮਾਂ ਨੂੰ ਸੀਆਈਡੀ ਵੱਲੋਂ ਅਦਾਲਤ ਵਿੱਚ ਪੇਸ਼ੀ ਭੁਗਤਣ ਲਿਆਂਦਾ ਗਿਆ ਸੀ ਤਾਂ ਵਾਘਮਾਰੇ ਨੇ ਪੈਸਿਆਂ ਦੀ ਪੇਸ਼ਕਸ਼ ਬਾਰੇ ਖੁਲਾਸਾ ਕੀਤਾ। ਤੁਰਦੇ-ਤੁਰਦੇ ਕੀਤੀ ਗੱਲਬਾਤ ਦੌਰਾਨ ਉਸ ਨੇ ਲੰਕੇਸ਼ ਕਤਲ ਕੇਸ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਉੱਪਰ ਉਸ ਦੇ ਭਰਾਵਾਂ ਨੂੰ ਹੋਰ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇਣ ਦੇ ਵੀ ਦੋਸ਼ ਲਾਏ। ਮੁਲਜ਼ਮ ਵਾਘਮਾਰੇ ਤੇ ਮਨੋਹਰ ਅਡਵੇ ਨਾਲ ਪੱਤਰਕਾਰਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਵਾਘਮਾਰੇ ਬੋਲਦਾ ਸੁਣਾਈ ਦੇ ਰਿਹਾ ਹੈ ਕਿ ਇੰਟੈਰੋਗੇਸ਼ਨ ਦੌਰਾਨ ਪੁਲਿਸ ਅਧਿਕਾਰੀ ਨੇ ਉਸ ਨੂੰ 25-30 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਅੰਗ੍ਰੇਜ਼ੀ ਅਖ਼ਬਾਰ 'ਦ ਨਿਊ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਵਾਘਮਾਰੇ ਨੇ ਕਿਹਾ ਕਿ ਇਹ ਪੈਸਾ ਉਸ ਦੇ ਪਰਿਵਾਰ ਦੇ ਕੰਮ ਆਵੇਗਾ। ਅਜਿਹਾ ਨਾ ਕਰਨ 'ਤੇ ਉਸ ਦੇ ਭੈਣ-ਭਰਾ ਤੇ ਦੋਸਤਾਂ ਨੂੰ ਫ਼ਿਕਸ ਕਰਨ ਦੀ ਧਮਕੀ ਵੀ ਦਿੱਤੀ। ਵਾਘਮਾਰੇ ਨੇ ਕਿਹਾ ਕਿ ਅੱਠ ਦਿਨਾਂ ਦੀ ਪੁੱਛ-ਗਿੱਛ ਦੌਰਾਨ ਪੁਲਿਸ ਨੇ ਉਸ ਨੂੰ ਕੋਰੇ ਕਾਗ਼ਜ਼ 'ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਤੇ ਉਸ ਦੇ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਕਰਨ ਸਮੇਂ ਉਸ ਨੂੰ ਉਹੀ ਬੋਲਣ ਲਈ ਕਿਹਾ ਜੋ ਉਸ ਨੂੰ ਦੱਸਿਆ ਗਿਆ ਹੈ। ਐਸਆਈਟੀ ਮੁਖੀ ਤੇ ਵਧੀਕ ਪੁਲਿਸ ਕਮਿਸ਼ਨਰ ਬੀਕੇ ਸਿੰਘ ਨੇ ਵਾਘਮਾਰੇ ਦੇ ਦੋਸ਼ ਨਕਾਰਦਿਆਂ ਕਿਹਾ ਕਿ ਅਜਿਹਾ ਹੁੰਦਾ ਤਾਂ ਉਸ ਨੇ ਜੱਜ ਸਾਹਮਣੇ ਕਿਉਂ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਇਹ ਗੱਲਾ ਆਧਾਰਹੀਣ ਹਨ ਤੇ ਇਨ੍ਹਾਂ ਵਾਘਮਾਰੇ ਤੇ ਅਡਲੇ ਦੇ ਇਲਜ਼ਾਮਾਂ ਬਾਰੇ ਕੁਝ ਬੋਲਣਾ ਵੀ ਬੇਤੁਕਾ ਹੈ।
Published at : 30 Sep 2018 01:15 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

ਦਿੱਗਜ ਕਾਰੋਬਾਰੀ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ

ਦਿੱਗਜ ਕਾਰੋਬਾਰੀ ਰਤਨ ਟਾਟਾ ਦਾ 86 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ

Delhi CM House ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ ਸੀਲ! CM ਆਤਿਸ਼ੀ ਦਾ ਸਾਮਾਨ ਕੱਢਿਆ ਬਾਹਰ

Delhi CM House ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ ਸੀਲ! CM ਆਤਿਸ਼ੀ ਦਾ ਸਾਮਾਨ ਕੱਢਿਆ ਬਾਹਰ

Free ration: ਗਰੀਬਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਐਲਾਨ; ਦਸੰਬਰ 2028 ਤੱਕ ਮਿਲੇਗਾ ਮੁਫਤ ਅਨਾਜ

Free ration: ਗਰੀਬਾਂ ਲਈ ਮੋਦੀ ਸਰਕਾਰ ਵੱਲੋਂ ਵੱਡਾ ਐਲਾਨ; ਦਸੰਬਰ 2028 ਤੱਕ ਮਿਲੇਗਾ ਮੁਫਤ ਅਨਾਜ

ਪ੍ਰਮੁੱਖ ਖ਼ਬਰਾਂ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ

ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-10-2024)

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-10-2024)

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ