ਪੜਚੋਲ ਕਰੋ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
Constipation: ਭੋਜਨ ਚ ਬਹੁਤ ਜ਼ਿਆਦਾ ਤਲਿਆ ਹੋਇਆ ਭੋਜਨ ਅਤੇ ਮੈਦਾ ਖਾਣ ਨਾਲ ਪੇਟ ਖਰਾਬ ਹੋ ਜਾਂਦਾ ਹੈ। ਭੋਜਨ ਵਿੱਚ ਫਾਈਬਰ ਦੀ ਕਮੀ ਕਾਰਨ ਕਬਜ਼ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਖਰਾਬ ਜੀਵਨ ਸ਼ੈਲੀ ਕਾਰਨ ਸਥਿਤੀ ਬਹੁਤ ਗੰਭੀਰ ਹੋ ਸਕਦੀ ਹੈ।
Constipation
1/6

ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਲੱਸੀ ਪੀਣੀ ਚਾਹੀਦੀ ਹੈ। ਇਸ ਨਾਲ ਪੁਰਾਣੀ ਕਬਜ਼ ਵੀ ਠੀਕ ਹੋ ਸਕਦੀ ਹੈ। ਆਓ ਜਾਣਦੇ ਹਾਂ ਲੱਸੀ ਵਿੱਚ ਕੀ ਮਿਲਾ ਕੇ ਪੀਣਾ ਚਾਹੀਦਾ ਹੈ ਤਾਂ ਕਿ ਕਬਜ਼ ਤੋਂ ਛੁਟਕਾਰਾ ਮਿਲ ਸਕੇ।
2/6

ਕਬਜ਼ ਦੇ ਕਰਕੇ ਸਰੀਰ ਵਿੱਚ ਹੋਰ ਵੀ ਕਈ ਸਮੱਸਿਆਵਾਂ ਪੈਦਾ ਹੋਣ ਲੱਗ ਜਾਂਦੀਆਂ ਹਨ। ਸਰੀਰ ਨੂੰ ਇੱਕ ਵਾਰ ਕਬਜ਼ ਦੀ ਸਮੱਸਿਆ ਹੋ ਜਾਵੇ ਤਾਂ ਬਾਅਦ ਵਿੱਚ ਇਹ ਬਵਾਸੀਰ ਦਾ ਕਾਰਨ ਬਣ ਜਾਂਦੀ ਹੈ। ਇਸ ਤੋਂ ਬਚਣ ਲਈ ਆਪਣੀ ਡਾਈਟ 'ਚ ਲੱਸੀ ਨੂੰ ਸ਼ਾਮਲ ਕਰੋ। ਸਿੰਪਲ ਲੱਸੀ ਦੀ ਬਜਾਏ ਜੀਰਾ ਅਤੇ ਅਜਵਾਇਨ ਪਾ ਕੇ ਲੱਸੀ ਪੀਓ। ਇਸ ਨਾਲ ਪੁਰਾਣੀ ਕਬਜ਼ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।
3/6

ਖਾਣ-ਪੀਣ ਵਿੱਚ ਲਾਪਰਵਾਹੀ ਕਰਕੇ ਕਬਜ਼ ਦੀ ਸਮੱਸਿਆ ਹੁੰਦੀ ਹੈ। ਜਿਹੜੇ ਲੋਕ ਜੰਕ ਫੂਡ, ਪ੍ਰੋਸੈਸਡ ਫੂਡ ਵਰਗੇ ਪੈਕਡ ਫੂਡ ਜ਼ਿਆਦਾ ਖਾਂਦੇ ਹਨ, ਉਨ੍ਹਾਂ ਦੇ ਪੇਟ ਠੀਕ ਨਹੀਂ ਰਹਿੰਦਾ ਹੈ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਬਰਗਰ, ਪੀਜ਼ਾ ਖਾਣ ਤੋਂ ਬਾਅਦ ਅਗਲੇ ਦਿਨ ਕਬਜ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
4/6

ਜੀਰਾ ਅਤੇ ਅਜਵਾਇਣ ਮਿਲਾ ਕੇ ਪੀਓ : ਕਬਜ਼ ਤੋਂ ਰਾਹਤ ਪਾਉਣ ਲਈ ਲੱਸੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਖਾਸ ਤੌਰ 'ਤੇ ਜੀਰਾ ਅਤੇ ਅਜਵਾਇਨ ਮਿਲਾ ਕੇ ਲੱਸੀ ਪੀਣਾ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ। ਜੀਰਾ ਅਤੇ ਅਜਵਾਈਨ ਮਿਲਾ ਕੇ ਲੱਸੀ ਪੀਣ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਸਾਡੀਆਂ ਅੰਤੜੀਆਂ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੇ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਭੋਜਨ 'ਚ ਸਬਜ਼ੀਆਂ, ਫਲਾਂ ਅਤੇ ਸਾਬਤ ਅਨਾਜ ਦੀ ਮਾਤਰਾ ਵਧਾਓ।
5/6

ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਜੀਰਾ ਅਤੇ ਅਜਵਾਇਣ ਮਿਲਾ ਕੇ ਪੀਣ ਨਾਲ ਗੈਸ, ਬਦਹਜ਼ਮੀ ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਇਸ ਦੇ ਲਈ 1 ਗਲਾਸ ਸਿੰਪਲ ਲੱਸੀ ਪੀਓ। ਜੇ ਤੁਸੀਂ ਚਾਹੋ, ਤਾਂ ਤੁਸੀਂ ਦਹੀਂ ਨੂੰ ਫੈਂਟ ਕੇ ਇਸ ਨੂੰ ਪਤਲੀ ਲੱਸੀ ਬਣਾ ਸਕਦੇ ਹੋ। ਹੁਣ ਇਸ 'ਚ 1 ਚੱਮਚ ਭੁੰਨਿਆ ਹੋਇਆ ਜੀਰਾ ਪਾਊਡਰ ਅਤੇ ਅੱਧਾ ਚਮਚ ਭੁੰਨੀ ਹੋਈ ਅਜਵਾਇਣ ਪਾਊਡਰ ਮਿਲਾਓ। ਸੁਆਦ ਲਈ ਇਸ ਵਿਚ ਕਾਲਾ ਨਮਕ ਪਾਓ। ਹੁਣ ਇਸ ਲੱਸੀ ਨੂੰ ਸਵੇਰੇ ਜਾਂ ਦੁਪਹਿਰ ਸਮੇਂ ਭੋਜਨ ਦੇ ਨਾਲ ਪੀਓ।
6/6

ਕਬਜ਼ ਦੀ ਸਮੱਸਿਆ ਵਿੱਚ ਲੱਸੀ ਪੀਣ ਨਾਲ ਫਾਇਦਾ ਹੁੰਦਾ ਹੈ। ਲੱਸੀ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪੇਟ ਵਿੱਚ ਬੈਕਟੀਰੀਆ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਲੱਸੀ ਪੇਟ ਨੂੰ ਠੰਡਾ ਕਰਨ ਅਤੇ ਅੰਤੜੀਆਂ ਨੂੰ ਸਿਹਤਮੰਦ ਬਣਾਉਣ ਵਿਚ ਵੀ ਮਦਦ ਕਰਦੀ ਹੈ। ਜੀਰੇ ਵਿੱਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਗੈਸ ਅਤੇ ਐਸੀਡਿਟੀ ਨੂੰ ਦੂਰ ਕਰਦੇ ਹਨ। ਇਹ ਪਾਚਕ ਐਨਜਾਈਮਸ ਨੂੰ ਐਕਟਿਵ ਕਰਦੇ ਹਨ। ਅਜਵਾਇਣ ਵਿੱਚ ਪਾਇਆ ਜਾਣ ਵਾਲਾ ਥਾਈਮੋਲ ਕੰਪਾਊਂਡ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।
Published at : 10 Oct 2024 05:58 AM (IST)
ਹੋਰ ਵੇਖੋ
Advertisement
Advertisement



















