ਇੰਸਟਾਗ੍ਰਾਮ 'ਤੇ ਲੱਭੀ ਦੁਲਹਨ ਹੋਈ ਨੌ ਦੋ ਗਿਆਰਾਂ, ਵਿਆਹ ਦੇ ਲਈ ਦੁਬਈ ਤੋਂ ਮੋਗਾ ਪਹੁੰਚਿਆ ਮੁੰਡਾ, 150 ਬੰਦਿਆਂ ਦੀ ਬਰਾਤ ਲੱਭਦੀ ਰਹਿ ਗਈ ਪੈਲੇਸ
ਸਿਰ ਤੇ ਸਿਹਰਾ ਸਜਾ ਕੇ ਇਹ ਨੌਜਾਵਨ ਥਾਣੇ ਪਹੁੰਚਿਆ ਅਤੇ ਜਿਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਉਸਦੇ ਖਿਲਾਫ਼ ਹੀ ਪੁਲਿਸ ਕੋਲ ਸ਼ਿਕਾਇਤ ਦਿੱਤੀ, ਕਿਉਂਕਿ ਕੁੜੀ ਤੇ ਉਸਦੇ ਪਰਿਵਾਰ ਵਾਲੇ ਮੁੰਡੇ ਨੂੰ ਵਿਆਹ ਦਾ ਝਾਸਾ ਦੇ ਕੇ ਗਾਇਬ ਹੋ ਗਏ। ਆਓ ਜਾਣਦੇ..
ਸੋਸ਼ਲ ਮੀਡੀਆ ਰਾਹੀਂ ਪਿਆਰ ਅਤੇ ਫਿਰ ਵਿਆਹ ਅੱਜਕਲ ਆਮ ਗੱਲ ਹੋ ਗਈ ਹੈ। ਭਾਰਤ 'ਚ ਅਜਿਹੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਦੋਂ ਸੋਸ਼ਲ ਮੀਡੀਆ 'ਤੇ ਦੋ ਲੋਕਾਂ ਨੂੰ ਪਿਆਰ ਹੋ ਜਾਂਦਾ ਹੈ ਅਤੇ ਵਿਦੇਸ਼ਾਂ ਤੋਂ ਨੌਜਵਾਨ ਲੜਕੇ-ਲੜਕੀਆਂ ਭਾਰਤ 'ਚ ਆ ਕੇ ਵਿਆਹ ਕਰਵਾ ਲੈਂਦੇ ਹਨ। ਪਰ ਬਹੁਤ ਵਾਰ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਹੋਇਆ ਪੰਜਾਬ ਦੇ ਇੱਕ ਨੌਜਵਾਨ ਨਾਲ।
ਹੋਰ ਪੜ੍ਹੋ : ਸਪੇਸ 'ਚ ਲਗਾਤਾਰ ਘੱਟ ਰਿਹਾ ਸੁਨੀਤਾ ਵਿਲੀਅਮਸ ਦਾ ਵਜ਼ਨ, ਜਾਣੋ ਅਚਾਨਕ ਭਾਰ ਘੱਟਣਾ ਕਿੰਨਾ ਖਤਰਨਾਕ
ਦਰਅਸਲ, ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 6 ਸਾਲਾਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਇੰਸਟਾਗ੍ਰਾਮ 'ਤੇ ਇਕ ਲੜਕੀ ਨਾਲ ਦੋਸਤੀ ਹੋ ਗਈ। ਇਸ ਦੌਰਾਨ ਦੋਹਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।
ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਸ਼ੁੱਕਰਵਾਰ ਯਾਨੀਕਿ 6 ਦਸੰਬਰ ਨੂੰ ਦੋਹਾਂ ਦਾ ਵਿਆਹ ਹੋਣਾ ਸੀ। ਲੜਕਾ ਇਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਸ ਦਾ ਵਿਆਹ ਪੱਕਾ ਹੋ ਗਿਆ ਸੀ। ਹਾਲਾਂਕਿ ਇਸ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਲੜਕੇ ਦੇ ਪਰਿਵਾਰ ਵਾਲੇ ਕਦੇ ਵੀ ਲੜਕੀ ਨੂੰ ਨਹੀਂ ਮਿਲੇ ਸਨ। ਅੱਜ ਸਵੇਰੇ ਜਦੋਂ ਲੜਕੇ ਦਾ ਪਰਿਵਾਰ ਵਿਆਹ ਦੇ ਲਈ ਬਰਾਤ ਨਾਲ ਜਲੰਧਰ ਤੋਂ ਮੋਗਾ ਪਹੁੰਚਿਆ ਤਾਂ ਉਸ ਪੈਲੇਸ ਦਾ ਪਤਾ ਨਹੀਂ ਲੱਗਾ, ਜਿੱਥੇ ਵਿਆਹ ਹੋਣਾ ਸੀ।
ਜਦੋਂ ਕੁੜੀ ਦੇ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਆ ਰਹੇ ਹਨ ਪਰ ਆਇਆ ਕੋਈ ਨਹੀਂ ਤੇ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਦਿੱਤੇ।
ਜਦੋਂ ਸਥਾਨਕ ਲੋਕਾਂ ਨੂੰ ਪੁੱਛਿਆ ਕਿ ਇੱਥੇ ਰੋਜ਼ ਗਾਰਡਨ ਪੈਲੇਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਅਜਿਹਾ ਕੋਈ ਪੈਲੇਸ ਹੀ ਨਹੀਂ, ਜਿਸ ਤੋਂ ਬਾਅਦ ਮੁੰਡਾ ਅਤੇ ਪਰਿਵਾਰ ਹੱਕੇ ਬੱਕੇ ਹੀ ਰਹਿ ਗਏ ਅਤੇ ਥਾਣੇ ਪਹੁੰਚੇ ਅਤੇ ਹੁਣ ਮੁੰਡਾ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਜਾਣਕਾਰੀ ਮੁਤਾਬਿਕ ਨੌਜਾਵਨ ਜਲੰਧਰ ਤੋਂ ਮੋਗਾ ਬਰਾਤ ਲੈ ਕੇ ਪਹੁੰਚਿਆ ਸੀ ਪਰ ਨੌਜਾਵਨ ਨਾਲ ਵੱਡਾ ਧੋਖਾ ਹੋ ਗਿਆ। ਫਿਲਾਹਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਢੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੀਪਕ ਨਾਂ ਦੇ ਲੜਕੇ ਨੂੰ ਤਿੰਨ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਮਨਪ੍ਰੀਤ ਨਾਂ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ। ਦੋਹਾਂ ਦਾ ਵਿਆਹ ਤੈਅ ਹੋ ਗਿਆ। ਇਸ ਦੇ ਲਈ ਉਹ ਦੁਬਈ ਤੋਂ ਭਾਰਤ ਆਇਆ ਸੀ। ਦੀਪਕ ਨੇ ਪਹਿਲਾਂ ਦੁਬਈ ਤੋਂ ਲੜਕੀ ਨੂੰ 60 ਹਜ਼ਾਰ ਰੁਪਏ ਭੇਜੇ ਸਨ। ਦੀਪਕ ਦਾ ਵਿਆਹ ਪਹਿਲਾਂ 2 ਦਸੰਬਰ ਨੂੰ ਫੋਨ 'ਤੇ ਤੈਅ ਹੋਇਆ ਸੀ। ਪਰ ਬਾਅਦ ਵਿੱਚ ਇਸਨੂੰ ਅੱਗੇ ਵਧਾ ਕਿ 6 ਦਸੰਬਰ ਕਰ ਦਿੱਤਾ ਸੀ। ਲੜਕੀ ਨੇ ਦੱਸਿਆ ਕਿ ਉਹ ਮੋਗਾ ਵਿੱਚ ਵਕੀਲ ਹੈ।